National
ਟੋਕੀਓ ਓਲੰਪਿਕ ਖਿਡਾਰੀਆਂ ਲਈ BYJU’S ਨੇ ਕੀਤਾ ਵੱਡਾ ਐਲਾਨ

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਪ੍ਰਾਯੋਜਕ BYJU’S ਨੇ ਟੋਕੀਓ ਓਲੰਪਿਕ ਸੋਨ ਤਗਮਾ ਜੇਵਲਿਨ ਥ੍ਰੋਅਰ ਨੀਰਜ ਚੋਪੜਾ (Neeraj Chopra) ਨੂੰ 2 ਕਰੋੜ ਰੁਪਏ ਅਤੇ ਹੋਰ ਵਿਅਕਤੀਗਤ ਤਗਮਾ ਜੇਤੂਆਂ ਨੂੰ 1 ਕਰੋੜ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਭਾਰਤ ਨੇ ਇਨ੍ਹਾਂ ਖੇਡਾਂ ਵਿੱਚ ਟੋਕੀਓ ਵਿੱਚ ਕੁੱਲ ਸੱਤ ਤਮਗੇ ਜਿੱਤ ਕੇ ਆਪਣਾ ਸਰਬੋਤਮ ਪ੍ਰਦਰਸ਼ਨ ਕੀਤਾ ਹੈ। BYJU’S ਸੋਨ ਤਮਗਾ ਜਿੱਤਣ ਵਾਲੇ ਨੀਰਜ ਨੂੰ 2 ਕਰੋੜ ਦੇਣ ਤੋਂ ਇਲਾਵਾ ਮੀਰਾਬਾਈ ਚਾਨੂ, ਰਵੀ ਕੁਮਾਰ ਦਹੀਆ, ਲਵਲੀਨਾ ਬੋਰਗੋਹੇਨ, ਪੀਵੀ ਸਿੰਧੂ ਅਤੇ ਬਜਰੰਗ ਪੁਨੀਆ ਨੂੰ 1-1 ਕਰੋੜ ਰੁਪਏ ਦੇਵੇਗੀ।
ਐਤਵਾਰ ਨੂੰ ਇਸਦੀ ਘੋਸ਼ਣਾ ਕਰਦੇ ਹੋਏ, BYJU ਦੇ ਸੰਸਥਾਪਕ ਅਤੇ ਸੀਈਓ ਬਿਜੂ ਰਵਿੰਦਰਨ ਨੇ ਕਿਹਾ ਕਿ ਰਾਸ਼ਟਰ ਨਿਰਮਾਣ ਵਿੱਚ ਖੇਡਾਂ ਦੀ ਭੂਮਿਕਾ ਮਹੱਤਵਪੂਰਨ ਹੈ ਅਤੇ ਸਾਡੇ ਲਈ ਇਹ ਸਮਾਂ ਹੈ ਕਿ ਅਸੀਂ ਆਪਣੇ ਓਲੰਪਿਕ ਨਾਇਕਾਂ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਵਾਂ। ਚਾਰ ਸਾਲਾਂ ਵਿੱਚ ਇੱਕ ਵਾਰ ਨਹੀਂ ਬਲਕਿ ਹਰ ਰੋਜ਼ ਅਸੀਂ ਖਿਡਾਰੀਆਂ ਨੂੰ ਉਨ੍ਹਾਂ ਦੀ ਮਿਹਨਤ, ਕੁਰਬਾਨੀ ਅਤੇ ਪ੍ਰਾਪਤੀਆਂ ਲਈ ਇਨਾਮ ਦੇ ਰਹੇ ਹਾਂ ।