ਹੁਸ਼ਿਆਰਪੁਰ, 2 ਅਪ੍ਰੈਲ : ਸਿਵਲ ਸਰਜਨ ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਅੱਜ ਇਕ ਹੋਰ ਪੋਜ਼ੀਟਿਵ ਮਰੀਜ਼ ਸਾਹਮਣੇ ਆਇਆ ਹੈ, ਜੋ ਪਿੰਡ ਪੈਂਸਰਾਂ ਬਲਾਕ ਪੋਸੀ ਦਾ ਵਸਨੀਕ ਹੈ। ਉਨਾਂਦੱਸਿਆ ਕਿ 58 ਸਾਲਾ ਹਰਜਿੰਦਰ ਸਿੰਘ ਨੂੰ 29 ਮਾਰਚ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ ਅਤੇ 1 ਅਪ੍ਰੈਲ ਨੂੰ ਇਸ ਦੀ ਹਾਲਤ ਠੀਕ ਨਾਹੋਣ ਕਰਕੇ ਮੈਡੀਕਲ ਕਾਲਜ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਸੀ। ਉਨਾਂ ਦੱਸਿਆ ਕਿ ਅੱਜ ਇਸ ਦੇ ਸੈਂਪਲ ਦੀ ਰਿਪੋਰਟ ਪੋਜ਼ੀਟਿਵ ਆਈ ਹੈ, ਜਿਸ ਦੌਰਾਨਪਿੰਡ ਪੈਂਸਰਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਇਸ ਵਿਅਕਤੀ ਦੇ ਸੰਪਰਕ ਵਿੱਚ ਆਏ ਲੋਕਾਂ ਦੇ ਸੈਂਪਲ ਲਏ ਜਾ ਰਹੇ ਹਨ ਅਤੇ ਪਿੰਡ ਵਿੱਚੋਂ 41 ਸੈਂਪਲ ਲਏ ਜਾ ਚੁੱਕੇ ਹਨ। ਉਨਾਂ ਦੱਸਿਆ ਕਿ ਉਕਤ ਵਿਅਕਤੀ 13 ਮਾਰਚ ਨੂੰ ਆਪਣੀ ਭੈਣ, ਜੀਜਾ ਅਤੇ ਦੋ ਭਾਣਜੀਆਂ ਨੂੰ ਦਿੱਲੀ ਏਅਰਪੋਰਟ ਤੋਂ ਲੈ ਕੇ ਆਇਆਸੀ, ਜੋ ਇੰਗਲੈਂਡ ਤੋਂ ਪਰਤੇ ਸਨ। ਉਨਾਂ ਦੱਸਿਆ ਕਿ ਇਸ ਦੇ ਉਕਤ ਰਿਸ਼ਤੇਦਾਰ ਬਿਲਕੁੱਲ ਠੀਕ ਹਨ ਅਤੇ ਉਨਾਂ ਅੰਦਰ ਇਸ ਬੀਮਾਰੀ ਦੇ ਕੋਈ ਲੱਛਣ ਨਹੀਂ ਹਨ, ਪਰ ਅਹਿਤਿਆਤ ਵਜੋਂ ਉਨਾਂ ਦੇ ਸੈਂਪਲ ਲਏ ਗਏ ਹਨ। ਉਨਾਂ ਅਪੀਲ ਕਰਦਿਆਂ ਕਿਹਾ ਕਿ ਜ਼ਿਲਾ ਵਾਸੀ ਘਰ ਵਿੱਚ ਹੀ ਰਹਿਣ, ਤਾਂ ਜੋ ਕੋਰੋਨਾ ਵਾਇਰਸ ਦੀ ਲਾਗਤੋਂ ਸਮਾਜ ਅਤੇ ਦੇਸ਼ ਨੂੰ ਬਚਾਇਆ ਜਾ ਸਕੇ। ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਕੋਵਿਡ-19 ਸਬੰਧੀ ਹੁਣ ਤੱਕ 213 ਸੈਂਪਲ ਲਏ ਗਏ ਹਨ, ਜਿਨਾਂ ਵਿਚੋਂ 163 ਸੈਂਪਲਾਂ ਦੀ ਰਿਪੋਰਟਨੈਗੇਟਿਵ ਆਈ ਹੈ ਅਤੇ 44 ਸੈਂਪਲਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਉਨਾਂ ਕਿਹਾ ਕਿ ਪਿੰਡ ਪੈਂਸਰਾਂ ਦੇ ਉਕਤ ਵਿਅਕਤੀ ਤੋਂ ਇਲਾਵਾ 5 ਵਿਅਕਤੀਆਂ ਦੇਸੈਂਪਲ ਹੀ ਪੋਜ਼ੀਟਿਵ ਆਏ ਹਨ ਅਤੇ ਪਿੰਡ ਮੋਰਾਂਵਾਲੀ ਦੇ ਇਸ ਪਰਿਵਾਰ ਦੇ ਇਕ ਪੋਜ਼ੀਟਿਵ ਮੈਂਬਰ ਸ੍ਰੀ ਹਰਭਜਨ ਸਿੰਘ ਜਿਸ ਨੂੰ ਮੈਡੀਕਲ ਕਾਲਜ ਅੰਮ੍ਰਿਤਸਰਰੈਫਰ ਕੀਤਾ ਸੀ, ਦੀ ਪਿਛਲੇ ਦਿਨੀਂ ਮੌਤ ਹੋ ਗਈ ਹੈ।
ਕੋਰੋਨਾ ਵਾਇਰਸ ਤੋਂ ਬਚਣ ਲਈ ਬਹੁਤ ਸੰਸਥਾਵਾਂ ਸਹਿਯੋਗ ਦੇ ਰਹੀਆਂ ਹਨ, ਇਸ ਦੇ ਤਹਿਤ ਜ਼ਿਲਾ ਹੋਸ਼ਿਆਰਪੂਰ ਦੇ ਟਾਂਡਾ ਵਿਖੇ ਪਿੰਡ ਝਾਂਸ ਦੇ ਰਾਧਾ ਸੁਆਮੀ ਸਤਿਸੰਗ ਘਰ...
ਪਦਮਸ਼੍ਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਦੀ ਕੋਰੋਨਾ ਵਾਇਰਸ ਕਰਨ ਹੋਈ ਮੌਤ ਤੋਂ ਬਾਅਦ ਉਨ੍ਹਾਂ ਦੇ ਅੰਤਿਮ ਸਸਕਾਰ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਜੋ...
ਦਿੱਲੀ ਦੇ ਨਿਜ਼ਾਮੂਦੀਨ ਵਿਖੇ ਮਾਰਕਸ ਤੋਂ ਧਰਮ ਪ੍ਰਚਾਰ ਕਰਨ ਲਈ ਜਲੰਧਰ ਆਏ ਅਠਾਰਾਂ ਲੋਕਾਂ ਨੂੰ ਸਿਹਤ ਵਿਭਾਗ ਨੇ ਆਪਣੇ ਘਰ ਵਿੱਚ ਰਹਿਣ ਦੀ ਹਦਾਇਤ ਦਿੱਤੀ ਹੈ।...
ਆਏ ਦਿਨ ਪੰਜਾਬ ਵਿੱਚ ਵੀ ਕੋਰੋਨਾ ਦੇ ਕੇਸ ਵੱਧ ਰਹੇ ਨੇ। ਗੜ੍ਹਸ਼ੰਕਰ ਦੇ ਪਿੰਡ ਪੈਂਸਰਾ ‘ਚੋਂ ਇਕ ਮਰੀਜ਼ ਕੋਰੋਨਾ ਵਾਇਰਸ ਦਾ ਪਾਜ਼ੀਟਿਵ ਪਾਇਆ ਗਿਆ ਹੈ। ਮਰੀਜ਼...
ਪਟਿਆਲਾ, 31 ਮਾਰਚ: ਪਟਿਆਲਾ ਪੁਲਿਸ ਨੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਕੋਰੋਨਾਵਾਇਰਸ ਬਾਰੇ ਨੋਡਲ ਅਫ਼ਸਰ ਡਾ. ਸਚਿਨ ਕੌਸ਼ਲ ਦੀ ਸ਼ਿਕਾਇਤ ‘ਤੇ ਮਨਦੀਪ ਸਿੰਘ ਪੁੱਤਰ ਲਕਸ਼ਣ ਸਿੰਘ ਵਾਸੀ...
ਕੋਰੋਨਾ ਦਾ ਅਸਰ ਪੁਰੀ ਦੁਨੀਆ ਉੱਤੇ ਫੈਲ ਚੁੱਕਾ ਹੈ। ਇਸਦਾ ਖਾਸਾ ਅਸਰ ਹੁਣ ਭਾਰਤ ਵਿੱਚ ਵੀ ਦੇਖਿਆ ਜਾ ਸਕਦਾ ਹੈ। ਹੁਣ ਕੋਰੋਨਾ ਨੇ ਆਪਣੀ ਦਹਿਸ਼ਤ ਹਰਿਆਣਾ...
ਕੋਰੋਨਾ ਵਾਇਰਸ ਦਾ ਅਸਰ ਦੀਨੋ ਦੀਨ ਵੱਧ ਰਿਹਾ ਹੈ। ਦੇਸ਼ ਵਿੱਚ ਬੀਤੇ 24 ਘੰਟਿਆਂ ਅੰਦਰ 437 ਕੋਰੋਨਾ ਕੇਸ ਸਾਹਮਣੇ ਆਏ ਹਨ। ਹੁਣ ਤੱਕ ਕੁੱਲ ਕੋਰੋਨਾ ਦੇ...
ਬਠਿੰਡਾ ਜ਼ਿਲ੍ਹੇ ਦੇ ਪਿੰਡ ਭੁੱਚੋ ਖੁਰਦ ਦੀ ਸਮੁੱਚੀ ਮੌਜੂਦਾ ਪੰਚਾਇਤ ਤੇ ਆਮ ਲੋਕਾਂ ਨੇ ਕਮੇਟੀ ਬਣਾ ਕੇ ਪਿੰਡ ਵਿੱਚ ਬਾਹਰੋਂ ਆਉਣ ਤੇ ਲਾਈ ਪਾਬੰਦੀ ਕਰੋਨਾ ਬਿਮਾਰੀ...
ਟੈਸਟ positive ਆਉਣ ਤੋਂ ਬਾਅਦ ਸਨ ਵੈਂਟੀਲੇਟਰ ‘ਤੇ, ਪੰਥਕ ਹਲਕਿਆਂ ਚ ਸੋਗ ਦੀ ਲਹਿਰ ਸ਼੍ਰੀ ਦਰਬਾਰ ਸਾਹਿਬ ਦੇ ਸਾਬਕਾ ਹੁਜ਼ੂਰੀ ਰਾਗੀ ਗਿਆਨੀ ਨਿਰਮਲ ਸਿੰਘ ਖਾਲਸਾ ਜੀ...