Punjab
ਮਾਨਸੂਨ ਨੇ ਮਚਾਈ ਤਬਾਹੀ, ਇਨ੍ਹਾਂ ਜ਼ਿਲ੍ਹਿਆਂ ‘ਚ ਪਵੇਗਾ ਭਾਰੀ ਮੀਂਹ
PUNJAB WEATHER : ਪੰਜਾਬ ਵਿਚ ਮਾਨਸੂਨ ਸਰਗਰਮ ਹੋਂਣ ਤੋ ਬਾਆਦ ਲਗਾਤਾਰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਹ ਪੈ ਰਿਹਾ ਹੈ। ਮੌਸਮ ਵਿਭਾਗ ਵਲੋ ਅੱਜ ਸੂਬੇ ਵਿੱਚ ਮੀਂਹ ਸਬੰਧੀ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਮੀਂਹ ਦੇ ਨਾਲ-ਨਾਲ ਬਿਜਲੀ ਡਿੱਗਣ ਦੀ ਵੀ ਸੰਭਾਵਨਾ ਹੈ।
ਮਾਨਸੂਨ ਹੁਣ ਤਕਰੀਬਨ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਪਹੁੰਚ ਚੁਕਾ ਹੈ ਅਤੇ ਅਗਲੇ ਹਫਤੇ ਪੰਜਾਬ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਦੂਸਰੇ ਪਾਸੇ ਹਿਮਾਚਲ ਪ੍ਰਦੇਸ਼ ਵਿੱਚ ਵੀ ਮੌਨਸੂਨ ਸਰਗਰਮ ਹੈ। ਲਗਾਤਾਰ ਮੀਂਹ ਪੈ ਰਿਹਾ ਹੈ। ਮੌਸਮ ਵਿਗਿਆਨ ਕੇਂਦਰ ਹਿਮਾਚਲ ਦੇ ਅਨੁਸਾਰ, ਰਾਜ ਵਿੱਚ 30 ਜੂਨ ਤੱਕ ਲਗਾਤਾਰ ਮੀਂਹ ਪੈਣ ਦੀ ਭਵਿੱਖਬਾਣੀ ਹੈ। 27 ਜੂਨ ਨੂੰ ਰਾਜ ਵਿੱਚ ਜ਼ਿਆਦਾਤਰ ਥਾਵਾਂ ‘ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
