ਫਿਰੋਜ਼ਪੁਰ, 03 ਅਪਰੈਲ (ਪਰਮਜੀਤ ਪੰਮਾ): ਨਸ਼ਿਆ ਦੇ ਖਿਲਾਫ਼ ਪੁਲਿਸ ਵਲੋਂ ਵਿੱਢੀ ਗਈ ਮੁਹਿੰਮ ਤਹਿਤ ਫਿਰੋਜ਼ਪੁਰ ਦੇ ਹਲਕਾ ਗੁਰੂਹਰਸਹਾਏ ਦੀ ਪੁਲਿਸ ਵਲੋਂ ਗੁਪਤ ਸੂਚਨਾ ਦੇ ਅਧਾਰ ਤੇ...
ਐਸ.ਏ.ਐਸ ਨਗਰ, 3 ਅਪ੍ਰੈਲ (ਬਲਜੀਤ ਮਰਵਾਹਾ ): ਵਿੱਦਿਅਕ ਵਰ੍ਹੇ 2020-21 ਲਈ ਵਿਦਿਆਰਥੀਆਂ ਤੋਂ ਫੀਸਾਂ ਅਤੇ ਫੰਡ ਇਕੱਤਰ ਕਰਨ ਖ਼ਿਲਾਫ਼ ਮਾਪਿਆਂ ਦੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ, ਡਿਪਟੀ ਕਮਿਸ਼ਨਰ...
ਅੰਮ੍ਰਿਤਸਰ,03 ਅਪ੍ਰੈਲ 2020- ਸਮਾਜਿਕ ਦੂਰੀ ਰਾਹੀਂ ਲੋਕਾਂ ਨੂੰ ਰਾਸ਼ਨ ਵੰਡਣ ਦਾ ਚੰਗਾ ਮਾਮਲਾ ਸਾਹਮਣੇ ਆਇਆ ਹੈ, ਅੰਮ੍ਰਿਤਸਰ ਪੁਲਿਸ ਵਲੋਂ ਰਾਸ਼ਨ ਵੰਡਣ ਲਈ 1ਕਿ.ਮੀ. ਦੀ ਦੂਰੀ ਦੇ...
ਕੋਰੋਨਾ ਦਾ ਕਹਿਰ ਪੁਰੀ ਦੁਨੀਆ ਤੇ ਛਾਇਆ ਹੋਇਆ ਹੈ। ਇਸਦੇ ਦੀਨੋ ਦੀਨ ਮਾਮਲੇ ਵੱਧਦੇ ਹੀ ਜਾ ਰਹੇ ਹਨ। ਚੰਡੀਗੜ੍ਹ ਦੇ ਦੜਵਾ ਤੋਂ ਕੋਰੋਨਾ ਦੇ 5 ਮਾਮਲੇ...
ਸੂਬੇ ਅੰਦਰ ਕਰਫਿਊ ਨੂੰ ਲੇਕੇ ਪੂਰੀ ਸਖਤਾਈ ਕਰ ਦਿੱਤੀ ਗਈ ਹੈ।ਕਿਸੇ ਤਰ੍ਹਾਂ ਢਿੱਲ ਨਹੀਂ ਦਿੱਤੀ ਜਾ ਰਹੀ ਜਿਥੇ ਇੱਕ ਗਰੀਬ ਲੋਕ ਰਾਸਨ ਨੂੰ ਤਰਸ ਰਹੇ ਹਨ...
ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਦੇ ਮੱਦੇਨਜਰ ਲੋਕਡਾਊਨ ਦੇ ਦੋਰਾਣ ਸੂਬੇ ਵਿੱਚ ਸਰਕਾਰ ਵੱਲੋ ਕਰਫਿਊ ਲਗਾਇਆਂ ਗਿਆ ਹੈ ਜਿਸਦੇ ਚੱਲਦਿਆ ਕੁਝ ਜਰੂਰੀ ਚੀਜਾਂ ਨੂੰ ਕਰਫਿਊ ਦੋਰਾਣ...
Amritsar , 2 April : ਪਦਮ ਸ਼੍ਰੀ ਰਾਗੀ ਨਿਰਮਲ ਸਿੰਘ ਖਾਲਸਾ ਜੀ ਦਾ ਸੰਸਕਾਰ ਕਰ ਦਿੱਤਾ ਗਿਆ ਹੈ। ਹਾਲਾਂਕਿ ਨਿਰਮਲ ਸਿੰਘ ਜੀ ਦੀ ਕੋਰੋਨਾ ਰਿਪੋਰਟ ਪੋਜ਼ੀਟਿਵ...
ਚੰਡੀਗੜ•, 2 ਅਪਰੈਲ , ( ਬਲਜੀਤ ਮਰਵਾਹਾ ) : ਨਿਜ਼ਾਮੂਦੀਨ ਘ’’ਟਨਾ ਦੀ ਰੌਸ਼ਨੀ ਵਿੱਚ ਇਸ ਮਾਮਲੇ ਨੂੰ ਬੇਹੱਦ ਗੰਭੀਰਤਾ ਨਾਲ ਲੈਂਦਿਆ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਸਖਤਕਦਮ ਚੁੱਕਦਿਆਂ ਧਾਰਮਿਕ ਸਮਾਗਮਾਂ ਸਣੇ ਸੂਬੇ ਵਿੱਚ ਹਰ ਤਰ੍ਹਾਂ ਦੇ ਇਕੱਠ ਉਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ। ਉਹਨਾਂ ਕਿਹਾ ਕਿ ਸੂਬਾ ਸਰਕਾਰ ਸਾਰੇ ਇਕੱਠਾਂ ‘ਤੇਪਾਬੰਦੀ ਲਗਾਏਗੀ ਚਾਹੇ ਉਹ ਕਿਸੇ ਵੀ ਧਰਮ ਨਾਲ ਸਬੰਧਤ ਹੋਵੇ। ਅੱਗੇ ਆਉਣ ਵਾਲੇ ਵਿਸਾਖੀ ਦੇ ਤਿਉਹਾਰ ਨੂੰ ਦੇਖਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਨਿੱਜੀ ਤੌਰ ‘ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨਾਲ ਗੱਲਕਰਨਗੇ ਜਦੋਂ ਕਿ ਮੁੱਖ ਸਕੱਤਰ ਨੂੰ ਇਹ ਮਾਮਲਾ ਸ਼੍ਰੋਮਣੀ ਕਮੇਟੀ ਨਾਲ ਵਿਚਾਰਨ ਦੇ ਨਿਰਦੇਸ਼ ਦਿੱਤੇ। ਮੁੱਖ ਮੰਤਰੀ ਨੇ ਉਹਨਾਂ ਸਾਰਿਆਂ ਨੂੰ 21 ਦਿਨਾਂ ਦੇ ਏਕਾਂਤਵਾਸ ਉਤੇ ਭੇਜਣ ਦੇ ਆਦੇਸ਼ ਦਿੱਤੇ ਹਨ ਜਿਹੜੇ ਇਸ ਸਾਲ ਜਨਵਰੀ ਮਹੀਨੇ ਤੋਂ ਨਿਜ਼ਾਮੂਦੀਨ (ਦਿੱਲੀ) ਤੋਂਪਰਤੇ ਹਨ ਅਤੇ ਪੁਲਿਸ ਤੇ ਸਿਵਸ ਪ੍ਰਸ਼ਾਸਨ ਦੇ ਸਾਰੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਨਿਜ਼ਾਮੂਦੀਨ ਤੋਂ ਪਰਤਣ ਵਾਲਿਆਂ ਨੂੰ ਲੱਭਣ ਲਈ ਮੁਸਤੈਦੀ ਨਾਲ ਮੁਹਿੰਮਵਿੱਢੀ ਜਾਵੇ। ਉਹਨਾਂ ਪੁਲਿਸ ਤੇ ਸਿਹਤ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਵਿਸ਼ੇਸ਼ ਟੀਮਾਂ ਬਣਾ ਕੇ ਨਿਜ਼ਾਮੂਦੀਨ ਤੋਂ ਪੰਜਾਬ ਆਉਣ ਵਾਲਿਆਂ ਨੂੰ ਲੱਭ ਕੇ ਉਹਨਾਂਦਾ ਫਾਲੋਅੱਪ ਰੱਖਣ। ਕੈਪਟਨ ਅਮਰਿੰਦਰ ਸਿੰਘ ਸਿਵਲ ਪ੍ਰਸ਼ਾਸਨ ਤੇ ਪੁਲਿਸ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਨਾਲ ਲੈ ਕੇ ਵੀਡਿਓ ਕਾਨਫਰਸਿੰਗ ਰਾਹੀਂ ਡੀ.ਸੀਜ਼ ਨਾਲ ਮੌਜੂਦਾਸਥਿਤੀ ਦੀ ਸਮੀਖਿਆ ਕਰ ਰਹੇ ਸਨ। ਡੀ.ਜੀ.ਪੀ. ਦਿਨਕਰ ਗੁਪਤਾ ਅਨੁਸਾਰ ਵੱਖ-ਵੱਖ ਸਮਿਆਂ ‘ਤੇ ਪੰਜਾਬ ‘ਚੋਂ 200 ਵਿਅਕਤੀ ਨਿਜ਼ਾਮੂਦੀਨ ਗਏ ਸਨ ਅਤੇ ਵਾਪਸ ਪਰਤੇ ਸਨ। ਇਸ ਤਰ੍ਹਾਂ 12 ਜ਼ਿਲਿਆਂ ਦੇ ਪ੍ਰਭਾਵਿਤ ਹੋਣ ਦਾ ਆਸ਼ੰਕਾ ਹੈ। ਉਹਨਾਂ ਨੂੰ ਲੱਭਣ ਤੋਂ ਇਲਾਵਾ ਹੋਰਨਾਂ ਸੂਬਿਆਂ ਦੇ ਵਿਅਕਤੀਆਂ ਨੂੰ ਵੀ ਲੱਭਿਆ ਜਾ ਰਿਹਾ ਹੈ ਜਿਹੜੇ ਤਬਲੀਗੀ ਜਮਾਤਦੇ ਕੰਮ ਲਈ ਪੰਜਾਬ ਆਏ ਹਨ। ਸਿਹਤ ਵਿਭਾਗ ਨੂੰ ਵੀ ਇਸ ਬਾਰੇ ਦੱਸ ਦਿੱਤਾ ਹੈ ਅਤੇ ਉਹਨਾਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਹਾਲੇ ਤੱਕ ਕੋਰੋਨਾ ਪ੍ਰਭਾਵਿਤਅਜਿਹਾ ਕੋਈ ਕੇਸ ਸਾਹਮਣੇ ਨਹੀਂ ਆਇਆ। ਪ੍ਰਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਅਨੁਰਾਗ ਅੱਗਰਵਾਲ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਵਿਭਾਗ ਨੂੰ ਹੁਣ ਤੱਕ ਅਜਿਹੇ ਵਿਅਕਤੀਆਂ ਵਿੱਚੋਂ 125 ਦੀਸੂਚੀ ਮਿਲੀ ਹੈ ਜਿਹਨਾਂ ਵਿੱਚੋਂ 73 ਦਾ ਪਤਾ ਲਗਾਇਆ ਹੈ ਅਤੇ 25 ਕੇਸਾਂ ਦੇ ਨਮੂਨੇ ਇਕੱਤਰ ਕਰ ਲਏ ਹਨ ਜਿਹਨਾਂ ਵਿੱਚੋਂ ਕੁਝ 19 ਮਾਰਚ ਨੂੰ ਮਾਨਸਾ ਆਏ ਸਨ।ਉਹਨਾਂ ਕਿਹਾ ਕਿ ਇਹਤਿਆਤ ਵਜੋਂ ਕਦਮ ਚੁੱਕਦਿਆਂ ਸਾਰਿਆਂ ਨੂੰ ਏਕਾਂਤਵਾਸ ਉਤੇ ਭੇਜ ਦਿੱਤਾ ਹੈ। ਕਪੂਰਥਲਾ ਦੇ ਡਿਪਟੀ ਕਮਿਸ਼ਨਰ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਨਿਜ਼ਾਮੂਦੀਨ ਤੋਂ ਪਰਤੇ 31 ਵਿਅਕਤੀਆਂ ਨੂੰ ਏਕਾਂਤਵਾਸ ਵਿੱਚ ਰੱਖਿਆ ਗਿਆ ਹੈ, ਭਾਵੇਂ ਕਿਉਹਨਾਂ ਵਿੱਚ ਅਜੇ ਤੱਕ ਲੱਛਣ ਨਹੀਂ ਪਾਏ ਗਏ। ਪਟਿਆਲਾ ਵਿੱਚ ਵੀ 29 ਵਿਅਕਤੀਆਂ ਨੂੰ ਏਕਾਂਤਵਾਸ ਵਿੱਚ ਰੱਖਿਆ ਗਿਆ ਹੈ। ਉਹਨਾਂ ਵਿੱਚ ਵੀ ਲੱਛਣ ਨਹੀਂਪਾਏ ਗਏ। ਸੰਗਰੂਰ ਦੇ ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਨਿਜ਼ਾਮੂਦੀਨ ਤੋਂ ਪਰਤੇ ਜਿਹਨਾਂ ਵਿਅਕਤੀਆਂ ਦੇ ਨਾਂ ਉਹਨਾਂ ਨੂੰ ਹਾਸਲ ਹੋਏ ਹਨ, ਉਹਨਾਂ ਸਾਰਿਆਂ ਨੂੰਲੱਭਿਆ ਜਾ ਚੁੱਕਿਆ ਹੈ ਅਤੇ ਉਹਨਾਂ ਦੇ ਨਮੂਨੇ ਲਏ ਗਏ ਹਨ ਅਤੇ ਬਹੁਤੇ ਮਾਮਲਿਆਂ ਵਿੱਚ ਵੱਖ ਰਹਿਣ ਦਾ ਸਮਾਂ ਮੁੱਕ ਗਿਆ ਹੈ। ਡੀ.ਜੀ.ਪੀ. ਦਿਨਕਰ ਗੁਪਤਾ ਦੇ ਸੁਝਾਅ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਵਿੱਚ ਮੌਜੂਦ ਪਾਕਿਸਤਾਨੀ ਨਾਗਰਿਕਾਂ ਦੇ ਵੀ ਇਕਾਂਤਵਾਸ ਦੇ ਵੀ ਹੁਕਮਦਿੱਤੇ ਹਨ। ਉਹਨਾਂ ਕਿਹਾ ਕਿ ਇਸ ਨਾਜ਼ੁਕ ਸਮੇਂ ‘ਤੇ ਦੇ ਰਿਸਕ ਨੂੰ ਸੂਬਾ ਨਹੀਂ ਝੱਲ ਸਕਦਾ। ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਾਕਿਸਤਾਨ ਨੇ ਦਿੱਲੀਤੋਂ ਪਰਤੇ ਆਪਣੇ ਨਾਗਰਿਕਾਂ ਵਿੱਚੋਂ ਚਾਰ ਨੂੰ ਮੁਲਕ ਆਉਣ ਦੀ ਇਜਾਜ਼ਤ ਦਿੱਤੀ ਹੈ
ਚੰਡੀਗੜ੍ਹ, 2 ਅਪ੍ਰੈਲ , ( ਬਲਜੀਤ ਮਰਵਾਹਾ ) : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮੰਗ ਕੀਤੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਕੋਰੋਨਾ ਵਾਇਰਸ ਦੇ ਖ਼ਿਲਾਫ਼ ਲੜ ਰਹੇ ਫ਼ਰੰਟ-ਲਾਈਨ ਦੇਯੋਧਿਆਂ ਨੂੰ ਬਿਨਾ ਦੇਰੀ ਕੀਤੇ ਤੁਰੰਤ ਵਿੱਤੀ ਪੈਕੇਜ ਦਾ ਐਲਾਨ ਕਰੇ, ਕਿਉਂਕਿ ਜਿੱਥੇ ਮੌਜੂਦਾ ਸੰਕਟ ਵਿਚ ਹਰ ਇੱਕ ਨਾਗਰਿਕ ਆਪਣੀ ਜਾਨ ਬਚਾਉਣ ਲਈਹਿਦਾਇਤਾਂ ਅਨੁਸਾਰ ਆਪਣੇ ਘਰਾਂ ਵਿਚ ਬੈਠੇ ਹਨ, ਉੱਥੇ ਫ਼ਰੰਟ ਲਾਇਨ ਦੇ ਯੋਧੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾ ਹੀ ਲੋਕਾਂ ਨੂੰ ਕੋਰੋਨਾ-ਵਾਇਰਸ ਵਰਗੀਭਿਆਨਕ ਬਿਮਾਰੀ ਤੋਂ ਬਚਾਉਣ ਲਈ ਸਿੱਧੀ ਲੜਾਈ ਲੜ ਰਹੇ ਹਨ। ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸਰਕਾਰੀ ਅਤੇ ਪ੍ਰਾਈਵੇਟ ਡਾਕਟਰਾਂ, ਸਿਹਤ ਸੇਵਾ ਕਰਮਚਾਰੀਆਂ, ਪੁਲਿਸ ਮੁਲਾਜ਼ਮਾਂ, ਸੈਨੀਟੇਸ਼ਨ ਵਰਕਰਾਂ ਅਤੇ ਹੋਰ ਵੱਖ-ਵੱਖ ਸੰਸਥਾਵਾਂ ਦੇ ਮੁਲਾਜ਼ਮ ਜੋ ਇਸ ਸੰਕਟ ਦੀ ਘੜੀ ਵਿਚ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾ ਆਪਣੀਡਿਊਟੀ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ, ਇਨ੍ਹਾਂ ਯੋਧਿਆਂ ਦੀ ਸੇਵਾ ਬਹੁਤ ਹੀ ਕਾਬਲੇ-ਤਾਰੀਫ਼ ਹੈ। ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰਨੂੰ ਚਾਹੀਦਾ ਹੈ ਕਿ ਉਹ ਬਿਨਾ ਵਜਾ ਦੀ ਰਾਜਨੀਤੀ ਕਰਨ ਤੋਂ ਗੁਰੇਜ਼ ਕਰਦਿਆਂ ਇਨ੍ਹਾਂ ਫ਼ਰੰਟ-ਲਾਇਨ ਦੇ ਯੋਧਿਆਂ ਨੂੰ ਵਿਸ਼ੇਸ਼ ਵਿੱਤੀ ਰਾਹਤ ਪੈਕੇਜਾਂ ਦਾ ਐਲਾਨ ਕਰੇਤਾਂਕਿ ਇਨ੍ਹਾਂ ਦੇ ਹੌਂਸਲਿਆਂ ਨੂੰ ਹੋਰ ਬੁਲੰਦ ਕੀਤਾ ਜਾ ਸਕੇ। ਹਰਪਾਲ ਸਿੰਘ ਚੀਮਾ ਨੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਦੀ ਇੱਕ ਉਦਾਹਰਨ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਕੇਜਰੀਵਾਲਸਰਕਾਰ ਨੇ ਦਿੱਲੀ ਵਿਚ ਕੌਵਿਡ-19 ਦੀ ਮਹਾਂਮਾਰੀ ਨਾਲ ਫ਼ਰੰਟ ਲਾਇਨ ‘ਤੇ ਲੜਾਈ ਦੌਰਾਨ ਕੋਈ ਵੀ ਕਾਮਾ (ਸਿਹਤ ਸੰਭਾਲ ਅਤੇ ਦੂਸਰੇ ਕਰਮਚਾਰੀ) ਸ਼ਹੀਦਹੁੰਦਾ ਹੈ ਤਾਂ ਉਸ ਦੇ ਪਰਿਵਾਰਿਕ ਮੈਂਬਰ ਨੂੰ 1 ਕਰੋੜ ਰੁਪਏ ਦੀ ਤੁਰੰਤ ਅਦਾਇਗੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਕੇਜਰੀਵਾਲ ਸਰਕਾਰ ਨੇ ਪ੍ਰਵਾਸੀ ਮਜ਼ਦੂਰਾਂਸਮੇਤ ਹਰ ਇੱਕ ਜ਼ਰੂਰਤਮੰਦਾਂ ਨੂੰ ਇਸ ਸੰਕਟ ਦੀ ਘੜੀ ਵਿਚ ਰਾਹਤ ਪਹੁੰਚਾਉਣ ਲਈ ਵੱਖ-ਵੱਖ ਵਿਸ਼ੇਸ਼ ਵਿੱਤੀ ਪੈਕੇਜਾਂ ਦਾ ਐਲਾਨ ਕੀਤਾ ਹੈ ਤਾਂ ਕਿ ਦਿੱਲੀ ਦੇ ਕਿਸੇਵੀ ਵਸਨੀਕ ਨੂੰ ਕਿਸੇ ਤਰਾਂ ਦੀ ਕੋਈ ਦਿੱਕਤ ਪਰੇਸ਼ਾਨੀ ਪੇਸ਼ ਨਾ ਆਵੇ। ਚੀਮਾ ਨੇ ਕਿਹਾ ਕਿ ਜੇਕਰ ਕੇਜਰੀਵਾਲ ਸਰਕਾਰ ਦਿੱਲੀ ਦੀ ਜਨਤਾ ਨੂੰ ਰਾਹਤ ਦੇਣ ਲਈਵੱਖ-ਵੱਖ ਵਿੱਤੀ ਪੈਕੇਜਾਂ ਦਾ ਐਲਾਨ ਕਰ ਸਕਦੀ ਹੈ ਤਾਂ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਜਨਤਾ ਨੂੰ ਰਾਹਤ ਦੇਣ ਲਈ ਵੱਖ-ਵੱਖ ਪੈਕੇਜਾਂ ਦਾਐਲਾਨ ਕਿਉਂ ਨਹੀਂ ਕਰ ਸਕਦੀ? ਕੈਪਟਨ ਸਰਕਾਰ ਕੋਰੋਨਾ-ਵਾਇਰਸ ਦੇ ਖ਼ਿਲਾਫ਼ ਫ਼ਰੰਟ-ਲਾਇਨ ‘ਤੇ ਲੜਾਈ ਲੜ ਰਹੇ ਯੋਧੇ ਜੇਕਰ ਪੀੜਤਾਂ ਦੀ ਸਿਹਤ ਸੰਭਾਲ ਦੇਦੌਰਾਨ ਸ਼ਹੀਦ ਹੁੰਦੇ ਹਨ ਤਾਂ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ 1-1 ਕਰੋੜ ਰੁਪਏ ਦੀ ਰਾਹਤ ਰਾਸ਼ੀ ਦਾ ਐਲਾਨ ਕਿਉਂ ਨਹੀਂ ਕਰ ਸਕਦੀ? ਵਿਰੋਧੀ ਧਿਰ ਦੇ ਨੇਤਾ ਚੀਮਾ ਨੇ ਇਹ ਵੀ ਮੰਗ ਕੀਤੀ ਕਿ ਸੂਬਾ ਸਰਕਾਰ ਜ਼ਮੀਨੀ ਪੱਧਰ ਤੋਂ ਜਾਨਲੇਵਾ ਕੋਰੋਨਾ-ਵਾਇਰਸ ਦੇ ਖ਼ਿਲਾਫ਼ ਲੜਾਈ ਲੜ ਰਹੇ ਲੋਕਾਂ ਲਈਇੱਕ ਵਿਸ਼ੇਸ਼ ਵਿੱਤੀ ਪੈਕੇਜ ਦੇ ਐਲਾਨ ਕਰਨ ਤੋਂ ਇਲਾਵਾ ਉਨ੍ਹਾਂ ਬਹਾਦਰ ਲੜਕੀਆਂ ਲਈ ਵੀ ਵਿਸ਼ੇਸ਼ ਵਾਧਾ, ਤਰੱਕੀਆਂ, ਸਮੂਹ ਠੇਕੇਦਾਰੀ, ਆਉਟਸੋਰਸ ਅਤੇ ਹੋਰਕਰਮਚਾਰੀਆਂ ਨੂੰ ਰੈਗੂਲਰ ਕਰਨ ਦੇ ਨਾਲ-ਨਾਲ ਉਨ੍ਹਾਂ ਲਈ ਵਿਸ਼ੇਸ਼ ਬੀਮਾ ਕਵਰ ਦੀ ਵੀ ਮੰਗ ਕੀਤੀ। ਹਰਪਾਲ ਸਿੰਘ ਨੇ ਚੀਮਾ ਨੇ ਦੁਹਰਾਇਆ ਕਿ ਫ਼ੀਲਡ ਸਟਾਫ਼ ਦੀ ਸੁਰੱਖਿਆ ਸੂਬਾ ਸਰਕਾਰ ਦਾ ਪਹਿਲਾ ਅਤੇ ਸਭ ਤੋਂ ਵੱਡਾ ਫ਼ਰਜ਼ ਹੈ, ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਤੁਰੰਤ1 ਕਰੋੜ ਰੁਪਏ ਦੀ ‘ਜੋਖ਼ਮ ਕਵਰ’ ਰਾਸ਼ੀ ਦਾ ਐਲਾਨ ਕਰਨਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਸੂਬਾ ਸਰਕਾਰ ਜ਼ਮੀਨੀ ਪੱਧਰ ਦੇ ਸਟਾਫ਼ ਨੂੰ ਕੋਰੋਨਾ-ਵਾਇਰਸਵਰਗੀ ਮਹਾਂਮਾਰੀ ਤੋਂ ਬਚਾਉਣ ਲਈ ਉਨ੍ਹਾਂ ਨੂੰ ਤੁਰੰਤ ਸੇਫ਼ਟੀ ਕਿੱਟਾਂ ਵੀ ਮੁਹੱਈਆ ਕਰਵਾਏ। ਅੰਤ ਵਿਚ ‘ਆਪ’ ਨੇਤਾ ਨੇ ਸਰਕਾਰ ਤੋਂ ਇਨ੍ਹਾਂ ਕਰਮਚਾਰੀਆਂ ਲਈ ਵਿਸੇਸ ਵਿੱਤੀ ਰਾਹਤ ਦਾ ਐਲਾਨ ਕਰਨ ਦੀ ਮੰਗ ਕਰਦਿਆਂ ਸੂਬਾ ਭਰ ਦੇ ਲੋਕਾਂ ਨੂੰ ਜ਼ੋਰਦਾਰਅਪੀਲ ਕੀਤੀ ਕਿ ਉਹ ਕੋਰੋਨਾ ਦੇ ਵਿਰੁੱਧ ਜ਼ਬਰਦਸਤ ਲੜਾਈ ਲੜਨ ਲਈ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦਾ ਸਹਿਯੋਗ ਕਰਨ ਤਾਂਕਿ ਕੋਰੋਨਾ-ਵਾਇਰਸ ਨੂੰਹਰਾਇਆ ਜਾ ਸਕੇ।
ਚੰਡੀਗੜ੍ਹ, 2 ਅਪ੍ਰੈਲ , ( ਬਲਜੀਤ ਮਰਵਾਹਾ ) : ਕੋਵਿਡ -19 ਸੰਕਟ ਸਬੰਧੀ ਝੂਠੀਆਂ ਖ਼ਬਰਾਂ ਫੈਲਾਉਣ ਵਾਲਿਆਂ ‘ਤੇ ਸ਼ਿਕੰਜਾ ਕੱਸਦਿਆਂ, ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਸ਼ੁੱਕਰਵਾਰ ਨੂੰ ਸਾਰੇ ਸੋਸ਼ਲ ਮੀਡੀਆ...