Connect with us

National

ਜੰਮੂ-ਕਸ਼ਮੀਰ ‘ਚ ਕੌਮਾਂਤਰੀ ਸਰਹੱਦ ‘ਤੇ BSF ਨੇ ਪਾਕਿਸਤਾਨੀ ਘੁਸਪੈਠੀਏ ਨੂੰ ਮਾਰ ਗਿਰਾਇਆ

Published

on

ਜੰਮੂ-ਕਸ਼ਮੀਰ : ਬੀਐਸਐਫ ਨੇ ਜੰਮੂ-ਕਸ਼ਮੀਰ ਦੇ ਸਾਂਬਾ ਵਿੱਚ ਅੰਤਰਰਾਸ਼ਟਰੀ ਸਰਹੱਦ (ਆਈਬੀ) ‘ਤੇ ਵੀਰਵਾਰ ਨੂੰ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਮਾਰ ਦਿੱਤਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸਾਂਬਾ ਸੈਕਟਰ ‘ਚ ਮੰਗੂ ਚੱਕ ਸਰਹੱਦੀ ਚੌਕੀ (ਬੀਓਪੀ) ਨੇੜੇ ਤੜਕੇ 2.50 ਵਜੇ ਵਾਪਰੀ। ਬੀਐੱਸਐੱਫ ਨੇ ਸਾਂਬਾ ਸੈਕਟਰ ‘ਚ ਕੌਮਾਂਤਰੀ ਸਰਹੱਦ ‘ਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।