Uncategorized
ਹੁਣ ਇਕ ਨਵੀਂ ਬਿਮਾਰੀ ਬਲੈਕ ਫੰਗਸ ਦਾ ਖਤਰਾ ਵਧੀਆਂ, ਪੜ੍ਹੋਂ ਇਸ ਦੇ ਲੱਛਣ ਤੇ ਜਾਣੋ ਬਚਾਅ ਦੇ ਤਰੀਕੇ
ਦੇਸ਼ ਹਾਲੇ ਕੋਰੋਨਾ ਮਹਾਂਮਾਰੀ ਦੇ ਇਸ ਗੰਦੇ ਦੌਰ ਤੋਂ ਗੁਜਰ ਹੀ ਰਿਹਾ ਹੈ ਕਿ ਨਾਲ ਹੀ ਇਕ ਹੋਰ ਭਿਆਨਕ ਬਿਮਾਰੀ ਦੇਖਣ ਨੂੰ ਮਿਲ ਰਹੀ ਹੈ। ਇਸ ਬਿਮਾਰੀ ਦਾ ਨਾਮ ਹੈ ਮਿਊਕੋਰਮਾਇਕੋਸਿਸ ਇਨਫੈਕਸ਼ਨ ਕਹਿੰਦੇ ਹਨ। ਇਸ ਨੂੰ ਬਲੈਕ ਫੰਗਸ ਵੀ ਕਹਿੰਦੇ ਹਨ। ਇਹ ਭਿਆਨਕ ਬਿਮਾਰੀ ਸਿਰਫ ਉਨਾਂ ਮਰੀਜ਼ਾ ‘ਚ ਦੇਖਣ ਨੂੰ ਮਿਲ ਰਹੀ ਹੈ ਜੋ ਡਾਇਬਟੀਜ਼ ਤੋਂ ਪੀੜਤ ਹਨ। ਇਹ ਇਕ ਇਹੋ ਜਿਹੀ ਬਿਮਾਰੀ ਹੈ ਜੋ ਕਿ ਅੱਖਾ ਤੇ ਹੋਣ ਤੇ ਮਰੀਜ਼ਾਂ ਦੀਆਂ ਅੱਖਾਂ ਦੀ ਰੌਸ਼ਨੀ ਵੀ ਖਤਮ ਕਰ ਸਕਦੀ ਹੈ। ਇਸ ਬਿਮਾਰੀ ਨਾਲ ਸਰੀਰ ਦੇ ਕਈ ਅੰਗ ਪ੍ਰਭਾਵਿਤ ਹੋ ਸਕਦੇ ਹਨ। ਇਸ ਨਾਲ ਆਓ ਅਸੀ ਦੱਸਦੇ ਹਾਂ ਤੁਹਾਨੂੰ ਇਸ ਭਿਆਨਕ ਬਿਮਾਰੀ ਦਾ ਖਤਰਾ, ਲੱਛਣ ਤੇ ਬਚਾਅ।
ਭਾਰਤੀ ਮੈਡੀਕਲ ਵਿਗਿਆਨ ਪਰਿਸ਼ਦ ਦੇ ਮੁਤਾਬਕ, ਬਲੈਕ ਫੰਗਸ ਇਕ ਦੁਰਲੱਭ ਤਰ੍ਹਾਂ ਦੀ ਫੰਗਸ ਹੈ। ਇਹ ਫੰਗਸ ਸਰੀਰ ‘ਚ ਬਹੁਤ ਤੇਜ਼ੀ ਨਾਲ ਫੈਲਦਾ ਹੈ। ਇਹ ਇੰਨਫੈਕਸ਼ਨ ਉਨ੍ਹਾਂ ਲੋਕਾਂ ‘ਚ ਦੇਖਣ ਨੂੰ ਮਿਲਦੀ ਹੈ ਜੋ ਕਿ ਕੋਰੋਨਾ ਇਨਫੈਕਟਡ ਹੋਣ ਤੋਂ ਪਹਿਲਾਂ ਕਿਸੇ ਦੂਜੇ ਬਿਮਾਰੀ ਤੋਂ ਪੀੜਤ ਸਨ। ਤੇ ਨਾਲ ਜਿਨ੍ਹਾਂ ਲੋਕਾਂ ਦੀ ਇਮਿਊਨਿਟੀ ਕਮਜ਼ੋਰ ਹੈ। ਇਸ ਬਿਮਾਰੀ ਦਾ ਅਸਰ ਜ਼ਿਆਦਾਤਰ ਦਿਮਾਗ, ਫੇਫੜੇ ਤੇ ਚਮੜੀ ਤੇ ਦੇਖਣ ਨੂੰ ਮਿਲਦੀ ਹੈ। ਉਧਰ ਕਿਹਾ ਜਾ ਰਿਹਾ ਹੈ ਕਿ ਕੁਝ ਮਰੀਜ਼ਾਂ ਦੇ ਜਬਾੜੇ ਤੇ ਨੱਕ ਦੀ ਹੱਡੀ ਤਕ ਗਲ ਜਾਂਦੀ ਹੈ। ਜਾਣਕਾਰੀ ਮੁਤਾਬਿਕ ਅਗਰ ਇਸ ਬਿਮਾਰੀ ਦਾ ਸਮਾਂ ਰਹਿੰਦੀਆਂ ਇਲਾਜ਼ ਨਾ ਕੀਤਾ ਜਾਵੇ ਤਾਂ ਮਰੀਜ਼ ਦੀ ਮੌਤ ਹੋ ਜਾਂਦੀ ਹੈ।
ਅਗਰ ਅਸੀ ਗੱਲ ਕਰੀਏ ਇਸ ਦੇ ਲੱਛਣਾਂ ਦੀ ਤਾਂ ਇਹ ਇਨਫੈਕਸ਼ਨ ਜ਼ਿਆਦਾ ਕਰਕੇ ਡਾਇਬਟੀਜ਼ ਵਾਲੇ ਮਰੀਜ਼ਾਂ ‘ਚ ਦੇਖਣ ਨੂੰ ਮਿਲਦੀ ਹੈ। ਨਾਲ ਹੀ ਡਾਕਟਰਾਂ ਮੁਤਾਬਿਕ ਬਲੈਕ ਫੰਗਸ ਕਾਰਨ ਸਿਰ ਦਰਦ, ਬੁਖਾਰ, ਅੱਖਾ ‘ਚ ਦਰਦ, ਨੱਕ ਬੰਦ ਜਾਂ ਸਾਇਨਸ ਤੋਂ ਇਲਾਵਾ ਦੇਖਣ ਦੀ ਸਮਰੱਥਾ ਤੇ ਵੀ ਅਸਰ ਪੈਂਦਾ ਹੈ।
ਜੇਕਰ ਕਿਸੇ ਵਿਅਕਤੀ ‘ਚ ਇਹ ਲੱਛਣ ਦਿਖਣ ਤਾਂ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਕੋਰੋਨਾ ਇਨਫੈਕਸ਼ਨ ਜਾਣ ਉਸ ਦੇ ਡਰ ਕਾਰਨ ਕਈ ਵਾਰ ਲੋਕ ਬਿਨਾਂ ਡਾਕਟਰੀ ਸਲਾਹ ਦੇ ਜਾਂ ਲੋੜ ਤੋਂ ਜ਼ਿਆਦਾ ਸਟੀਰੌਇਡ ਖਾ ਲੈਂਦੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਅਜਿਹਾ ਕਰਨ ਨਾਲ ਬਲੈਕ ਫੰਗਸ ਦਾ ਖਤਰਾ ਹੁੰਦਾ ਹੈ। ਮੌਜੂਦਾ ਸਮੇਂ ਇਸ ਬਿਮਾਰੀ ਨਾਲ ਨਜਿੱਠਣ ਲਈ ਅਜੇ ਸੁਰੱਖਿਅਤ ਸਿਸਟਮ ਨਹੀਂ ਹੈ। ਇਸ ਦੀ ਦਵਾਈ ਦੀ ਸ਼ੌਰਟੇਡ ਜਾਂ ਕਾਲਾਬਜ਼ਾਰੀ ਹੁਣੇ ਤੋਂ ਹੀ ਕਈ ਥਾਵਾਂ ‘ਤੇ ਹੋਣ ਦੀ ਖ਼ਬਰ ਆ ਰਹੀ ਹੈ। ਅਜਿਹੇ ‘ਚ ਮਾਹਿਰ ਦੱਸਦੇ ਹਨ ਕਿ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਸਾਵਧਾਨੀ ਹੀ ਇਕਮਾਤਰ ਬਚਾਅ ਹੈ।