Connect with us

National

ਹੇਮਕੁੰਟ ਸਾਹਿਬ ਵਿਖੇ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖ਼ਬਰ

Published

on

ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਸਥਿਤ ਸਿੱਖਾਂ ਦੇ ਪਵਿੱਤਰ ਹਿਮਾਲੀਅਨ ਤੀਰਥ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 25 ਮਈ ਤੋਂ ਸ਼ੁਰੂ ਹੋਵੇਗੀ। ਜ਼ਿਲ੍ਹਾ ਮੈਜਿਸਟਰੇਟ ਹਿਮਾਂਸ਼ੂ ਖੁਰਾਣਾ ਨੇ ਵਿਭਾਗੀ ਅਧਿਕਾਰੀਆਂ ਨਾਲ ਘੰਗੜੀਆ ਤੋਂ ਗੁਰਦੁਆਰਾ ਸਾਹਿਬ ਤੱਕ 18 ਕਿਲੋਮੀਟਰ ਦੀ ਪੈਦਲ ਯਾਤਰਾ ਕੀਤੀ ਅਤੇ ਰੂਟ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ।

ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਨੂੰ ਸੁਖਾਵਾਂ ਬਣਾਉਣ ਲਈ ਪਹਿਲਾਂ ਫੁੱਟਪਾਥ ‘ਤੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾਣ। ਗੁਰਦੁਆਰੇ ਸਾਹਿਬ ਦੇ ਆਲੇ-ਦੁਆਲੇ ਅਜੇ ਵੀ 8 ਫੁੱਟ ਬਰਫ ਪਈ ਹੈ। ਇੱਥੋਂ ਦੇ ਲਕਸ਼ਮਣ ਮੰਦਿਰ ਅਤੇ ਹੇਮਕੁੰਟ ਸਰੋਵਰ ਵੀ ਪੂਰੀ ਤਰ੍ਹਾਂ ਬਰਫ਼ ਨਾਲ ਢੱਕੇ ਹੋਏ ਹਨ। ਹਾਲਾਂਕਿ ਫੌਜ ਦੇ ਜਵਾਨਾਂ ਨੇ ਹੇਮਕੁੰਟ ਸਾਹਿਬ ਰੋਡ ‘ਤੇ ਬਰਫ ਹਟਾ ਦਿੱਤੀ ਹੈ ਅਤੇ ਆਵਾਜਾਈ ਨੂੰ ਸੁਚਾਰੂ ਬਣਾਇਆ ਹੈ।

ਪੈਦਲ ਮਾਰਗ ‘ਤੇ ਰੇਲਿੰਗ, ਪਾਰਕਿੰਗ, ਘੋੜਿਆਂ ਦੇ ਰੁਕਣ ਅਤੇ ਬਿਜਲੀ, ਪਾਣੀ, ਪਖਾਨੇ, ਸਾਫ਼-ਸਫ਼ਾਈ, ਸਿਹਤ ਅਤੇ ਸੁਰੱਖਿਆ ਸਮੇਤ ਰੇਨ ਸ਼ੈਲਟਰ, ਯਾਤਰੀ ਸ਼ੈੱਡ, ਬੈਂਚ, ਸੰਕੇਤਕਾਂ ਦੀ ਸਹੂਲਤ ਲਈ ਢੁਕਵੇਂ ਪ੍ਰਬੰਧਾਂ ਕੀਤੇ ਜਾਣ। ਘੋੜਿਆਂ ਅਤੇ ਖੱਚਰਾਂ ਲਈ ਗਰਮ ਪਾਣੀ ਦਾ ਵੀ ਸਹੀ ਪ੍ਰਬੰਧ ਕੀਤਾ ਜਾਵੇ। ਯਾਤਰਾ ਦੇ ਰਸਤੇ ‘ਤੇ ਕਿਲੋਮੀਟਰ, ਹੈਕਟੋਮੀਟਰ ਪੱਥਰ ਅਤੇ ਸੰਕੇਤ ਲਗਾਏ ਜਾਣੇ ਚਾਹੀਦੇ ਹਨ। ਯਾਤਰਾ ਰੂਟ ‘ਤੇ ਸਾਰੇ ਸਟੈਂਡ ਪੋਸਟਾਂ ਅਤੇ ਵਾਟਰ ਏ.ਟੀ.ਐਮ ‘ਤੇ ਪੀਣ ਵਾਲੇ ਸ਼ੁੱਧ ਪਾਣੀ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ।

 

(ਸਟੋਰੀ – ਇਕਬਾਲ ਕੌਰ, ਵਰਲਡ ਪੰਜਾਬੀ)