Uncategorized
ਚੰਡੀਗੜ੍ਹ ਵਾਸੀਆਂ ਲਈ ਵੱਡੀ ਖ਼ਬਰ,ਹੁਣ AC ਬੱਸਾਂ ’ਚ ਲੱਗੇਗਾ NON-AC ਬੱਸਾਂ ਵਾਲਾ ਕਿਰਾਇਆ

ਚੰਡੀਗੜ੍ਹ 9 ਦਸੰਬਰ 2023 : ਚੰਡੀਗੜ੍ਹ ਵਾਸੀਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ ਜਿੱਥੇ ,ਹੁਣ AC ਬੱਸਾਂ ’ਚ ਵੀ ਲੱਗੇਗਾ NON-AC ਬੱਸਾਂ ਵਾਲਾ ਕਿਰਾਇਆ | ਅਸਲ ਵਿੱਚ ਸੀ.ਟੀ.ਯੂ ਲਗਭਗ 160 ਏ.ਸੀ. ਬੱਸਾਂ ਵਿੱਚ ਹੀਟਿੰਗ ਸਿਸਟਮ ਨਹੀਂ ਲਗਾਇਆ ਗਿਆ ਹੈ। ਹੁਣ ਜਦੋਂ ਤਾਪਮਾਨ ਡਿੱਗ ਗਿਆ ਹੈ ਤਾਂ ਸੀ.ਟੀ.ਯੂ. ਇਲੈਕਟ੍ਰਿਕ ਅਤੇ ਐਸ.ਐਮ.ਐਲ ਮਿੰਨੀ ਬੱਸਾਂ ਵਿੱਚ ਏ.ਸੀ ਦੀ ਕੋਈ ਲੋੜ ਨਹੀਂ ਹੈ, ਜਦਕਿ ਇਨ੍ਹਾਂ ਬੱਸਾਂ ਵਿੱਚ ਹੀਟਿੰਗ ਸਿਸਟਮ ਵੀ ਨਹੀਂ ਹੈ, ਜਿਸ ਕਾਰਨ ਹੁਣ ਇਨ੍ਹਾਂ ਬੱਸਾਂ ਵਿੱਚ ਸਫ਼ਰ ਕਰਨ ਵਾਲੇ ਸਾਰੇ ਯਾਤਰੀਆਂ ਤੋਂ ਨਾਨ-ਏ.ਸੀ. ਬੱਸਾਂ ਵਾਂਗ ਹੀ ਕਿਰਾਇਆ ਵਸੂਲਿਆ ਜਾਵੇਗਾ।
ਇਸ ਸਬੰਧੀ ਯੂ.ਟੀ. ਟਰਾਂਸਪੋਰਟ ਵਿਭਾਗ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ, ਜਿਸ ਵਿੱਚ ਕਿਹਾ ਗਿਆ ਹੈ ਕਿ 16 ਦਸੰਬਰ ਤੋਂ 15 ਫਰਵਰੀ 2024 ਤੱਕ ਸੀ.ਟੀ.ਯੂ. ਹਰ ਏ.ਸੀ ਬੱਸ ਵਿੱਚ ਵੀ ਨਾਨ ਏ.ਸੀ. ਬੱਸ ਜੋ ਵੀ ਕਿਰਾਇਆ ਵਸੂਲਿਆ ਜਾਂਦਾ ਹੈ।ਉਹ ਲਏਗਾ |