Amritsar
Breaking: ਗੈਂਗਸਟਰ ਜਰਨੈਲ ਦੇ ਕਤਲ ਨੂੰ ਲੈ ਵੱਡੀ UPDATE ਆਈ ਸਾਹਮਣੇ,ਬੰਬੀਹਾ ਗੈਂਗ ਨੇ ਗੈਂਗਸਟਰ ਨੂੰ ਮਾਰਨ ਦੀ ਲਈ ਜ਼ਿੰਮੇਵਾਰੀ

ਅੰਮ੍ਰਿਤਸਰ ਦੇ ਪਿੰਡ ਸਠਿਆਲਾ ‘ਚ ਗੈਂਗਸਟਰ ਜਰਨੈਲ ਦੇ ਕਤਲ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਬੰਬੀਹਾ ਗੈਂਗ ਨੇ ਗੈਂਗਸਟਰ ਨੂੰ ਮਾਰਨ ਦੀ ਜ਼ਿੰਮੇਵਾਰੀ ਲਈ ਹੈ। ਦਵਿੰਦਰ ਬੰਬੀਹਾ ਗਰੁੱਪ ਨੇ ਸੋਸ਼ਲ ਮੀਡੀਆ ‘ਤੇ ਇਸ ਸਬੰਧੀ ਇਕ ਪੋਸਟ ਸ਼ੇਅਰ ਕੀਤੀ ਹੈ। ਲਿਖਿਆ ਹੈ ਕਿ ਅਸੀਂ ਗੈਂਗਸਟਰ ਜਰਨੈਲ ਦੇ ਕਤਲ ਦੀ ਜ਼ਿੰਮੇਵਾਰੀ ਲੈਂਦੇ ਹਾਂ। ਬੀਤੇ ਦਿਨ ਦੋਨੀ ਬੱਲ ਸਠਿਆਲਾ ਅਤੇ ਗੋਪੀ ਮਾਹਲ ਨੇ ਕਤਲ ਕਾਂਡ ਨੂੰ ਅੰਜਾਮ ਦਿੱਤਾ ਹੈ।
ਪੋਸਟ ਵਿੱਚ ਬੰਬੀਹ ਗੈਂਗ ਨੇ ਕਿਹਾ ਕਿ ਇਸ ਦਾ ਗੈਂਗਸਟਰ ਜਰਨਲ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਇਸ ਦੇ ਸਾਡੇ ਵਿਰੋਧੀ ਗਰੁੱਪ ਜੱਗੂ ਖੋਤੀ ਅਤੇ ਹੈਰੀ ਚੱਟਾ ਨਾਲ ਸਬੰਧ ਸਨ। ਇਸੇ ਲਈ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਮਹੱਤਵਪੂਰਨ ਗੱਲ ਇਹ ਹੈ ਕਿ 4 ਨਕਾਬਪੋਸ਼ ਕਾਤਲ ਅਜੇ ਤੱਕ ਫੜੇ ਨਹੀਂ ਗਏ ਹਨ।
ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦੇ ਪਿੰਡ ਸਠਿਆਲਾ ‘ਚ ਗੈਂਗਸਟਰ ਜਰਨੈਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਹਮਲਾਵਰਾਂ ਨੇ 20 ਤੋਂ ਵੱਧ ਰਾਊਂਡ ਫਾਇਰ ਕੀਤੇ ਹਨ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਨੂੰ ਕੈਦ ਕਰ ਲਿਆ ਗਿਆ ਹੈ, ਜਿਸ ‘ਚ ਸਾਫ ਦਿਖਾਈ ਦੇ ਰਿਹਾ ਹੈ ਕਿ ਇਸ ਘਟਨਾ ਨੂੰ 3 ਨਕਾਬਪੋਸ਼ ਬਦਮਾਸ਼ਾਂ ਨੇ ਦਿਨ-ਦਿਹਾੜੇ ਅੰਜਾਮ ਦਿੱਤਾ।