Connect with us

World

ਕੈਨੇਡਾ ਨੇ ਭਾਰਤ ਲਈ ਇਕ ਵਾਰ ਫਿਰ ਤੋਂ ਸਿੱਧਿਆਂ ਫਲਾਈਟਾਂ ‘ਤੇ ਵਧਾਈ ਪਾਬੰਦੀ

Published

on

ਕੈਨੇਡਾ : ਕੈਨੇਡਾ ਨੇ ਦੇਸ਼ ‘ਚ ਵੱਧ ਰਹੇ ਕੋਰੋਨਾ ਵਾਇਰਸ ਦੇ ਕਹਿਰ ਦੇ ਚਲਦਿਆਂ ਭਾਰਤ ਤੋਂ ਆਉਣ ਵਾਲੀਆਂ ਸਿੱਧੀ ਯਾਤਰੀ ਉਡਾਣਾਂ ‘ਤੇ ਪਾਬੰਦੀ 21 ਸਤੰਬਰ ਤੱਕ ਵਧਾ ਦਿੱਤੀ ਹੈ।

ਕੈਨੇਡਾ ਦੇ ਟਰਾਂਸਪੋਰਟ ਵਿਭਾਗ ਨੇ ਕਿਹਾ ਕਿ ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਦੀ ਤਾਜ਼ਾ ਜਨਤਕ ਸਿਹਤ ਸਲਾਹ ਦੇ ਅਧਾਰ ਤੇ, ਕੈਨੇਡੀਅਨ ਟਰਾਂਸਪੋਰਟ ਵਿਭਾਗ ਨੋਟਿਸ ਟੂ ਏਅਰਮੈਨ ਦਾ ਵਿਸਥਾਰ ਕਰ ਰਿਹਾ ਹੈ। ਜਿਸ ਦੇ ਤਹਿਤ ਭਾਰਤ ਤੋਂ ਕੈਨੇਡਾ ਲਈ ਸਾਰੀਆਂ ਸਿੱਧੀਆਂ ਵਪਾਰਕ ਅਤੇ ਪ੍ਰਾਈਵੇਟ ਯਾਤਰੀ ਉਡਾਣਾਂ ‘ਤੇ 21 ਸਤੰਬਰ ਤੱਕ ਪਾਬੰਦੀ ਲਗਾਈ ਗਈ ਹੈ।

ਜ਼ਿਕਰਯੋਗ ਹੈ ਕਿ ਭਾਰਤ ਵਿੱਚ ਕੋਰੋਨਾ ਦੇ 4,02,188 ਕਿਰਿਆਸ਼ੀਲ ਮਰੀਜ਼ ਹਨ। ਮਹਾਂਮਾਰੀ ਦੇ ਕਾਰਨ, 4,28,309 ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ 3,11,39,457 ਲੋਕ ਠੀਕ ਹੋ ਗਏ ਹਨ। ਦੇਸ਼ ਵਿੱਚ 50.86 ਕਰੋੜ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਈ ਗਈ ਹੈ।