Punjab
ਅਮਰੀਕਾ ‘ਚ ਲਾਪਤਾ ਪੰਜਾਬੀ ਮੁੰਡੇ ਦੀ ਮਿਲੀ ਮ੍ਰਿਤਕ ਦੇਹ
ਪੰਜਾਬ ਤੋਂ ਰੋਜ਼ੀ ਰੋਟੀ ਕਮਾਉਣ ਗਏ ਵਿਦੇਸ਼ਾਂ ਵਿੱਚ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਅਜਿਹਾ ਹੀ ਹੁਣ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਪਰਿਵਾਰ ਨੇ ਆਪਣੇ ਪੁੱਤ ਨੂੰ 55 ਲੱਖ ਦਾ ਕਰਜ਼ਾ ਚੁੱਕ ਕੇ ਅਮਰੀਕਾ ਭੇਜਿਆ ਗਿਆ ਸੀ… ਪਰ ਹੁਣ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। 20 ਦਿਨਾਂ ਤੋਂ ਪਹਿਲਾਂ ਲਾਪਤਾ ਹੋਏ ਨੌਜਵਾਨ ਕਰਨਦੀਪ ਦੀ ਅਮਰੀਕਾ ਵਿਚ ਮ੍ਰਿਤਕ ਦੇਹ ਬਰਾਮਦ ਹੋਈ ਹੈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਰਿਵਾਰ ਨੇ ਬਹੁਤ ਸੁਪਨੇ ਸੰਜੋ ਕੇ ਮੁੰਡੇ ਨੂੰ ਬਾਹਰ ਭੇਜਿਆ ਸੀ ਪਰ ਹੁਣ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ।
ਮ੍ਰਿਤਕ ਨੌਜਵਾਨ ਕਰਨਦੀਪ ਸੰਗਰੂਰ ਦੇ ਮੂਨਕ ਇਲਾਕੇ ਦਾ ਪਿੰਡ ਮੰਡਵੇ ਦਾ ਰਹਿਣ ਵਾਲਾ ਸੀ ਜਿਸ ਨੂੰ 2.5 ਸਾਲ ਪਹਿਲਾਂ ਢਾਈ ਕਿੱਲੇ ਜ਼ਮੀਨ ਵੇਚ ਕੇ ਵਿਦੇਸ਼ ਭੇਜਿਆ ਗਿਆ ਸੀ। ਕਰਨਦੀਪ ਦੀ ਆਪਣੇ ਮਾਪਿਆਂ ਨਾਲ ਆਖਰੀ ਵਾਰ 8 ਅਕਤੂਬਰ 2025 ਨੂੰ ਮੋਬਾਈਲ ਕਾਲ ਅਤੇ ਵੀਡੀਓ ਕਾਲ ਰਾਹੀਂ ਗੱਲਬਾਤ ਹੋਈ ਸੀ। ਇਸ ਤੋਂ ਬਾਅਦ ਉਸ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ। ਪਰਿਵਾਰ ਵੱਲੋਂ ਕਈ ਵਾਰ ਕਾਲਾਂ, ਮੈਸੇਜ ਅਤੇ ਵੀਡੀਓ ਕਾਲਾਂ ਕਰਨ ਦੇ ਬਾਵਜੂਦ ਕੋਈ ਜਵਾਬ ਨਹੀਂ ਮਿਲਿਆ।
ਕਰਨਦੀਪ ਦੇ ਦੋਸਤ ਕਹਿ ਰਹੇ ਸਨ ਕਿ ਉਸ ਨੇ ਪਾਣੀ ਵਿਚ ਛਾਲ ਮਾਰੀ ਸੀ ਪਰ ਪਰਿਵਾਰ ਦਾ ਕਹਿਣਾ ਹੈ ਕਿ ਉਹ ਆਤਮਹੱਤਿਆ ਨਹੀਂ ਕਰ ਸਕਦਾ। ਕਰਨਦੀਪ ਦੇ ਪਿਤਾ ਨੇ ਅਮਰੀਕੀ ਪੁਲਿਸ ਤੋਂ ਜਾਂਚ ਦੀ ਮੰਗ ਕੀਤੀ ਹੈ।
