Connect with us

Entertainment

ਸਤੀਸ਼ ਕੌਸ਼ਿਕ ਮੌਤ ਮਾਮਲੇ ‘ਚ ਹੋਇਆ ਵੱਡਾ ਖੁਲਾਸਾ, ਦੋਸਤ ਨੇ ਹੀ ਲਈ ਦੋਸਤ ਦੀ ਜਾਨ,ਦੋਸਤ ਦੀ ਪਤਨੀ ਨੇ ਕਰਤਾ ਵੱਡਾ ਖੁਲਾਸਾ

Published

on

ਸਤੀਸ਼ ਕੌਸ਼ਿਕ ਮੌਤ ਮਾਮਲੇ ‘ਚ ਕਤਲ ਦਾ ਵੱਡਾ ਦਾਅਵਾ ਕਰਨ ਵਾਲੀ ਦਿੱਲੀ ਪੁਲਸ ਸੋਮਵਾਰ (13 ਮਾਰਚ) ਨੂੰ ਵਿਕਾਸ ਮਾਲੂ ਦੀ ਪਤਨੀ ਦੇ ਬਿਆਨ ਦਰਜ ਕਰੇਗੀ। ਦੱਸ ਦੇਈਏ ਕਿ ਵਿਕਾਸ ਮਾਲੂ ਦੀ ਪਤਨੀ ਨੇ ਆਪਣੇ ਪਤੀ ‘ਤੇ ਸਤੀਸ਼ ਕੌਸ਼ਿਕ ਦੀ ਹੱਤਿਆ ਦਾ ਸ਼ੱਕ ਜ਼ਾਹਰ ਕੀਤਾ ਹੈ। ਇਸ ਤੋਂ ਪਹਿਲਾਂ ਪੁਲੀਸ ਪਾਰਟੀ ਵਾਲੇ ਦਿਨ ਮੌਜੂਦ ਕਰੀਬ 1 ਦਰਜਨ ਵਿਅਕਤੀਆਂ ਦੇ ਬਿਆਨ ਦਰਜ ਕਰ ਚੁੱਕੀ ਹੈ।

ਦਿੱਲੀ ਪੁਲਿਸ ਨੇ ਵਿਕਾਸ ਮਾਲੂ ਦੀ ਪਤਨੀ ਨੂੰ ਨੋਟਿਸ ਭੇਜ ਕੇ ਸਵੇਰੇ 11 ਵਜੇ ਪੁੱਛਗਿੱਛ ਲਈ ਹਾਜ਼ਰ ਹੋਣ ਲਈ ਕਿਹਾ ਹੈ। ਇਸ ਦੇ ਨਾਲ ਹੀ ਵਿਕਾਸ ਮਾਲੂ ਦੀ ਪਤਨੀ ਦਾ ਕਹਿਣਾ ਹੈ ਕਿ ਜਦੋਂ ਤੱਕ ਜਾਂਚ ਅਧਿਕਾਰੀ ਇੰਸਪੈਕਟਰ ਵਿਜੇ ਨੂੰ ਹਟਾਇਆ ਨਹੀਂ ਜਾਂਦਾ, ਉਦੋਂ ਤੱਕ ਉਹ ਜਾਂਚ ਵਿੱਚ ਸ਼ਾਮਲ ਨਹੀਂ ਹੋਵੇਗੀ। ਵਿਕਾਸ ਮਾਲੂ ਦੀ ਪਤਨੀ ਦਾ ਕਹਿਣਾ ਹੈ ਕਿ ਸਤੀਸ਼ ਕੌਸ਼ਿਕ ਦੀ ਮੌਤ ਦੀ ਜਾਂਚ ਜਿਸ ਇੰਸਪੈਕਟਰ ਨੂੰ ਸੌਂਪੀ ਗਈ ਹੈ। ਉਸ ਇੰਸਪੈਕਟਰ ਵਿਜੇ ਸਿੰਘ ਨੇ ਵਿਕਾਸ ਮਾਲੂ ਦੀ ਪਤਨੀ ਨਾਲ ਬਲਾਤਕਾਰ ਮਾਮਲੇ ਦੀ ਜਾਂਚ ਨੂੰ ਮੋੜਨ ਦੀ ਕੋਸ਼ਿਸ਼ ਵੀ ਕੀਤੀ ਸੀ।

ਦਿੱਲੀ ਪੁਲਿਸ ਨੇ ਐਤਵਾਰ ਨੂੰ ਕਿਹਾ ਕਿ ਉਹ ਉਸ ਫਾਰਮ ਹਾਊਸ ਦੇ ਮਾਲਕ ਦੀ ਪਤਨੀ ਤੋਂ ਪੁੱਛਗਿੱਛ ਕਰੇਗੀ ਜਿੱਥੇ ਅਦਾਕਾਰ-ਫ਼ਿਲਮ ਨਿਰਮਾਤਾ ਸਤੀਸ਼ ਕੌਸ਼ਿਕ ਆਪਣੀ ਮੌਤ ਤੋਂ ਇੱਕ ਦਿਨ ਪਹਿਲਾਂ ਇੱਕ ਪਾਰਟੀ ਵਿੱਚ ਸ਼ਾਮਲ ਹੋਏ ਸਨ। ਫਾਰਮ ਹਾਊਸ ਦੇ ਮਾਲਕ ਦੀ ਪਤਨੀ ਨੇ ਦੋਸ਼ ਲਾਇਆ ਕਿ ਉਸ ਦਾ ਪਤੀ ਉਸ (ਕੌਸ਼ਿਕ) ਤੋਂ ਛੁਟਕਾਰਾ ਪਾਉਣ ਦੀ ਯੋਜਨਾ ਬਣਾ ਰਿਹਾ ਸੀ। ਦਿੱਲੀ ਪੁਲਿਸ ਕਮਿਸ਼ਨਰ ਨੂੰ ਲਿਖੀ ਸ਼ਿਕਾਇਤ ਵਿੱਚ ਔਰਤ ਨੇ ਦੋਸ਼ ਲਾਇਆ ਕਿ ਉਸ ਦੇ ਪਤੀ ਨੇ ਕੌਸ਼ਿਕ ਤੋਂ 15 ਕਰੋੜ ਰੁਪਏ ਉਧਾਰ ਲਏ ਸਨ ਅਤੇ ਉਹ ਵਾਪਸ ਨਹੀਂ ਕਰਨਾ ਚਾਹੁੰਦੇ ਸਨ।

ਦਿੱਲੀ ਪੁਲਿਸ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਔਰਤ ਵੱਲੋਂ ਲਗਾਏ ਗਏ ਧੋਖਾਧੜੀ ਦੇ ਦੋਸ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਬਿਆਨ ਵਿੱਚ ਕਿਹਾ ਗਿਆ ਹੈ, “ਦੱਖਣੀ ਪੱਛਮੀ ਜ਼ਿਲ੍ਹੇ ਦੇ ਇੱਕ ਇੰਸਪੈਕਟਰ ਪੱਧਰ ਦੇ ਅਧਿਕਾਰੀ ਨੂੰ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ। ਔਰਤ ਨੂੰ ਪੁੱਛਗਿੱਛ ਲਈ ਬੁਲਾਇਆ ਜਾਵੇਗਾ ਅਤੇ ਉਸ ਦੇ ਬਿਆਨ ਦਰਜ ਕੀਤੇ ਜਾਣਗੇ।