Jalandhar
BREAKING: ਕਰੀਬ 45 ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਸੁਰੇਸ਼ ਨੂੰ ਬੋਰਵੈੱਲ ਤੋਂ ਬਾਹਰ ਕੱਢਿਆ ਗਿਆ।

- ਲਾਸ਼ ਨੂੰ ਚੁੱਕ ਕੇ ਐਂਬੂਲੈਂਸ ਰਾਹੀਂ ਹਸਪਤਾਲ ਭੇਜ ਦਿੱਤਾ ਗਿਆ ਹੈ।
- ਅਧਿਕਾਰੀਆਂ ਨੇ ਸੁਰੇਸ਼ ਨੂੰ ਮ੍ਰਿਤਕ ਐਲਾਨ ਦਿੱਤਾ
14 AUGUST 2023: ਜਲੰਧਰ ‘ਚ 80 ਫੁੱਟ ਡੂੰਘੇ ਬੋਰਵੈੱਲ ‘ਚ ਫਸੇ ਇੰਜੀਨੀਅਰ ਸੁਰੇਸ਼ ਨੂੰ NDRF ਦੀ ਟੀਮ ਨੇ ਆਖਰਕਾਰ ਬਾਹਰ ਕੱਢ ਲਿਆ ਹੈ। ਸੂਤਰਾਂ ਮੁਤਾਬਕ ਸੁਰੇਸ਼ ਦੀ ਮੌਤ ਹੋ ਚੁੱਕੀ ਹੈ, ਜਦੋਂ ਉਸ ਨੂੰ ਬਾਹਰ ਲਿਆਂਦਾ ਗਿਆ ਤਾਂ ਉਸਨੂੰ ਸਾਹ ਨਹੀਂ ਆ ਰਿਹਾ ਸੀ।
ਗੱਲ ਕੀ ਹੈ
ਕਰਤਾਰਪੁਰ-ਕਪੂਰਥਲਾ ਰੋਡ ‘ਤੇ ਸਥਿਤ ਪਿੰਡ ਬਸਰਾਮਪੁਰ ‘ਚ ਪੁਲ ਬਣਾਉਣ ਲਈ ਚੱਲ ਰਹੇ ਨਿਰਮਾਣ ਕਾਰਜ ਦੌਰਾਨ ਜ਼ਮੀਨ ‘ਚ ਕਰੀਬ 20 ਮੀਟਰ ਦੀ ਡੂੰਘਾਈ ਤੱਕ ਬੋਰ ਕਰਨ ਦੇ ਕੰਮ ਦੌਰਾਨ ਉਸਾਰੀ ਕੰਪਨੀ ਦੀ ਬੋਰਿੰਗ ਮਸ਼ੀਨ ਫਸ ਗਈ|
ਜਾਣਕਾਰੀ ਮੁਤਾਬਕ ਕੰਪਨੀ ਦਾ ਟੈਕਨੀਕਲ ਸਟਾਫ ਪੂਰੇ ਬਚਾਅ ਉਪਕਰਨਾਂ ਨਾਲ ਲੈਸ ਬੋਰਵੈੱਲ ‘ਤੇ ਗਿਆ। ਬੋਰ ਦੀ ਸਫ਼ਾਈ ਕਰਦੇ ਸਮੇਂ ਅਚਾਨਕ ਹੋਏ ਹਾਦਸੇ ਵਿੱਚ ਮੁਲਾਜ਼ਮ ਸੁਰੇਸ਼ ਯਾਦਵ ਕਰੀਬ 20 ਮੀਟਰ ਹੇਠਾਂ ਫਸ ਗਿਆ, ਜਿਸ ਦੀ ਸੂਚਨਾ ਮਿਲਦਿਆਂ ਹੀ ਨੈਸ਼ਨਲ ਹਾਈਵੇਅ ਅਥਾਰਟੀ ਨੇ ਤੁਰੰਤ ਕਾਰਵਾਈ ਕੀਤੀ ਅਤੇ ਰਾਹਤ ਕਾਰਜਾਂ ਲਈ ਐਨ.ਡੀ.ਆਰ.ਐਫ. ਦੀ ਟੀਮ ਤਾਇਨਾਤ ਸੀ।