Uncategorized
ਜਗਰਾਓਂ ‘ਚ ਸੰਘਣੀ ਧੁੰਦ ਦਾ ਕਹਿਰ ਹੋਣ ਕਾਰਨ ਬੱਸਾਂ ਕਾਰਾਂ ਦੀ ਟੱਕਰ, ਜ਼ਖ਼ਮੀ ਹੋਏ ਲੋਕ

ਲੁਧਿਆਣਾ-ਫ਼ਿਰੋਜ਼ਪੁਰ ਮੁੱਖ ਮਾਰਗ ‘ਤੇ ਅੱਜ ਧੁੰਦ ਦੇ ਕਹਿਰ ਕਾਰਨ ਕਈ ਬੱਸਾਂ, ਟਰੱਕਾਂ ਅਤੇ ਕਾਰਾਂ ਦੀ ਟੱਕਰ ‘ਚ ਦਰਜਨਾਂ ਲੋਕ ਜ਼ਖ਼ਮੀ ਹੋ ਗਏ ਹਨ। ਇਕ ਤੋਂ ਬਾਅਦ ਜ਼ਖ਼ਮੀ ਲੋਕਾਂ ਨੂੰ ਹਸਪਤਾਲ ਪਹੁੰਚਾਉਣਾ, ਟ੍ਰੈਫਿਕ ਕੰਟਰੋਲ ਅਤੇ ਹੋਰ ਪ੍ਰਬੰਧ ਜਨਤਾ ਕਰਦੀ ਦੇਖੀ ਗਈ। ਅੱਜ ਤੜਕੇ ਤੋਂ ਹੀ ਭਾਰੀ ਧੁੰਦ ਕਾਰਨ ਸੜਕਾਂ ਤੇ ਕੁਝ ਨਜ਼ਰ ਨਾ ਆਉਣ ਕਾਰਨ ਚੌਕੀਮਾਨ ਅਤੇ ਮੁੱਲਾਂਪੁਰ ਵਿਚਾਲੇ ਵੱਖ-ਵੱਖ ਥਾਵਾਂ ਤੇ ਦੋ ਬੱਸਾਂ ਦੇ ਵਿਚ ਕਈ ਵਾਹਨ ਟਕਰਾਉਣ ਨਾਲ ਦਰਜਨਾਂ ਲੋਕ ਜ਼ਖ਼ਮੀ ਹੋ ਗਏ।
ਇਨ੍ਹਾਂ ਹਾਦਸਿਆਂ ਦੇ ਨਾਲ ਹੀ ਲੁਧਿਆਣਾ-ਫ਼ਿਰੋਜ਼ਪੁਰ ਮੁੱਖ ਮਾਰਗ ਜ਼ਖ਼ਮੀ ਸਵਾਰੀਆਂ ਚੀਕਾਂ ਨਾਲ ਗੂੰਜ ਉੱਠਿਆ। ਲੋਕਾਂ ਦੀਆਂ ਚੀਕਾਂ ਦੀ ਆਵਾਜ਼ ਸੁਣ ਕੇ ਆਸ ਪਾਸ ਦੇ ਲੋਕ ਮਦਦ ਲਈ ਪਹੁੰਚੇ ਅਤੇ ਉਨ੍ਹਾਂ ਨੇ ਜ਼ਖ਼ਮੀਆਂ ਨੂੰ ਵਾਹਨਾਂ ਚੋਂ ਕੱਢ ਕੇ ਹਸਪਤਾਲ ਪਹੁੰਚਾਇਆ। ਇਸ ਦੌਰਾਨ ਲੋਕ ਹਾਦਸਿਆਂ ਨੂੰ ਰੋਕਣ ਲਈ ਖੁਦ ਵੱਖ ਸੜਕਾਂ ਤੇ ਉਤਰ ਆਏ ਅਤੇ ਉਨ੍ਹਾਂ ਨੇ ਮਨੁੱਖੀ ਚੇਨ ਬਣਾ ਕੇ ਪਿੱਛੋਂ ਆ ਰਹੇ ਵਾਹਨਾਂ ਨੂੰ ਰਫ਼ਤਾਰ ਹੌਲੀ ਕਰਨ ਅਤੇ ਅੱਗੇ ਹੋਏ ਹਾਦਸਿਆਂ ਪ੍ਰਤੀ ਸੁਚੇਤ ਕੀਤਾ । ਇਨ੍ਹਾਂ ਹਾਦਸਿਆਂ ਵਿਚ ਜ਼ਖਮੀਆਂ ਨੂੰ ਜਗਰਾਓਂ ਮੁੱਲਾਂਪੁਰ ਅਤੇ ਨੇੜਲੇ ਹਸਪਤਾਲਾਂ ਵਿਚ ਇਲਾਜ ਲਈ ਭੇਜਿਆ ਗਿਆ ।