National
ਮੁੰਬਈ ਦੇ ਬਾਂਦਰਾ ‘ਚ 6 ਵਾਹਨਾਂ ਨਾਲ ਟਕਰਾਈ ਕਾਰ, 3 ਲੋਕਾਂ ਦੀ ਮੌਤ, 6 ਜ਼ਖਮੀ

10 ਨਵੰਬਰ 2023: ਮੁੰਬਈ ਦੇ ਬਾਂਦਰਾ ‘ਚ ਵੀਰਵਾਰ ਦੇਰ ਰਾਤ ਹੋਏ ਕਾਰ ਹਾਦਸੇ ‘ਚ 3 ਲੋਕਾਂ ਦੀ ਮੌਤ ਹੋ ਗਈ ਅਤੇ 6 ਜ਼ਖਮੀ ਹੋ ਗਏ। ਜ਼ਖਮੀਆਂ ‘ਚੋਂ 2 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸਾਰਿਆਂ ਨੂੰ ਨਜ਼ਦੀਕੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਹ ਹਾਦਸਾ ਬਾਂਦਰਾ ਵਰਲੀ ਸੀ ਲਿੰਕ ਤੋਂ 100 ਮੀਟਰ ਪਹਿਲਾਂ ਵਾਪਰਿਆ। ਜਿੱਥੇ ਇੱਕ ਤੇਜ਼ ਰਫ਼ਤਾਰ ਕਾਰ ਉੱਥੇ ਖੜ੍ਹੇ 6 ਵਾਹਨਾਂ ਨਾਲ ਟਕਰਾ ਗਈ।
ਮੁੰਬਈ ਜ਼ੋਨ 9 ਦੇ ਡੀਸੀਪੀ ਕ੍ਰਿਸ਼ਨਕਾਂਤ ਉਪਾਧਿਆਏ ਅਨੁਸਾਰ ਰਾਤ ਕਰੀਬ 10.15 ਵਜੇ ਇੱਕ ਤੇਜ਼ ਰਫ਼ਤਾਰ ਇਨੋਵਾ ਕਾਰ ਵਰਲੀ ਤੋਂ ਬਾਂਦਰਾ ਵੱਲ ਜਾ ਰਹੀ ਸੀ। ਸੀ-ਲਿੰਕ ‘ਤੇ ਟੋਲ ਪਲਾਜ਼ਾ ਤੋਂ 100 ਮੀਟਰ ਪਹਿਲਾਂ ਹੀ ਓਵਰ ਸਪੀਡ ਕਾਰ ਦੀ ਟੱਕਰ ਹੋਰ ਵਾਹਨਾਂ ਨਾਲ ਹੋ ਗਈ। ਕਾਰ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।