ਜਲੰਧਰ, 17 ਅਪ੍ਰੈਲ : ਕੋਰੋਨਾ ਦੀ ਮਹਾਂਮਾਰੀ ਨੇ ਪੂਰੇ ਦੇਸ਼ ਨੂੰ ਆਪਣੇ ਚਪੇਟ ਵਿੱਚ ਲੈ ਲਿਆ ਹੈ। ਜਿਸਦੇ ਚਲਦਿਆਂ ਜਲੰਧਰ ਜ਼ਿਲ੍ਹੇ ਵਿੱਚ 4 ਹੋਰ ਨਵੇਂ ਕੇਸ ਕੋਰੋਨਾ ਪੌਜ਼ਿਟਿਵ ਆਏ ਹਨ। ਦਸ ਦਈਏ ਕਿ ਜਲੰਧਰ ਵਿੱਚ ਹੁਣ ਤੱਕ ਦੀ ਗਿਣਤੀ 35 ਹੋ ਗਈ ਹੈ।
ਆਸਟ੍ਰੇਲੀਆ, 17 ਅਪ੍ਰੈਲ : ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਨੇ ਸਿਰਫ ਭਾਰਤ ਨੂੰ ਹੀ ਨਹੀਂ ਬਲਕਿ ਪੂਰੀ ਦੁਨੀਆਂ ਵਿੱਚ ਆਪਣਾ ਪ੍ਰਕੋਪ ਦਿਖਾਇਆ ਹੈ ਜਿਸਦੇ ਚਲਦਿਆਂ ਸਾਰੇ ਵਪਾਰਠੱਪ ਹੋ ਗਏ ਹਨ, ਜਿਸ ਨੂੰ ਲੈ ਕੇ ਆਸਟ੍ਰੇਲੀਆ ਦੀ ਸਰਕਾਰ ਵੱਲੋਂ ਰਣਨੀਤੀ ਬਣਾਈ ਗਈ ਹੈ। ਆਸਟ੍ਰੇਲੀਆ ਦੇ ਪੀਐਮ ਸਕਾਟ ਮੌਰੀਸਨ ਨੇ ਇਸ ਦੋਰਾਨ ਦੱਸਿਆਕਿ ਸਾਡੀ $130 ਬਿਲੀਅਨ ਦੀ ਯੋਜਨਾ ਇਸ #coronavirus ਸੰਕਟ ਦੌਰਾਨ ਲੱਖਾਂ ਆਸਟਰੇਲੀਅਨ ਲੋਕਾਂ ਨੂੰ ਕਾਰੋਬਾਰਾਂ ਵਿੱਚ ਰੱਖਣ ਬਾਰੇ ਹੈ। ਉਨ੍ਹਾਂ ਨੇ ਕਿਹਾਕਿ ਹੁਣ 8,38,000 ਤੋਂ ਵਧੇਰੇ ਆਸਟਰੇਲੀਆਈ ਕਾਰੋਬਾਰਾਂ ਨੇ ਹਰੇਕ ਕਰਮਚਾਰੀ ਵਾਸਤੇ $1500 ਪ੍ਰਤੀ ਪੰਦਰਵਾੜਾ ਸਾਡੀ ਜੌਬਕੀਪਰ ਤਨਖਾਹ ਸਬਸਿਡੀ ਵਿੱਚਆਪਣੀ ਦਿਲਚਸਪੀ ਦਰਜ ਕੀਤੀ ਹੈ। ਇਸ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਕੰਮ ਮਿਲੇਗਾ।
ਕੈਨੇਡਾ, 17 ਅਪ੍ਰੈਲ : ਕੋਰੋਨਾ ਦੇ ਪ੍ਰਕੋਪ ਨੇ ਸਾਰੇ ਕਾਰੋਬਾਰ ਠੱਪ ਕਰ ਦਿੱਤੇ ਹਨ ਪਰ ਕਿਹਾ ਜਾਂਦਾ ਹੈ ਕਿ ਛੋਟੇ ਕਾਰੋਬਾਰ ਸਾਡੀ ਆਰਥਿਕਤਾ ਦੀ ਰੀੜ ਦੀ...
ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਉਦਯੋਗਿਕ, ਵਪਾਰਿਕ, ਦੁਕਾਨ ਅਤੇ ਕਮਰਸ਼ੀਅਲ ਅਦਾਰਿਆਂ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖਿਆ...
ਲੁਧਿਆਣਾ, 16 ਅਪ੍ਰੈਲ : ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ।ਜਿਸ ਕਾਰਨ ਪੂਰੇ ਦੇਸ਼ ਭਰ ‘ਚ ਲੌਕਡਾਊਨ ਲਗਾ ਦਿੱਤਾ ਗਿਆ ਹੈ। ਜਿਸਦੇ ਚਲਦਿਆਂ ਲੁਧਿਆਣਾ ਜ਼ਿਲ੍ਹੇ ਦੇ ACP ਅਨਿਲ ਕੋਹਲੀ ਦੀ ਘਰ ਵਾਲੀ ਕਾਜਲ ਕੋਹਲੀ ਸਮੇਤ SHO ਅਤੇ ਕਾਂਸਟੇਬਲ ਕੋਰੋਨਾ ਪੌਜ਼ਿਟਿਵ ਸਾਹਮਣੇ ਆਏ ਹਨ। ਦਸ ਦਈਏ ਕਿ ਇਸਤੋਂ ਇਲਾਵਾ 58 ਸਾਲਾਂ ਦਾ ਇਕ ਵਿਆਕਤੀ ਕੋਰੋਨਾ ਪੌਜ਼ਿਟਿਵ ਪਾਇਆ ਗਿਆ ਜੋ ਕਿ ਇਸ ਵਕ਼ਤ ਲੁਧਿਆਣਾ ਦੇ dayanand ਹਸਪਤਾਲ ਵਿੱਚ ਦਾਖ਼ਿਲ ਹੈ ਅਤੇ ਦੱਸਿਆ ਜਾ ਰਿਹਾ ਕਿ ਇਸ ਵਿਆਕਤੀ ਦੀ ਕੋਈ ਵੀ ਟ੍ਰੇਵਲ ਹਿਸਟਰੀ ਨਹੀਂ ਸੀ। ਇਸ ਜਾਣਕਾਰੀ ਨੂੰ ਮੁੱਖਮੰਤਰੀ ਦੇ ਕਰੀਬੀ KBC ਸਿੱਧੂ ਨੇ ਸੋਸ਼ਲ ਮੀਡਿਆ ਤੇ ਟਵੀਟ ਕਰਕੇ ਦਿੱਤੀ
ਚੰਡੀਗੜ੍ਹ, 17 ਅਪ੍ਰੈਲ : ਕੋਰੋਨਾ ਦੀ ਮਹਾਂਮਾਰੀ ਦਿਨੋ ਦਿਨ ਵੱਧਦੀ ਜਾ ਰਹੀ ਹੈ ਅਤੇ ਪੂਰੇ ਦੇਸ਼ ਪਰ ਵਿੱਚ ਲੌਕਡਾਊਨ ਲਗਾ ਦਿੱਤਾ ਗਿਆ। ਜਿਸ ਕਾਰਨ ਸਾਰੇ ਵਪਾਰ...
ਗੁਆਇਕੁਇਲ, (16 ਅਪ੍ਰੈਲ): ਦਸੰਬਰ 2019 ’ਚ ਚੀਨ ਤੋਂ ਸ਼ੁਰੂ ਹੋਈ ਮਹਾਮਾਰੀ ਕੋਵਿਡ-19 ਨੇ ਅਮਰੀਕਾ, ਇਟਲੀ, ਸਪੇਨ ਸਮੇਤ ਕਈ ਸ਼ਕਤੀਸ਼ਾਲੀ ਦੇਸ਼ਾਂ ਦਾ ਸਿਹਤ ਤੰਤਰ ਫੇਲ੍ਹ ਕਰ ਦਿੱਤਾ।...
ਔਟਵਾ, (16 ਅਪ੍ਰੈਲ): ਕੈਨੇਡਾ ਸਰਕਾਰ ਨੇ ਅੰਦਾਜ਼ਾ ਲਗਾਇਆ ਹੈ ਕਿ ਦੇਸ਼ ‘ਚ 9 ਲੱਖ 34 ਹਜ਼ਾਰ ਲੋਕ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਹੋ ਸਕਦੇ ਹਨ ਅਤੇ 11 ਹਜ਼ਾਰ...
ਚੰਡੀਗੜ੍ਹ,16 ਅਪ੍ਰੈਲ, ਬਲਜੀਤ ਮਰਵਾਹਾ : ਮੋਹਾਲੀ ਪਿੰਡ ਵਿੱਚ ਕੋਈ ਵੀ ਸਰਕਾਰੀ ਤੋਰ ਤੇ ਸੈਨੇਟਾਈਜੇਸ਼ਨ ਲਈ ਨਹੀਂ ਆਇਆ ਹੈ | ਪਿੰਡ ਵਾਸੀਆਂ ਸੁਰਜੀਤ ਸਿੰਘ , ਬਲਦੇਵ ਸਿੰਘ...
ਪਟਿਆਲਾ, 16 ਅਪ੍ਰੈਲ: ਪਟਿਆਲਾ ਪੁਲਿਸ ਨੇ ਸਨੌਰ ਰੋਡ ਪਟਿਆਲਾ ਸਬਜ਼ੀ ਮੰਡੀ ਵਿਖੇ 12 ਅਪ੍ਰੈਲ 2020 ਨੂੰ ਸਵੇਰੇ ਪੁਲਿਸ ਪਾਰਟੀ ਉਪਰ ਕੀਤੇ ਜਾਨਲੇਵਾ ਹਮਲਾ ਮਾਮਲੇ ‘ਚ ਅਹਿਮਫੈਸਲਾ ਲੈਂਦਿਆਂ ਹਮਦਰਦੀ ਤੇ ਮਾਨਵਤਾ ਪੱਖੀ ਰਵੱਈਆ ਅਪਣਾਉਂਦਿਆਂ ਇੱਕ ਮਹਿਲਾ ਸਮੇਤ 4 ਜਣਿਆਂ ਨੂੰ ਅਦਾਲਤ ਵਿੱਚੋਂ ਰਿਹਾਅ ਕਰਵਾਇਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਿਸ ਨੇ ਉਕਤ ਮਾਮਲੇ ਵਿੱਚ ਸਾਰੇ ਮੁਲਜਮਾਂ ਦੀ ਵਿਅਕਤੀਗਤ ਭੂਮਿਕਾ ਦੀ ਡੁੰਘਾਈ ਨਾਲ ਪੜਤਾਲ ਕਰਵਾ ਕੇ ਇਹ ਅਹਿਮ ਫੈਸਲਾ ਲਿਆ ਹੈ। ਪ੍ਰੰਤੂ ਬਾਕੀ ਮੁਲਜਮਾਂ ਵਿਰੁੱਧ ਕਾਨੂੰਨ ਮੁਤਾਬਕ ਕਾਰਵਾਈ ਜਾਰੀ ਰਹੇਗੀ। ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਿਸ ਵੱਲੋਂ ਕੀਤੀ ਗਈ ਤਫਤੀਸ਼ ਦੌਰਾਨ ਇਸ ਮਾਮਲੇ ਵਿੱਚ ਸੁਖਪ੍ਰੀਤ ਕੌਰ, ਜਸਵੰਤ ਸਿੰਘ, ਦਰਸ਼ਨ ਸਿੰਘ ਅਤੇ ਨੰਨਾਦੀ ਤੱਥਾਂ ਦੇ ਅਧਾਰ ‘ਤੇ ਘੱਟ ਭੂਮਿਕਾ ਸਾਹਮਣੇ ਆਈ ਹੈ। ਇਸੇ ਤਹਿਤ ਪੁਲਿਸ ਨੇ ਮਾਨਵਤਾ ਦੇ ਪੱਖ ਤੇ ਹਮਦਰਦੀ ਵਾਲਾ ਰਵੱਈਆਂ ਰੱਖਦੇ ਹੋਏ ਅੱਜ ਇਹਨਾਂ 04 ਵਿਅਕਤੀਆਂ ਨੂੰ ਪੁਲਿਸ ਹਿਰਾਸਤ ਵਿਚੋਂ ਰਿਹਾਅ ਕਰਨ ਲਈ ਇੱਕ ਅਰਜੀ ਮਾਨਯੋਗ ਅਦਾਲਤ ਵਿਚ ਪੇਸ਼ ਕੀਤੀ ਸੀ ਇਸਦੇ ਆਧਾਰ ‘ਤੇ ਮਾਨਯੋਗ ਅਦਾਲਤਜੇ.ਐਮ.ਆਈ.ਸੀ. ਪਟਿਆਲਾ ਨੇ ਦੋਸ਼ੀਆਂ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਮਿਤੀ 12 ਅਪ੍ਰੈਲ ਨੂੰ ਬਲਵਿੰਦਰ ਸਿੰਘ ਵਾਸੀ ਡੇਰਾ ਖਿੱਚੜੀ ਸਾਹਿਬ ਕਰਹਾਲੀ ਜਿਲ੍ਹਾ ਪਟਿਆਲਾ ਨੇ ਆਪਣੇ ਸਾਥੀਆਂ ਸਮੇਤਸਬਜੀ ਮੰਡੀ ਸਨੌਰ ਰੋਡ ਪਟਿਆਲਾ ਵਿਖੇ ਪੁਲਿਸ ਪਾਰਟੀ ਅਤੇ ਮੰਡੀ ਬੋਰਡ ਦੇ ਕਰਮਚਾਰੀਆਂ ਉੱਪਰ ਜਾਨਲੇਵਾ ਹਮਲਾ ਕਰਕੇ ਉਹਨਾਂ ਨੂੰ ਗੰਭੀਰ ਜਖਮੀ ਕੀਤਾਸੀ। ਜਿਸ ਵਿਚ ਏ.ਐਸ.ਆਈ. ਹਰਜੀਤ ਸਿੰਘ ਦੀ ਬਾਂਹ ਗੁੱਟ ਤੋਂ ਵੱਢ ਦਿੱਤੀ ਸੀ, ਜੋ ਕਿ ਪੀ.ਜੀ.ਆਈ. ਚੰਡੀਗੜ ਵਿਖੇ ਜੇਰੇ ਇਲਾਜ ਹੈ। ਸ. ਸਿੱਧੂ ਨੇ ਦੱਸਿਆ ਕਿ ਉਪਰੋਕਤ ਸਾਰੇ ਦੋਸ਼ੀ ਫਰਾਰ ਹੋ ਕੇ ਕਰਹਾਲੀ ਵਿਖੇ ਆਪਣੇ ਡੇਰੇ ਵਿਚ ਚਲੇ ਗਏ ਸੀ। ਜਦੋਂ ਪੁਲਿਸ ਪਾਰਟੀ ਨੇ ਬਲਵਿੰਦਰ ਸਿੰਘ ਅਤੇਉਸਦੇ ਸਾਥੀਆਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਪਰੰਤੂ ਉਹਨਾਂ ਨੇ ਪੁਲਿਸ ਪਾਰਟੀ ਉਪਰ ਹਮਲਾ ਕਰ ਦਿੱਤਾ, ਜਿਸਦੇ ਸਬੰਧ ਵਿਚ ਮੁਕੱਦਮਾ ਨੰਬਰ 45 ਅ/ਧ 188, 307, 353, 186, 269, 270, 294, 148, 149 ਆਈ.ਪੀ.ਸੀ., 51, 54 ਡੀ.ਐਮ.ਏ., 25 ਅਸਲਾ ਐਕਟ, 4,5 ਵਿਸਫੋਟਕ ਐਕਟ, 13,16,18,20 ਯੂ.ਏ.ਪੀ.ਏ. ਐਕਟ ਥਾਣਾ ਪਸਿਆਣਾ ਦਰਜ਼ ਹੋਇਆ। ਸ. ਸਿੱਧੂ ਨੇ ਦੱਸਿਆ ਕਿ ਪੁਲਿਸ ਪਾਰਟੀ ‘ਤੇ ਹਮਲਾ ਕਰਨ ਵਾਲੇ 11 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਡੇਰੇ ਵਿਚੋਂ ਉਹਨਾਂ ਵੱਲੋ ਵਰਤੇ ਗਏ ਅਸਲਾਐਮੂਨੀਏਸ਼ਨ, ਪੈਟਰੋਲ ਬੰਬ, ਤਲਵਾਰਾਂ, ਗੈਸ ਸਿਲੰਡਰ ਬ੍ਰਾਮਦ ਹੋਏ ਸਨ, ਇਨ੍ਹਾਂ ਦਾ ਮਿਤੀ 22 ਅਪ੍ਰੈਲ 2020 ਤੱਕ ਪੁਲਿਸ ਰਿਮਾਂਡ ਮਾਨਯੋਗ ਅਦਾਲਤ ਪਾਸੋਹਾਸਲ ਕੀਤਾ ਗਿਆ ਸੀ।