Connect with us

WORLD

ਕਤਰ ’ਚ ਫਸੇ 8 ਭਾਰਤੀ ਨੇਵੀ ਅਧਿਕਾਰੀਆਂ ਨੂੰ ਵੱਡੀ ਰਾਹਤ, ਫਾਂਸੀ ਦੀ ਸਜ਼ਾ ’ਤੇ ਲਾਈ ਰੋਕ

Published

on

29 ਦਸੰਬਰ 2023:  ਕਤਰ ’ਚ ਕਥਿਤ ਜਾਸੂਸੀ ਦੇ ਦੋਸ਼ ਵਿੱਚ ਮੌਤ ਦੀ ਸਜ਼ਾ ਸੁਣਾਏ ਗਏ ਭਾਰਤੀ ਜਲ ਸੈਨਾ ਦੇ ਅੱਠ ਸਾਬਕਾ ਕਰਮਚਾਰੀਆਂ ਨੂੰ ਵੱਡੀ ਰਾਹਤ ਮਿਲੀ ਹੈ। ਅਦਾਲਤ ਨੇ ਮੌਤ ਦੀ ਸਜ਼ਾ ‘ਤੇ ਰੋਕ ਲਗਾ ਦਿੱਤੀ ਹੈ। ਭਾਰਤ ਵੱਲੋਂ ਮੌਤ ਦੀ ਸਜ਼ਾ ਵਿਰੁੱਧ ਅਪੀਲ ਦਾਇਰ ਕੀਤੀ ਗਈ ਸੀ। 26 ਅਕਤੂਬਰ ਨੂੰ ਕਤਰ ਦੀ ਅਦਾਲਤ ਨੇ ਜਲ ਸੈਨਾ ਦੇ ਅੱਠ ਸਾਬਕਾ ਅਧਿਕਾਰੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਮੌਤ ਦੀ ਸਜ਼ਾ ਨੂੰ ਕੈਦ ਵਿੱਚ ਬਦਲਣ ਤੋਂ ਬਾਅਦ ਇਹ ਉਮੀਦ ਵਧ ਗਈ ਹੈ ਕਿ 2015 ਦੇ ਸਮਝੌਤੇ ਮੁਤਾਬਕ 8 ਭਾਰਤੀਆਂ ਨੂੰ ਭਾਰਤ ਵਿੱਚ ਆਪਣੀ ਸਜ਼ਾ ਪੂਰੀ ਕਰਨ ਦਾ ਵਿਕਲਪ ਮਿਲੇਗਾ। ਇਸ ਮਾਮਲੇ ਤੋਂ ਬਾਅਦ ਕਤਰ-ਭਾਰਤ ਸਬੰਧਾਂ ‘ਚ ਤਣਾਅ ਦਾ ਖਤਰਾ ਵੀ ਵਧ ਗਿਆ ਸੀ।