ਲੁਧਿਆਣਾ, 15 ਅਪ੍ਰੈਲ : ਪੰਜਾਬ ‘ਚ ਕਣਕ ਦੀ ਖ਼ਰੀਦ ਸੀਜ਼ਨ ਦੀ ਸ਼ੁਰੂਆਤ ਅੱਜ ਤੋਂ ਹੋ ਚੁੱਕੀ ਹੈ। ਸਰਕਾਰ ਵੱਲੋਂ 15 ਅਪ੍ਰੈਲ ਤੱਕ ਸਾਰੇ ਪ੍ਰਬੰਧ ਮੁਕੰਮਲ ਕਰਨ ਦਾ ਦਾਅਵਾ ਕੀਤਾ ਗਿਆ ਸੀ। ਪਰ ਲੁਧਿਆਣਾ ਮੰਡੀ ਦਾ ਦੌਰਾ ਕੀਤਾ ਗਿਆ ਤਾਂ ਹਾਲ ਕੁਝ ਹੋਰ ਹੀ ਸੀ। ਇਥੇ ਤਾਂ ਅਜੇ ਤੱਕ ਆੜਤੀਆਂ ਦੇ ਕਰਫ਼ਿਊ ਪਾਸ ਨਹੀਂ ਬਣਾਏ ਗਏ।ਆੜਤੀਆਂ ਦਾ ਇਹ ਵੀ ਕਹਿਣਾ ਹੈ ਕਿ ਸਰਕਾਰ ਵੱਲੋਂ ਉਹਨਾਂ ਦਾ ਕਰੋੜਾਂ ਦਾ ਬਕਾਇਆ ਹੁਣ ਤੱਕ ਜਾਰੀ ਨਹੀਂ ਕੀਤਾ ਗਿਆ। ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈਕਿ ਉਹ ਮੰਡੀ ‘ਚ ਗੁਰਦੁਆਰੇ ਦੀ ਕਣਕ ਲੈ ਕੇ ਪਹੁੰਚੇ ਪਰ ਅਜੇ ਤੱਕ ਖਰੀਦ ਸ਼ੁਰੂ ਨਹੀਂ ਹੋਈ। ਕਿਸਾਨਾਂ ਨੇ ਕਿਹਾ ਕਿ ਮੰਡੀਆਂ ‘ਚ ਜੋ ਵੀ ਪ੍ਰਬੰਧ ਹਨ ਉਹ ਉਹਨਾਂਵੱਲੋਂ ਹੀ ਕੀਤੇ ਗਏ ਹਨ। ਦਾਣਾ ਮੰਡੀ ਦੇ ਚੇਅਰਮੈਨ ਨੇ ਦੱਸਿਆ ਕਿ ਜਦੋਂ ਤੱਕ ਸਰਕਾਰ ਉਹਨਾਂ ਦੀ ਆਮਦ ਨਹੀਂ ਦਵੇਗੀ ਉਦੋਂ ਤੱਕ ਉਹ ਖ਼ਰੀਦ ਸ਼ੁਰੂ ਨਹੀਂ ਕਰਸਕਣਗੇ।ਇਕ ਪਾਸੇ ਕਣਕ ਦੀ ਆਮਦ ਮੰਡੀਆਂ ‘ਚ ਸ਼ੁਰੂ ਹੋ ਗਈ ਹੈ। ਦੂਜੇ ਪਾਸੇ ਮੰਡੀਆਂ ਦੇ ਪ੍ਰਬੰਧ ਕਈ ਥਾਵਾਂ ਤੇ ਅਧ ਵਿਚਾਲੇ ਹਨ। ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਦੇ ਚੱਲਦੇ ਮੰਡੀਆਂ ‘ਚ ਸੋਸ਼ਲ ਡਿਸਟੈਂਸਿੰਗ ਬਰਕਰਾਰ ਰੱਖਣ ਲਈ ਪੁਲਿਸ ਮੁਲਾਜ਼ਮਾਂ ਦੀ ਮਦਦ ਵੀ ਲਈ ਜਾਏਗੀ।
ਪਟਿਆਲਾ, 15 ਅਪ੍ਰੈਲ ( ਇੰਦਰ ਸਭਰਵਾਲ) : ਸੂਬੇ ਦੇ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਕਿ ਕਿਸਾਨਾਂ ਦੀ ਕਣਕ ਦੀ ਫਸਲ ਦਾ ਇਕ-ਇਕ ਦਾਣਾ ਖਰੀਦਿਆ ਜਾਵੇਗਾ।...
ਚੰਡੀਗੜ੍ਹ , 15 ਅਪ੍ਰੈਲ : ਡੀਜੀਪੀ ਦਿਨਕਰ ਗੁਪਤਾ ਨੇ ਸੂਬੇ ਵਿੱਚ ਕੋਵਿਡ 19 ਕਾਰਜ਼ਾਂ ਦੀ ਬੇਮਿਸਾਲ ਸਮਾਜ ਸੇਵਾ ਲਈ ਡਾਇਰੈਕਟਰ ਜਨਰਲ ਪੁਲਿਸ ਸਨਮਾਨ ਸੁਸਾਇਟੀ ਵਾਸਤੇ ਸੂਬੇ...
ਚੰਡੀਗੜ੍ਹ, 15 ਅਪ੍ਰੈਲ , ( ਬਲਜੀਤ ਮਰਵਾਹਾ ) : ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਅਤੇ ਇਸ ਨਾਲ...
ਮੰਡੀਆਂ ਵਿੱਚ ਅੱਜ ਤੋਂ ਕਣਕ ਦੀ ਖ਼ਰੀਦ ਸ਼ੁਰੂ ਹੋ ਗਈ ਹੈ। ਕੋਰੋਨਾ ਵਾਇਰਸ ਤੋਂ ਬਚਾਅ ਲਈ ਮੰਡੀਆਂ ਵਿੱਚ ਕਿਸਾਨਾਂ ਦੀ ਸਿਹਤ ਸਫ਼ਾਈ ਲਈ ਪੁਖਤਾ ਪ੍ਰਬੰਧ ਕੀਤੇ...
ਲੁਧਿਆਣਾ, 14 ਅਪ੍ਰੈਲ : ਲੁਧਿਆਣਾ ਦੇ ਡਿਵੀਜ਼ਨ ਨੰਬਰ 3 ਵਿਖੇ ਬੀਤੇ ਦਿਨ ਗਗਨਦੀਪ ਨਾਮੀ ਨੌਜ਼ਵਾਨ ਵੱਲੋਂ ਖੁਦਕੁਸ਼ੀ ਕਰ ਲਈ ਗਈ ਸੀ ਅਤੇ ਸੁਸਾਈਡ ਨੋਟ ‘ਚ ਉਸ...
ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਲਾਕਡਾਊਨ ਦੀ ਸੀਮਾਂ ਵਧਾ ਕੇ 3 ਮਈ ਤੱਕ ਕਰ ਦਿੱਤੀ ਗਈ। ਜਿਸ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਨਵੇਂ ਦਿਸ਼ਾ...
ਜਲੰਧਰ, 15 ਅਪ੍ਰੈਲ (ਪਰਮਜੀਤ ਰੰਗਪੁਰੀ): ਜਲੰਧਰ ਤੋਂ ਪਠਾਨਕੋਟ ਲਈ ਅੱਜ ਇੱਕ ਵਿਸ਼ੇਸ਼ ਰੇਲ ਗੱਡੀ ਚਲਾਈ ਗਈ ਹੈ। ਇਸ ਰੇਲ ਗੱਡੀ ਵਿੱਚ ਡਾਕਟਰਾਂ ਦੀ ਟੀਮ ਲਈ ਇੱਕ...
ਚੰਡੀਗੜ੍ਹ, 15 ਅਪ੍ਰੈਲ: ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗਠਿਤ ਕੀਤੀ ਵਿਸ਼ੇਸ਼ ਕਮੇਟੀ ਅੱਜ ਪਹਿਲੀ ਮੀਟਿੰਗ ਹੋਣ ਜਾ ਰਹੀ ਹੈ। ਇਸ ਕਮੇਟੀ ਦਾ ਗੱਠਣ ਸੂਬੇ...
ਲੁਧਿਆਣਾ, 15 ਅਪਰੈਲ (ਸੰਜੀਵ ਸੂਦ): ਗਗਨਦੀਪ ਸਿੰਘ ਨਾਮੀ ਨੌਜਵਾਨ ਵੱਲੋਂ ਸ਼ੱਕੀ ਹਾਲਾਤਾਂ ਤਹਿਤ ਲੁਧਿਆਣਾ ਦੇ ਡਿਵੀਜ਼ਨ ਦੇ ਅਧੀਨ ਆਉਂਦੇ ਖੇਤਰ ਵਿੱਚ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ...