National
ਬਿਹਾਰ ਬੋਰਡ ਨੇ ਜਾਰੀ ਕੀਤੇ 12ਵੀ ਜਮਾਤ ਦੇ ਨਤੀਜੇ

BIHAR BOARD : ਬਿਹਾਰ ਬੋਰਡ ਨੇ ਇੱਕ ਵਾਰ ਫਿਰ ਇੰਟਰ ਨਤੀਜਾ ਪਹਿਲਾਂ ਜਾਰੀ ਕਰਕੇ ਇੱਕ ਰਿਕਾਰਡ ਕਾਇਮ ਕੀਤਾ ਹੈ। ਇਸ ਵਾਰ ਬਿਹਾਰ ਬੋਰਡ ਇੰਟਰ ਨਤੀਜਾ 2025 ਦਾ ਕੁੱਲ ਪਾਸ ਪ੍ਰਤੀਸ਼ਤ 86.50 ਪ੍ਰਤੀਸ਼ਤ ਰਿਹਾ।
ਬਿਹਾਰ ਬੋਰਡ ਨੇ ਅੱਜ, 25 ਮਾਰਚ ਨੂੰ 12ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਹਨ। ਪ੍ਰੀਖਿਆ ਵਿੱਚ ਬੈਠੇ ਸਾਰੇ ਵਿਦਿਆਰਥੀ ਹੁਣ ਆਪਣਾ ਨਤੀਜਾ ਦੇਖ ਸਕਦੇ ਹਨ। ਵਿਦਿਆਰਥੀ ਘਰ ਬੈਠ ਕੇ ਆਪਣੇ ਨਤੀਜੇ ਦੇਖ ਸਕਦੇ ਹਨ।
ਪਿਛਲੇ ਕੁਝ ਸਾਲਾਂ ਤੋਂ 12ਵੀਂ ਜਮਾਤ ਦੇ ਨਤੀਜੇ ਪਹਿਲਾਂ ਐਲਾਨਣ ਦੇ ਮਾਮਲੇ ਵਿੱਚ BSEB ਦੇਸ਼ ਦਾ ਮੋਹਰੀ ਬੋਰਡ ਰਿਹਾ ਹੈ। ਬਿਹਾਰ ਬੋਰਡ ਨੇ 1 ਫਰਵਰੀ ਤੋਂ 15 ਫਰਵਰੀ, 2024 ਤੱਕ ਦੋ ਸ਼ਿਫਟਾਂ ਵਿੱਚ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਕਰਵਾਈਆਂ ਸਨ। ਪ੍ਰੀਖਿਆ ਪੂਰੀ ਹੋਣ ਤੋਂ ਲਗਭਗ 40 ਦਿਨਾਂ ਬਾਅਦ ਨਤੀਜੇ ਘੋਸ਼ਿਤ ਕੀਤੇ ਜਾਂਦੇ ਹਨ।