Haryana
ਰੇਵਾੜੀ ਦੀ ਲਾਈਫ ਲੌਂਗ ਫੈਕਟਰੀ ‘ਚ ਬੁਆਇਲਰ ਫਟਿਆ, 40 ਤੋਂ ਵੱਧ ਕਰਮਚਾਰੀ ਹੋਏ ਜ਼ਖਮੀ
ਰੇਵਾੜੀ : ਜ਼ਿਲੇ ਦੇ ਉਦਯੋਗਿਕ ਨਗਰ ਧਾਰੂਹੇੜਾ ‘ਚ ਸਥਿਤ ਲਾਈਫ ਲੌਂਗ ਫੈਕਟਰੀ ‘ਚ ਵੱਡਾ ਹਾਦਸਾ ਵਾਪਰ ਗਿਆ। ਜਾਣਕਾਰੀ ਮੁਤਾਬਿਕ ਸ਼ਨੀਵਾਰ ਸ਼ਾਮ ਨੂੰ ਕੰਪਨੀ ਦਾ ਬਾਇਲਰ ਫਟ ਗਿਆ। ਜਿਸ ਕਾਰਨ 100 ਤੋਂ ਵੱਧ ਮੁਲਾਜ਼ਮ ਬੁਰੀ ਤਰ੍ਹਾਂ ਸੜ ਗਏ। ਇਨ੍ਹਾਂ ਵਿੱਚੋਂ 40 ਦੇ ਕਰੀਬ ਮੁਲਾਜ਼ਮਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸਾਰੇ ਜ਼ਖਮੀਆਂ ਨੂੰ ਰੇਵਾੜੀ ਦੇ ਟਰਾਮਾ ਸੈਂਟਰ ‘ਚ ਲਿਆਂਦਾ ਗਿਆ ਹੈ। ਰੇਵਾੜੀ ਦੇ ਟਰੌਮਾ ਸੈਂਟਰ ਵਿੱਚ ਐਂਬੂਲੈਂਸਾਂ ਦੀਆਂ ਕਤਾਰਾਂ ਲੱਗ ਗਈਆਂ ਹਨ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸੀਐਮਓ ਅਤੇ ਪੀਐਮਓ ਸਮੇਤ ਪੂਰਾ ਸਟਾਫ ਰੇਵਾੜੀ ਟਰੌਮਾ ਸੈਂਟਰ ਪਹੁੰਚ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਸ਼ਾਮ ਕਰੀਬ 7 ਵਜੇ ਕਰਮਚਾਰੀ ਆਮ ਵਾਂਗ ਕੰਮ ਕਰ ਰਹੇ ਸਨ। ਅਚਾਨਕ ਬੁਆਇਲਰ ਜ਼ੋਰਦਾਰ ਧਮਾਕੇ ਨਾਲ ਫੱਟ ਗਿਆ ਹੈ । ਇਸ ਨਾਲ 100 ਤੋਂ ਵੱਧ ਕਰਮਚਾਰੀ ਪ੍ਰਭਾਵਿਤ ਹੋਏ ਹਨ। ਸੂਚਨਾ ਤੋਂ ਬਾਅਦ ਕਈ ਐਂਬੂਲੈਂਸ ਗੱਡੀਆਂ ਫੈਕਟਰੀ ਪਹੁੰਚ ਗਈਆਂ। ਇਸ ਤੋਂ ਇਲਾਵਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਵੀ ਮੌਕੇ ‘ਤੇ ਬੁਲਾਇਆ ਗਿਆ। ਇਕ-ਇਕ ਕਰਕੇ ਸੜੇ ਹੋਏ ਮੁਲਾਜ਼ਮਾਂ ਨੂੰ ਬਾਹਰ ਕੱਢ ਕੇ ਟਰਾਮਾ ਸੈਂਟਰਾਂ ਅਤੇ ਹੋਰ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ।