Punjab
ਸੰਗਰੂਰ ਸ਼ਰਾਬ ਮਾਮਲੇ ’ਚ ਵੱਡਾ ਅਪਡੇਟ: ਪੁਲਿਸ ਨੇ ਪ੍ਰੈੱਸ ਕਾਨਫਰੰਸ ਕਰ ਦਿੱਤੀ ਜਾਣਕਾਰੀ, 4 ਮੁਲਜ਼ਮਾਂ ਨੂੰ ਕੀਤਾ ਕਾਬੂ
21 ਮਾਰਚ 2024: ਜ਼ਹਿਰੀਲੀ ਸ਼ਰਾਬ ਮਾਮਲੇ ਵਿੱਚ ਵਿਸ਼ੇਸ਼ ਲਾਅ ਐਂਡ ਆਰਡਰ ਦੇ ਡੀਜੀਪੀ ਅਰਪਿਤ ਸ਼ੁਕਲਾ ਅਤੇ ਏਡੀਜੀਪੀ ਹਰਚਰਨ ਭੁੱਲਰ, ਸਰਤਾਜ ਚਾਹਲ ਐਸਐਸਪੀ ਸੰਗਰੂਰ ਅਤੇ ਜਤਿੰਦਰ ਜੋਰਵਾਲ ਡੀਸੀ ਸੰਗਰੂਰ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ । ਪੁਲਿਸ ਨੇ 24 ਘੰਟਿਆਂ ਦੇ ਅੰਦਰ ਹੀ ਨਕਲੀ ਸ਼ਰਾਬ ਬਣਾਉਣ ਵਾਲੇ 4 ਦੋਸ਼ੀਆਂ ਨੂੰ ਕਾਬੂ ਕਰਕੇ 302 ਦਾ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਿੰਟਰ, ਲੈਪਟਾਪ, 200 ਲੀਟਰ ਈਥਾਨੌਲ, ਸ਼ਰਾਬ ਦੀਆਂ ਖਾਲੀ ਬੋਤਲਾਂ, ਬੋਤਲਾਂ ਦੇ ਕੈਪਸ, ਸ਼ਰਾਬ ਦੀਆਂ ਬੋਤਲਾਂ ‘ਤੇ ਲਗਾਏ ਜਾਅਲੀ ਸਟਿੱਕਰ, ਬੋਤਲਾਂ ਦੇ ਕੈਪਾਂ ‘ਤੇ ਲਗਾਈ ਗਈ ਪੰਜਾਬ ਸਰਕਾਰ ਦੀ ਜਾਅਲੀ ਮੋਹਰ, ਬੋਤਲ ਬੰਦ ਕਰਨ ਵਾਲੀ ਮਸ਼ੀਨ, ਕਈ ਜਾਅਲੀ ਸ਼ਰਾਬ ਦੀਆਂ ਬੋਤਲਾਂ ਤਲਾਸ਼ੀ ਦੌਰਾਨ ਫੜੀਆਂ ਗਈਆਂ।
ਐਸਪੀ ਦੀ ਨਿਗਰਾਨੀ ਹੇਠ ਵਿਸ਼ੇਸ਼ ਐਸਆਈਟੀ ਕੰਮ ਕਰ ਰਹੀ ਹੈ ਅਤੇ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਹੁਣ ਤੱਕ 8 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 12 ਲੋਕ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਅਤੇ ਸੰਗਰੂਰ ਦੇ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।