International
ਵਿਦੇਸ਼ ਦੀ ਧਰਤੀ ‘ਤੇ ਮਾਪਿਆਂ ਦੇ ਇਕਲੌਤੇ ਪੁੱਤ ਦੀ ਬੇਰਹਿਮੀ ਨਾਲ ਕੀਤੀ ਹੱਤਿਆ
ਕੈਨੇਡਾ : ਬੇਹੱਦ ਮੰਦਭਾਗੀ ਖ਼ਬਰ ਕੈਨੇਡਾ ਤੋਂ ਸਾਹਮਣੇ ਆਈ ਹੈ, ਜਿੱਥੇ ਭਾਰਤੀ ਮੂਲ ਦੇ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਰਾਇਲ ਕੈਨੇਡੀਅਨ ਪੁਲਿਸ ਨੇ ਦੱਸਿਆ ਹੈ ਕਿ ਮ੍ਰਿਤਕ ਦੀ ਪਛਾਣ ਯੁਵਰਾਜ ਗੋਇਲ (28) ਦੇ ਨਾਂ ਨਾਲ ਹੋ ਜੋ ਕਿ ਪੰਜਾਬ ਦੇ ਲੁਧਿਆਣਾ ਦਾ ਰਹਿਣ ਵਾਲਾ ਸੀ ਅਤੇ ਮਾਪਿਆਂ ਦਾ ਇਕਲੌਤਾ ਪੁੱਤ ਸੀ। ਯੁਵਰਾਜ 2019 ਵਿਚ ਸਟੱਡੀ ਵੀਜ਼ੇ ‘ਤੇ ਸਰੀ ਗਿਆ ਸੀ। ਉੱਥੇ ਉਹ ਸੇਲਜ਼ ਐਗਜ਼ੀਕਿਊਟਿਵ ਵਜੋਂ ਕੰਮ ਕਰਦਾ ਸੀ ਅਤੇ ਉਸਨੇ ਹਾਲ ਹੀ ਵਿੱਚ ਪੀ.ਆਰ (ਕੈਨੇਡੀਅਨ ਪਰਮਾਨੈਂਟ ਰੈਜ਼ੀਡੈਂਟ ) ਮਿਲੀ ਸੀ।
ਯੁਵਰਾਜ ਦੇ ਕਤਲ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਵੱਲੋਂ ਯੁਵਰਾਜ ਦੇ ਕਤਲ ਦੇ ਜ਼ੁਰਮ ‘ਚ ਚਾਰ ਸ਼ੱਕੀਆਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਸ਼ੱਕੀਆਂ ਦੀ ਪਛਾਣ ਸਰੀ ਤੋਂ ਮਨਵੀਰ ਬਸਰਾਮ (23), ਸਾਹਿਬ ਬਸਰਾ (20), ਹਰਕੀਰਤ ਝੁੱਟੀ (23) ਅਤੇ ਓਨਟਾਰੀਓ ਤੋਂ ਕੇਲੋਨ ਫਰੈਂਕੋਇਸ (20) ਵਜੋਂ ਹੋਈ ਹੈ।ਫਿਲਹਾਲ ਬਾਕੀ ਮਾਮਲਾ ਜਾਂਚ ਅਧੀਨ ਹੈ।