Punjab
ਹੁਣ ਦਿਲਜੀਤ ਦੋਸਾਂਝ ਦੇ ਨਾਂ ਉਤੇ ਹੋਵੇਗਾ ਕੋਰਸ
ਕੈਨੇਡਾ ਦੇ ਟੋਰਾਂਟੋ ਦੀ ਇੱਕ ਯੂਨੀਵਰਸਟੀ ਵਿਚ ਦਿਲਜੀਤ ਦੋਸਾਂਝ ਦੇ ਨਾਂ ਉਤੇ ਹੋਵੇਗਾ ਕੋਰਸ, ਕੋਰਸ ਵਿਚ ਪੜ੍ਹਾਇਆ ਜਾਵੇਗਾ ਕੇ ਕਿਸ ਕਰ੍ਹਾਂ ਦਿਲਜੀਤ ਨੇ ਪੰਜਾਬੀ ਸੰਗੀਤ ਨੂੰ ਗਲੋਬਲ ਪੱਧਰ ‘ਤੇ ਪਹੁੰਚਾਆ।
ਆਉਣ ਵਾਲੇ ਸਾਲ 2026 ਸਾਲ ਵਿੱਚ ਸ਼ੁਰੂ ਸਮੈਸਟਰ ਦੌਰਾਨ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੀਆਂ ਸੰਗੀਤਕ ਸੇਵਾਵਾਂ ਉਤੇ ਅਧਾਰਤ ਇਕ ਅਕਾਦਮਕ ਕੋਰਸ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਏ, ਜੋ ਪੰਜਾਬੀ ਭਾਈਚਾਰੇ ਲਈ ਇਕ ਮਾਣ ਵਾਲੀ ਗੱਲ ਮੰਨੀ ਜਾ ਰਹੀ ਏ।
ਕੋਰਸ ਦੌਰਾਨ ਦਿਲਜੀਤ ਦੋਸਾਂਝ ਦੇ ਫ਼ਿਲਮੀ ਕਿਰਦਾਰ, ਸੰਗੀਤਕ ਸੇਵਾਵਾਂ ਉਤੇ ਵਿਸਥਾਰ ਵਿੱਚ ਪੜ੍ਹਾਈ ਕਰਵਾਈ ਜਾਵੇਗੀ ਅਤੇ ਵਿਦਿਆਰਥੀਆਂ ਨੂੰ ਸਮਝਾਇਆ ਜਾਵੇਗਾ ਕਿ ਦਿਲਜੀਤ ਦੋਸਾਂਝ ਨੇ ਕਿਸ ਤਰ੍ਹਾਂ ਪੰਜਾਬੀ ਸੰਗੀਤ ਨੂੰ ਗਲੋਬਲ ਪੱਧਰ ਤੇ ਪਹੁੰਚਾਉਣ ਵਿਚ ਅਹਿਮ ਯੋਗਦਾਨ ਪਾਇਆ।
ਸ਼ਾਇਦ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਵਿਦੇਸ਼ੀ ਯੂਨੀਵਰਸਟੀ ਵਲੋਂ ਕਿਸੇ ਪੰਜਾਬੀ ਗਾਇਕ ਦੀਆਂ ਸੰਗੀਤਕ ਖੇਤਰ ਵਿਚ ਨਿਭਾਈਆਂ ਸੇਵਾਵਾਂ ਸਬੰਧੀ ਕੋਰਸ ਆਰੰਭ ਕੀਤਾ ਗਿਆ ਹੋਵੇ।
