Amritsar
BSF ਦੇ ਹੱਥ ਲੱਗੀ ਵੱਡੀ ਸਫਲਤਾ, ਪਾਕਿਸਤਾਨੀ ਡਰੋਨ ਤੋਂ ਸੁੱਟੀ ਗਈ ਕਰੋੜਾਂ ਦੀ ਹੈਰੋਇਨ ਬਰਾਮਦ

ਬੀ ਐੱਸ ਐੱਫ. ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਪਿੰਡ ਦਾਉਕੇ ਦੇ ਇਲਾਕੇ ‘ਚ ਪਾਕਿਸਤਾਨੀ ਡਰੋਨ ਤੋਂ ਸੁੱਟੀ ਗਈ 1.590 ਕਿਲੋ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ‘ਚ ਕੀਮਤ 8 ਕਰੋੜ ਰੁਪਏ ਦੇ ਕਰੀਬ ਦੱਸੀ ਜਾਂਦੀ ਹੈ। ਜਾਣਕਾਰੀ ਅਨੁਸਾਰ ਹੈਰੋਇਨ ਦੇ ਨਾਲ ਇੱਕ ਛੋਟੀ ਟਾਰਚ ਅਤੇ ਇੱਕ ਲੋਹੇ ਦੀ ਅੰਗੂਠੀ ਵੀ ਮਿਲੀ ਹੈ ਪਰ ਡਰੋਨ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਜੇਕਰ ਪਿੰਡ ਦਾਉਕੇ ਦੇ ਇਲਾਕੇ ਦੀ ਗੱਲ ਕਰੀਏ ਤਾਂ ਇਸ ਇਲਾਕੇ ਵਿੱਚ ਵੀ ਡਰੋਨਾਂ ਦੀ ਆਵਾਜਾਈ ਹੈ ਅਤੇ ਬੀ.ਐਸ.ਐਫ. ਹੈਰੋਇਨ ਦੀ ਖੇਪ ਨੂੰ ਜ਼ਬਤ ਕਰ ਰਹੀ ਹੈ ਪਰ ਹੈਰੋਇਨ ਮੰਗਵਾਉਣ ਵਾਲੇ ਸਮੱਗਲਰ ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਦੀ ਪਕੜ ਤੋਂ ਦੂਰ ਜਾਪਦੇ ਹਨ।