Connect with us

National

ਮਹਾਰਾਸ਼ਟਰ ਦੇ ਜਲਗਾਓਂ ‘ਚ ਵੱਡਾ ਰੇਲ ਹਾਦਸਾ, 12 ਯਾਤਰੀਆਂ ਦੀ ਮੌਤ

Published

on

TRAIN ACCIDENT : ਮਹਾਰਾਸ਼ਟਰ ਦੇ ਜਲਗਾਂਵ ਵਿੱਚ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਹੈ। ਪਚੋਰਾ ਦੇ ਪਾਰਧਾਡੇ ਸਟੇਸ਼ਨ ਨੇੜੇ ਪੁਸ਼ਪਕ ਐਕਸਪ੍ਰੈਸ ਵਿੱਚ ਅੱਗ ਲੱਗਣ ਦੀ ਅਫਵਾਹ ਫੈਲਣ ਤੋਂ ਬਾਅਦ ਹਫੜਾ-ਦਫੜੀ ਮਚ ਗਈ। ਯਾਤਰੀਆਂ ਨੇ ਚੇਨ ਖਿੱਚ ਲਈ ਅਤੇ ਟ੍ਰੇਨ ਤੋਂ ਛਾਲ ਮਾਰਨ ਲੱਗ ਪਏ।

ਇਸ ਤੋਂ ਬਾਅਦ, ਯਾਤਰੀ ਦੂਜੇ ਟਰੈਕ ‘ਤੇ ਆ ਰਹੀ ਕਰਨਾਟਕ ਐਕਸਪ੍ਰੈਸ ਦੀ ਲਪੇਟ ਵਿੱਚ ਆ ਗਏ। ਇਸ ਹਾਦਸੇ ਵਿੱਚ 12 ਯਾਤਰੀਆਂ ਦੀ ਮੌਤ ਹੋ ਗਈ। ਜਦੋਂ ਕਿ ਕਈ ਯਾਤਰੀ ਜ਼ਖਮੀ ਹੋ ਗਏ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਰੇਲਵੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ। ਮਹਾਰਾਸ਼ਟਰ ਦੇ ਮੰਤਰੀ ਗਿਰੀਸ਼ ਮਹਾਜਨ ਦਾ ਕਹਿਣਾ ਹੈ ਕਿ ਜਲਗਾਓਂ ਜ਼ਿਲ੍ਹੇ ਦੇ ਕੁਲੈਕਟਰ ਅਨੁਸਾਰ, ਹਾਦਸੇ ਵਿੱਚ 10 ਤੋਂ 12 ਯਾਤਰੀਆਂ ਦੀ ਮੌਤ ਹੋ ਗਈ ਹੈ। ਇਸ ਦੌਰਾਨ, ਸਪੈਸ਼ਲ ਇੰਸਪੈਕਟਰ ਜਨਰਲ ਆਫ਼ ਪੁਲਿਸ ਦੱਤਾਤ੍ਰੇਯ ਕਰਨਲੇ ਨੇ ਕਿਹਾ ਕਿ ਮਹਾਰਾਸ਼ਟਰ ਦੇ ਜਲਗਾਓਂ ਜ਼ਿਲ੍ਹੇ ਵਿੱਚ ਰੇਲ ਹਾਦਸੇ ਵਾਲੀ ਥਾਂ ਤੋਂ 12 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।

ਜਾਣੋ ਕੀ ਹੈ ਮਾਮਲਾ….

ਮਹਾਰਾਸ਼ਟਰ ਦੇ ਜਲਗਾਓਂ ‘ਚ ਵੱਡਾ ਰੇਲ ਹਾਦਸਾ ਵਾਪਰ ਗਿਆ ਹੈ। ਮਾਮਲਾ ਇਹ ਹੈ ਕਿ ਪੁਸ਼ਪਕ ਐਕਸਪ੍ਰੈਸ ‘ਚ ਅੱਗ ਲੱਗਣ ਦੀ ਅਫ਼ਵਾਹ ਉਡੀ ਸੀ ਜਿਸ ਕਾਰਨ ਯਾਤਰੀ ਡਰ ਗਏ ਅਤੇ ਆਪਣੇ ਬਚਾਅ ਲਈ ਰੇਲ ਗੱਡੀ ਵਿੱਚੋਂ ਛਾਲਾਂ ਮਾਰਨ ਲਗੇ ਜਿਵੇਂ ਹੀ ਛਾਲ ਮਾਰ ਰਹੇ ਸੀ ਦੂਸਰੇ ਟਰੈਕ ਤੇ ਇੱਕ ਹੋਰ ਗੱਡੀ ਆ ਰਹੀ ਸੀ ਜਿਸ ਕਾਰਨ ਉਹ ਰੇਲ ਨੇ ਯਾਤਰੀਆਂ ਨੂੰ ਕੁਚਲ ਦਿੱਤਾ ।

ਅਧਿਕਾਰੀਆਂ ਨੇ ਦਿੱਤੀ ਜਾਣਕਾਰੀ

ਕੇਂਦਰੀ ਰੇਲਵੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਲਖਨਊ-ਮੁੰਬਈ ਪੁਸ਼ਪਕ ਐਕਸਪ੍ਰੈਸ ਦੇ ਇੱਕ ਡੱਬੇ ਵਿੱਚ ਅੱਗ ਲੱਗਣ ਦੀ ਅਫਵਾਹ ਤੋਂ ਬਾਅਦ ਪਚੋਰਾ ਦੇ ਪਾਰਧਾਡੇ ਸਟੇਸ਼ਨ ਨੇੜੇ ਚੇਨ ਪੁਲਿੰਗ ਕੀਤੀ ਗਈ। ਟ੍ਰੇਨ ਰੁਕਣ ਤੋਂ ਪਹਿਲਾਂ ਹੀ ਯਾਤਰੀ ਘਬਰਾਹਟ ਵਿੱਚ ਉਤਰਨ ਲੱਗੇ। ਕੇਂਦਰੀ ਰੇਲਵੇ ਦੇ ਮੁੱਖ ਬੁਲਾਰੇ ਸਵਪਨਿਲ ਨੀਲਾ ਨੇ ਕਿਹਾ ਕਿ ਪੁਸ਼ਪਕ ਐਕਸਪ੍ਰੈਸ ਦੇ ਕੁਝ ਯਾਤਰੀ ਹੇਠਾਂ ਉਤਰ ਗਏ ਅਤੇ ਉਨ੍ਹਾਂ ਨੂੰ ਆਉਣ ਵਾਲੀ ਕਰਨਾਟਕ ਐਕਸਪ੍ਰੈਸ ਨੇ ਟੱਕਰ ਮਾਰ ਦਿੱਤੀ। ਭੁਸਾਵਲ ਦੇ ਡਿਵੀਜ਼ਨਲ ਰੇਲਵੇ ਮੈਨੇਜਰ ਮੌਕੇ ‘ਤੇ ਰਵਾਨਾ ਹੋ ਗਏ ਹਨ। ਰੇਲਵੇ ਮੈਡੀਕਲ ਟੀਮ, ਰੇਲਵੇ ਦੇ ਸੀਨੀਅਰ ਸੈਕਸ਼ਨ ਇੰਜੀਨੀਅਰ ਅਤੇ ਸਥਾਨਕ ਪ੍ਰਸ਼ਾਸਨ ਮੌਕੇ ‘ਤੇ ਪਹੁੰਚ ਗਏ ਅਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ।