Connect with us

Punjab

BSF ਨੂੰ ਮਿਲੀ ਵੱਡੀ ਕਾਮਯਾਬੀ, ਤਰਨਤਾਰਨ ‘ਚ ਇੱਕ ਪਾਕਿਸਤਾਨੀ ਡਰੋਨ ਤੇ ਦੋ ਪਿਸਤੌਲ ਕੀਤੇ ਬਰਾਮਦ

Published

on

3 ਦਸੰਬਰ 2023: ਪੰਜਾਬ ਦੇ ਤਰਨਤਾਰਨ ‘ਚ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੇ ਜਵਾਨਾਂ ਨੇ ਇਕ ਵਾਰ ਫਿਰ ਪਾਕਿਸਤਾਨੀ ਅੱਤਵਾਦੀਆਂ ਅਤੇ ਸਮੱਗਲਰਾਂ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਹੈ। ਡਰੋਨ ਰਾਹੀਂ ਭੇਜੇ ਗਏ ਹਥਿਆਰਾਂ ਦੀ ਖੇਪ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਜ਼ਬਤ ਕਰ ਲਈ ਹੈ। ਇਹ ਆਸਟ੍ਰੀਆ ਦਾ ਬਣਿਆ ਗਲਾਕ ਹੈ। ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਨ੍ਹਾਂ ਹਥਿਆਰਾਂ ਦੀ ਵਰਤੋਂ ਅੱਤਵਾਦੀਆਂ ਅਤੇ ਗੈਂਗਸਟਰਾਂ ਵੱਲੋਂ ਟਾਰਗੇਟ ਕਿਲਿੰਗ ਲਈ ਕੀਤੀ ਜਾ ਸਕਦੀ ਹੈ।

ਬੀਐਸਐਫ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਇਹ ਬਰਾਮਦਗੀ ਤਰਨਤਾਰਨ ਦੇ ਪਿੰਡ ਖਲਾਡਾ ਤੋਂ ਕੀਤੀ ਗਈ ਹੈ। ਬੀਐਸਐਫ ਅਧਿਕਾਰੀਆਂ ਨੇ ਦੱਸਿਆ ਕਿ ਜਵਾਨਾਂ ਨੇ ਰਾਤ ਨੂੰ ਡਰੋਨ ਦੀ ਹਰਕਤ ਦੇਖੀ। ਇਸ ਤੋਂ ਬਾਅਦ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਗਈ। ਸੈਨਿਕਾਂ ਨੇ ਸਭ ਤੋਂ ਪਹਿਲਾਂ ਖੇਤਰ ਵਿੱਚ ਛੋਟੇ ਕਵਾਡਕਾਪਟਰ DJI Mavic-3 ਡਰੋਨ ਨੂੰ ਬਰਾਮਦ ਕੀਤਾ। ਇਸ ਤੋਂ ਬਾਅਦ ਜਵਾਨਾਂ ਨੇ ਤਲਾਸ਼ੀ ਮੁਹਿੰਮ ਜਾਰੀ ਰੱਖੀ। ਇਸ ਦੌਰਾਨ ਜਵਾਨਾਂ ਨੂੰ ਇੱਕ ਪੀਲੇ ਰੰਗ ਦਾ ਪੈਕਟ ਮਿਲਿਆ।