National
BREAKING: ਲਖਨਊ ‘ਚ ਕੇਂਦਰੀ ਮੰਤਰੀ ਦੇ ਘਰ ‘ਚ ਨੌਜਵਾਨ ਦਾ ਕ+ਤ+ਲ…

1ਸਤੰਬਰ 2023: ਲਖਨਊ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜਿੱਥੇ ਕੇਂਦਰੀ ਮੰਤਰੀ ਕੌਸ਼ਲ ਕਿਸ਼ੋਰ ਦੇ ਘਰ ਇੱਕ ਨੌਜਵਾਨ ਵੱਲੋਂ ਸਿਰ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮੰਤਰੀ ਦੇ ਪੁੱਤਰ ਦੀ ਪਿਸਤੌਲ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਘਰ ਦੇ ਅੰਦਰ ਖੂਨ ਨਾਲ ਲੱਥਪੱਥ ਲਾਸ਼ ਮਿਲੀ। ਪੁਲਿਸ ਅਤੇ ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚ ਗਈ ਹੈ। ਮ੍ਰਿਤਕ ਨੌਜਵਾਨ ਦਾ ਨਾਂ ਵਿਨੈ ਸ਼੍ਰੀਵਾਸਤਵ ਹੈ। ਉਹ ਮੰਤਰੀ ਕੌਸ਼ਲ ਕਿਸ਼ੋਰ ਦੇ ਪੁੱਤਰ ਵਿਕਾਸ ਉਰਫ ਆਸ਼ੂ ਦਾ ਦੋਸਤ ਹੈ।
ਡੀਸੀਪੀ ਰਾਹੁਲ ਰਾਜ ਨੇ ਦੱਸਿਆ ਕਿ ਰਾਤ ਨੂੰ 6 ਲੋਕ ਮੰਤਰੀ ਦੇ ਬੇਟੇ ਦੇ ਘਰ ਆਏ ਸਨ। ਦੇਰ ਰਾਤ ਤੱਕ ਖਾਣਾ-ਪੀਣਾ ਚੱਲਦਾ ਰਿਹਾ। ਇਸ ਤੋਂ ਬਾਅਦ ਇਹ ਘਟਨਾ ਵਾਪਰੀ। ਸੂਚਨਾ ਮਿਲਣ ’ਤੇ ਪੁਲੀਸ ਟੀਮ ਮੌਕੇ ’ਤੇ ਪੁੱਜ ਗਈ। ਇਸ ਤੋਂ ਬਾਅਦ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਗਿਆ ਹੈ। ਨੌਜਵਾਨ ਦੇ ਸਿਰ ‘ਤੇ ਸੱਟਾਂ ਦੇ ਨਿਸ਼ਾਨ ਹਨ। ਇੱਕ ਪਿਸਤੌਲ ਵੀ ਮਿਲਿਆ ਹੈ। ਪਿਸਤੌਲ ਵਿਕਾਸ ਕਿਸ਼ੋਰ ਦਾ ਦੱਸਿਆ ਜਾ ਰਿਹਾ ਹੈ। ਕਤਲ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।