ਤਰਨਤਾਰਨ, ਪਵਨ ਸ਼ਰਮਾ, 25 ਮਈ: ਸ਼੍ਰੋਮਣੀ ਅਕਾਲੀ ਦਲ ਵੱਲੋ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਗੁਰੂ ਘਰਾਂ ਵੱਲੋ ਲੋੜਵੰਦ ਲੋਕਾਂ ਲਈ ਚਲਾਏ ਗਏਲੰਗਰਾਂ ਤੋ ਇਲਾਵਾ ਹਰ ਪ੍ਰਕਾਰ ਦੀ ਕੀਤੀ ਸੇਵਾ ਨੂੰ ਦੇਖਦਿਆਂ ਗੁਰੂ ਘਰਾਂ ਵਿੱਚ ਰਸਦ ਪਹੁੰਚਾਣ ਦਾ ਉਪਰਾਲਾ ਸ਼ੁਰੂ ਕੀਤਾ ਗਿਆ ਹੈ, ਜਿਸਦੇ ਚੱਲਦਿਆਂਸ੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋ ਪਿੰਡ ਪੱਧਰ ਤੇ ਜਾ ਕੇ ਗੁਰੁ ਘਰਾਂ ਲਈ ਕਣਕ ਇਕੱਠੀ ਕਰਕੇ ਗੁਰੂ ਘਰਾਂ ਵਿੱਚ ਚੱਲ ਰਹੇ ਲੰਗਰਾਂ ਤੱਕ ਪਹੁੰਚਾਈਜਾ ਰਹੀ ਹੈ। ਜਿਸਦੇ ਚੱਲਦਿਆਂ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਅਕਾਲੀ ਵਰਕਰਾਂ ਵੱਲੋ ਹਲਕਾ ਇੰਚਾਰਜ ਅਲਵਿੰਦਰਪਾਲ ਸਿੰਘ ਪੱਖੋਕੇ ਦੀ ਅਗਵਾਈਹੇਠ ਕਣਕ ਇੱਕਤਰ ਕਰਨ ਦੀ ਸੇਵਾ ਨਿਭਾਉਦਿਆਂ ਉੱਕਤ ਕਣਕ ਨੂੰ ਤਰਨ ਤਾਰਨ ਸਥਿਤ ਗੁਰਦਵਾਰਾ ਸ੍ਰੀ ਗੁਰੂ ਅਰਜਨ ਦੇਵ ਜੀ ਦਰਬਾਰ ਸਾਹਿਬ ਵਿਖੇ ਭੇਟਕੀਤਾ ਗਿਆ। ਇਸ ਮੋਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋ ਗੁਰਦਵਾਰਾ ਸਾਹਿਬ ਦੇ ਮੈਨਜਰ ਕੁਲਦੀਪ ਸਿੰਘ ਵੱਲੋ ਆਈਆਂ ਸੰਗਤਾਂ ਅਤੇ ਮੋਹਤਵਾਰਾਂ ਨੂੰਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੋਕੇ ਅਕਾਲੀ ਆਗੂ ਅਲਵਿੰਦਰਪਾਲ ਸਿੰਘ ਪੱਖੋਕੇ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਚੱਲਦਿਆ ਗੁਰੂਧਾਮਾਂ ਵੱਲੋਲੋੜਵੰਦ ਲੋਕਾਂ ਦੇ ਖਾਣ ਪੀਣ ਤੋ ਇਲਾਵਾ ਹਰ ਪ੍ਰਕਾਰ ਦ ਸੇਵਾ ਸੰਭਾਲ ਕੀਤੀ ਗਈ ਹੈ। ਜਿਸਦੇ ਫਲਸਰੂਪ ਉਹ ਅੱਜ ਤਿੰਨ ਟਰਾਲੀਆਂ ਕਣਕ ਸਥਾਨਕ ਗੁਰਦਵਾਰਾਸ੍ਰੀ ਗੁਰੁ ਅਰਜਨ ਦੇਵ ਜੀ ਦਰਬਾਰ ਸਾਹਿਬ ਵਿਖੇ ਭੇਟ ਕਰਨ ਆਏ ਹਨ ਜੋ ਕਿ ਸਿੱਖ ਸੰਗਤਾਂ ਵੱਲੋ ਇੱਕਤਰ ਕਰਕੇ ਪ੍ਰਦਾਨ ਕੀਤੀ ਗਈ ਹੈ। ਇਸ ਮੋਕੇ ਗੁਰਦਵਾਰਾਸਾਹਿਬ ਜੀ ਦੇ ਮੈਨਜਰ ਭਾਈ ਕੁਲਦੀਪ ਸਿੰਘ ਨੇ ਕਿਹਾ ਕਿ ਗੁਰੁ ਘਰ ਵੱਲੋ ਚੋਵੀ ਘੰਟੇ ਲੰਗਰ ਲਗਾਇਆ ਜਾਂਦਾ ਹੈ ਤੇ ਲਾਕਡਾਊਨ ਸਮੇ ਵੀ ਲਗਾਇਆਂ ਗਿਆਂਸੀ ਅਤੇ ਅਗਾਂਹ ਵੀ ਜਾਰੀ ਰਹੇਗਾ ਉਹਨਾਂ ਨੇ ਕਿਹਾ ਕਿ ਸੰਗਤਾਂ ਨੂੰ ਵੀ ਹੁਣ ਬੁਰਾ ਸਮਾ ਲੰਘਣ ਤੋ ਬਾਅਦ ਵੱਧ ਚੜ ਕੇ ਲੰਗਰ ਦੀ ਸੇਵਾ ਵਿੱਚ ਮਦਦ ਕਰਨੀਚਾਹੀਦੀ ਹੈ।
ਚੰਡੀਗੜ੍ਹ, 25 ਮਈ : ਮਹਾਨ ਖਿਡਾਰੀ ਬਲਬੀਰ ਸਿੰਘ ਸੀਨੀਅਰ ਜ਼ਿੰਦਗੀ ‘ਤੇ ਮੌਤ ਦੀ ਲੜ੍ਹਾਈ ਹਾਰ ਗਏ।ਬਲਬੀਰ ਸਿੰਘ ਸੀਨੀਅਰ 96 ਵਰ੍ਹਿਆਂ ਦੀ ਉਮਰ’ਚ ਇਸ ਸੰਸਾਰ ਨੂੰ ਅਲਵਿਦਾ ਆਖ ਗਏ। ਬਲਬੀਰ ਸਿੰਘ ਸੀਨੀਅਰ ਦਾ ਅੱਜ ਸਵੇਰੇ ਕਰੀਬ 6 ਵਜੇ ਦਿਹਾਂਤ ਹੋ ਗਿਆ। 3 ਵਾਰ ਬਣੇ ਸਨ ਬਲਬੀਰ ਸੀਨੀਅਰ ਓਲਿੰਪਿਕ ਗੋਲਡ ਮੈਡਲਿਸਟ। ਡਾਕਟਰਾਂ ਅਨੁਸਾਰ ਬਲਬੀਰ ਸਿੰਘ ਸੀਨੀਅਰ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ। ਇਸ ਦੁਖਦਾਈ ਮੌਕੇ ‘ਤੇ PM ਮੋਦੀਨਰੇਂਦਰ ਮੋਦੀ ਨੇ ਕਿਹਾ ਕਿ ਪਦਮ ਸ਼੍ਰੀ ਬਲਬੀਰ ਸਿੰਘ ਸੀਨੀਅਰ ਇਕ ਯਾਦਗਾਰੀ ਖੇਡ ਪ੍ਰਦਰਸ਼ਨ ਲਈ ਯਾਦ ਕੀਤੇ ਜਾਣਗੇ। ਉਹਨਾਂ ਇਹ ਵੀ ਕਿਹਾ ਕਿ ਉਹਬਿਨਾਂ ਸ਼ੱਕ ਇੱਕ ਸ਼ਾਨਦਾਰ ਹਾਕੀ ਖਿਡਾਰੀ ਸਨ, ਉਹਨਾਂ ਨੂੰ ਇੱਕ ਮਹਾਨ ਸਲਾਹਕਾਰ ਵਜੋਂ ਵੀ ਨਿਵਾਜਿਆ ਜਾਂਦਾ ਹੈ।
ਕੋਰੋਨਾ ਦਾ ਕਹਿਰ ਚੰਡੀਗੜ੍ਹ ਵਿੱਚ ਦਿਨੋਂ ਦਿਨ ਵੱਧ ਰਿਹਾ ਹੈ। ਦੱਸ ਦਈਏ ਅੱਜ ਭਾਵ ਸੋਮਵਾਰ ਨੂੰ ਕੋਰੋਨਾ ਦਾ ਕੇਂਦਰ ਬਣੇ ਬਾਪੂ ਧਾਮ ਤੋਂ 10 ਨਵੇਂ ਮਾਮਲਿਆਂ...
ਮਲੇਰਕੋਟਲਾ, ਮੁਹੰਮਦ ਜਮੀਲ, 25 ਮਈ : ਦੇਸ਼ ਭਰ ‘ਚ ਅੱਜ ਈਦ ਦਾ ਪਵਿੱਤਰ ਤਿਉਹਾਰ ਮਨਾਇਆ ਗਿਆ। ਜਿਸ ਦੇ ਚਲਦਿਆਂ ਮਲੇਰਕੋਟਲਾ ਸ਼ਹਿਰ ‘ਚ ਵੀ ਮੁਸਲਿਮ ਭਾਈਚਾਰੇ ਵੱਲੋਂ...
ਬਲਬੀਰ ਸਿੰਘ ਸੀਨੀਅਰ ਸਿਰਫ਼ ਇੱਕ ਨਾਮ ਨਹੀਂ ਇਹ ਭਾਰਤੀ ਰਾਸ਼ਟਰੀ ਖੇਡ ਮੰਨੀ ਜਾਂਦੀ ਹਾਕੀ ਦਾ ਇਤਿਹਾਸ ਲਿਖਣ ਵਾਲਾ ਸੁਨਹਿਰੀ ਸ਼ਬਦ ਹੈ। ਹਾਕੀ ਰਾਹੀਂ ਭਾਰਤ ਦਾ ਨਾਮ...
ਹਾਕੀ ਦੇ ਮਹਾਨ ਖਿਡਾਰੀ ਬਲਬੀਰ ਸਿੰਘ ਦਾ ਅੱਜ ਚੰਡੀਗੜ੍ਹ ਵਿਖੇ 5:30 ਵਜੇ ਅੰਤਿਮ ਸਸਕਾਰ ਹੋਵੇਗਾ । ਪੰਜਾਬ ਸਰਕਾਰ ਇਸ ਮਹਾਨ ਸ਼ਖਸੀਅਤ ਦਾ ਸਰਕਾਰੀ ਸਨਮਾਨ ਨਾਲ ਅੰਤਿਮ...
ਚੰਡੀਗੜ੍ਹ, 25 ਮਈ : ਹਾਕੀ ਜਗਤ ਦੇ ਮਹਾਨ ਖਿਡਾਰੀ ਬਲਬੀਰ ਸਿੰਘ ਸੀਨੀਅਰ ਜ਼ਿੰਦਗੀ ਤੇ ਮੌਤ ਦੀ ਲੜ੍ਹਾਈ ਹਾਰ ਗਏ। 3 ਵਾਰ ਬਣੇ ਓਲੰਪਿਕ ਗੋਲਡਮੈਡਲਿਸਟ ਬਲਬੀਰ ਸਿੰਘ ਸੀਨੀਅਰ 96 ਵਰ੍ਹਿਆਂ ਦੀ ਉਮਰ ’ਚ ਇਸ ਸੰਸਾਰ ਨੂੰ ਅਲਵਿਦਾ ਆਖ ਗਏ। ਬਲਬੀਰ ਸਿੰਘ ਸੀਨੀਅਰ ਦਾ ਅੱਜ ਸਵੇਰੇ ਕਰੀਬ 6 ਵਜੇ ਦਿਹਾਂਤ ਹੋ ਗਿਆ। ਉਹ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ, ਡਾਕਟਰਾਂ ਅਨੁਸਾਰ ਬਲਬੀਰ ਸਿੰਘ ਸੀਨੀਅਰ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ। ਫਿਲਮ ਇੰਡਸਟਰੀ ਦੇ ਅਦਾਕਾਰ ਅਕਸ਼ੇ ਕੁਮਾਰ, ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਕਿਹਾ ਕਿ ਬਲਬੀਰ ਸਿੰਘ ਸੀਨੀਅਰ ਦੇ ਤੁਰ ਜਾਣ ਨਾਲ ਦੇਸ਼ ਭਰ ’ਚ ਸੋਗ ਦੀ ਲਹਿਰ ਹੈ, ਨਾਲ ਹੀ ਹਾਕੀ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਹਾਕੀ ਜਗਤ ਦੀ ਸ਼ਾਨ ਬਲਬੀਰ ਸਿੰਘ ਸੀਨੀਅਰ ਦੇ ਦੇਹਾਂਤ ਉੱਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਰਾਹੀਂ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਦੌਰਾਨ...
ਹਾਕੀ ਜਗਤ ਦੇ ਮਹਾਨ ਖਿਡਾਰੀ ਤੇ ਤਿੰਨ ਵਾਰ ਓਲੰਪਿਕ ਵਿਜੇਤਾ ਰਹਿ ਚੁੱਕੇ ਬਲਬੀਰ ਸਿੰਘ ਸੀਨੀਅਰ 96 ਸਾਲ ਦੀ ਉਮਰ ਵਿੱਚ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ।...
ਚੰਡੀਗੜ੍ਹ ਵਿਚਲੇ ਪਿੰਡ ਡੱਡੂਮਾਜਰਾ ਦੀ ਵਸਨੀਕ ਨੇ ਸੈਕਟਰ 22 ਦੇ ਸਿਵਲ ਹਸਪਤਾਲ ‘ਚ ਤਿੰਨ ਦਿਨ ਪਹਿਲਾਂ ਜਨਮ ਲਿਆ ਜਿਸਦੀ ਅੱਜ ਮੌਤ ਹੋ ਗਈ ਹੈ। ਮੌਤ ਦੇ...