ਬਿਕਰਮਜੀਤ ਸਿੰਘ ਮਜੀਠੀਆ ਵੱਲੋੰ ਪੰਜਾਬ ਸਰਕਾਰ ਉੱਤੇ ਇੱਕ ਵਾਰ ਫੇਰ ਆਰੋਪ ਲਗਾਏ। ਉਨ੍ਹਾਂ ਹਜ਼ੂਰ ਸਾਹਿਬ ਤੋਂ ਪਰਤੀ ਸੰਗਤ ਬਾਰੇ ਗੱਲ ਕਰਦਿਆਂ ਕਿਹਾ ਅਤੇ ਮਹਾਰਾਸ਼ਟਰ ਦੀ ਸਰਕਾਰ...
ਚੰਡੀਗੜ੍ਹ , 3 ਮਈ : ਚੰਡੀਗੜ੍ਹ ਪ੍ਰਸ਼ਾਸ਼ਨ ਕਰਫਿਊ ਹਟਾ ਕੇ ਲਾਕਡਾਊਨ ਲਾਗੂ ਕਰਨ ਦੇ ਨਿਰਣੇ ਤੇ ਕਾਇਮ ਹੈ। ਬੇਸ਼ੱਕ ਦੁਕਾਨਾਂ ਦੇ ਸਮੇਂ ਅਤੇ ਮੋਟਰ ਗੱਡੀਆਂ ਦੇ...
ਕਪੂਰਥਲਾ, 3 ਮਈ : ਕੋਰੋਨਾ ਖ਼ਿਲਾਫ਼ ਜੰਗ ਵਿਚ ਸੂਬੇ ਦੇ ਪਿੰਡਾਂ ਦੀਆਂ ਔਰਤਾਂ ਵੱਲੋਂ ਵੀ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ।ਕਪੂਰਥਲਾ ਜ਼ਿਲੇ ਵਿਚ ‘ਆਜੀਵਿਕਾ’ ਮਿਸ਼ਨ ਤਹਿਤਸਵੈ-ਸਹਾਇਤਾ ਗਰੁੱਪਾਂ ਨਾਲ ਸਬੰਧਤ ਔਰਤਾਂ ਵੱਲੋਂ ਸੇਫਟੀ ਮਾਸਕ ਤਿਆਰ ਕੀਤੇ ਜਾ ਰਹੇ ਹਨ। ਇਹ ਮਾਸਕ ਕੋਰੋਨਾ ਖਿਲਾਫ਼ ਲੜਾਈ ਲੜਨ ਵਾਲੇ ਯੋਧੇ, ਜਿਨਾਂਵਿਚ ਮੈਡੀਕਲ ਸਟਾਫ, ਵਲੰਟੀਅਰ ਅਤੇ ਸਫ਼ਾਈ ਕਰਮੀ ਸ਼ਾਮਿਲ ਹਨ, ਨੂੰ ਦਿੱਤੇ ਜਾ ਰਹੇ ਹਨ। ਇਸ ਤੋਂ ਇਲਾਵਾ ਪਿੰਡਾਂ ਵਿਚ ਕੰਮ ਕਰਨ ਵਾਲੇ ਮਗਨਰੇਗਾਵਰਕਰਾਂ ਨੂੰ ਵੀ ਕੋਰੋਨਾ ਤੋਂ ਬਚਾਅ ਲਈ ਸੈਨੀਟਾਈਜ਼ਰਾਂ ਦੇ ਨਾਲ-ਨਾਲ ਇਹ ਮਾਸਕ ਦਿੱਤੇ ਜਾ ਰਹੇ ਹਨ। ਜ਼ਿਲੇ ਵਿਚ ਹੁਣ ਤੱਕ ਵੱਖ-ਵੱਖ ਸਵੈ-ਸਹਾਇਤਾ ਗਰੁੱਪਾਂਵੱਲੋਂ 15 ਹਜ਼ਾਰ ਤੋਂ ਵੱਧ ਮਾਸਕ ਤਿਆਰ ਕੀਤੇ ਗਏ ਹਨ ਅਤੇ ਭਵਿੱਖ ਵਿਚ ਵੀ ਹੋਰ ਮਾਸਕ ਤਿਆਰ ਕਰਨ ਦੇ ਆਰਡਰ ਮੌਜੂਦ ਹਨ। ਅਜਿਹਾ ਕਰਕੇ ਜਿਥੇ ਪਿੰਡਾਂਦੀਆਂ ਇਹ ਔਰਤਾਂ ਕੋਰੋਨਾ ਖਿਲਾਫ਼ ਜੰਗ ਵਿਚ ਸਰਗਰਮ ਹਿੱਸਾ ਪਾ ਰਹੀਆਂ ਹਨ, ਉਥੇ ਹੀ ਮਾਸਕ ਤਿਆਰ ਕਰਕੇ ਆਪਣਾ ਰੁਜ਼ਗਾਰ ਖ਼ੁਦ ਪੈਦਾ ਕਰ ਰਹੀਆਂਹਨ। ਜ਼ਿਲੇ ਦੇ ਪਿੰਡ ਬਲੇਰ ਖਨਪੁਰ, ਹੁਸੈਨਪੁਰ ਬੂਲੇ ਅਤੇ ਆਹਲੀ ਖੁਰਦ ਵਿਚ ਚੱਲ ਰਹੇ ਇਨਾਂ ਸੈਟਰਾਂ ਦਾ ਅੱਜ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਦੇ ਸੰਯੁਕਤਡਾਇਰੈਕਟਰ ਸ. ਅਵਤਾਰ ਸਿੰਘ ਭੁੱਲਰ ਵੱਲੋਂ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਗਰੁੱਪਾਂ ਦੀਆਂ ਬੀਬੀਆਂ ਦੇ ਹੌਸਲੇ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਹੋਰਲਗਨ ਨਾਲ ਕੰਮ ਕਰਨ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ. ਹਰਜਿੰਦਰ ਸਿੰਘ ਸੰਧੂ, ਬੀ. ਪੀ. ਐਮ ਸ. ਗੁਰਪ੍ਰੀਤ ਸਿੰਘ ਤੇ ਹੋਰਹਾਜ਼ਰ ਸਨ।
ਨਵਾਂ ਸ਼ਹਿਰ, 3 ਮਈ : ਸਿਵਲ ਸਰਜਨ ਡਾ. ਰਾਜਿੰਦਰ ਪ੍ਰਸ਼ਾਦ ਭਾਟੀਆ ਨੇ ਦੱਸਿਆ ਕਿ ਜ਼ਿਲ੍ਹੇ ’ਚ ਕੱਲ੍ਹ ਰਾਤ ਅਤੇ ਅੱਜ ਸਵੇਰੇ 62 ਹੋਰ ਵਿਅਕਤੀਆਂ ਦੇ ਕੋਵਿਡ ਟੈਸਟ ਪਾਜ਼ੇਟਿਵ ਆਉਣਨਾਲ, ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਦੇ ਆਈਸੋਲੇਸ਼ਨ ਵਾਰਡ ’ਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 66 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ’ਚ 1123 ਟੈਸਟ ਕਰਵਾਏ ਗਏ ਹਨ, ਜਿਨ੍ਹਾਂ ’ਚੋਂ 983 ਨੈਗੇਟਿਵ ਪਾਏ ਗਏ ਹਨ। ਇਸ ਤੋਂ ਇਲਾਵਾ 40 ਦੀਆਂ ਰਿਪੋਰਟਾਂਬਕਾਇਆ ਹਨ ਜਦਕਿ 15 ਟੈਸਟ ਰਿਪੀਟ ਕਰਵਾਏ ਗਏ ਹਨ। ਡਾ. ਭਾਟੀਆ ਅਨੁਸਾਰ ਅੱਜ ਦੇ ਕੇਸਾਂ ਨੂੰ ਮਿਲਾ ਕੇ ਜ਼ਿਲੇ ਵਿੱਚ ਹੁਣ ਤੱਕ ਪਾਜ਼ੇਟਿਵ ਆਏ ਕੇਸਾਂ ਦੀ ਕੁੱਲ ਗਿਣਤੀ 85 ਹੋ ਗਈ ਹੈ, ਜਿਨ੍ਹਾਂ ’ਚੋਂ ਇੱਕ ਦੀ ਮੌਤ ਹੋਗਈ ਸੀ ਜਦਕਿ 18 ਠੀਕ ਹੋ ਕੇ ਘਰ ਜਾ ਚੁੱਕੇ ਹਨ।
ਨਵਾਂ ਸ਼ਹਿਰ, 3 ਮਈ : ਵਿਧਾਇਕ ਅੰਗਦ ਸਿੰਘ ਵੱਲੋਂ ਕੋਵਿਡ-19 ਦੌਰਾਨ ਮੋਹਰਲੀਆਂ ਸਫ਼ਾਂ ’ਚ ਕੰਮ ਕਰਨ ਵਾਲੇ ਕਰਮਚਾਰੀਆਂ ਦਾ ‘ਕੋਵਿਡ ਯੋਧਿਆਂ’ ਵਜੋਂ ਸਨਮਾਨ ਕਰਨ ਦੀ ਕੀਤੀ ਪਹਿਲ ਕਦਮੀ ’ਚ ਅੱਜ ਨਗਰ ਕੌਂਸਲ ਨਵਾਂਸ਼ਹਿਰ ਦੇ 100 ਕੱਚੇ ਸਫ਼ਾਈ ਕਰਮਚਾਰੀਆਂ ਨੂੰ ਤਾੜੀਆਂ ਦੀ ਗੂੰਜ ’ਚ ਪ੍ਰਸ਼ੰਸਾ ਪੱਤਰ ਅਤੇ ਐਨ ਆਰ ਆਈ ਜੁਝਾਰਸਿੰਘ (ਪੁਨੂੰ ਮਜਾਰਾ) ਨਿਊਜ਼ੀਲੈਂਡ ਵੱਲੋਂ ਇੱਕ-ਇੱਕ ਹਜ਼ਾਰ ਰੁਪਏ ਦਾ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਐਮ ਐਲ ਏ ਅੰਗਦ ਸਿੰਘ ਨੇ ਅੱਜ ਬਾਰਾਂਦਰੀ ਗਾਰਡਨ ਨਵਾਂ ਸ਼ਹਿਰ ਵਿਖੇ ਇਨ੍ਹਾਂ ਕੋਵਿਡ ਯੋਧਿਆਂ ਦੇ ਸਨਮਾਨ ’ਚ ਰੱਖੇ ਸਮਾਗਮ ਮੌਕੇ ਆਖਿਆ ਕਿ ਅੱਜ ਜਦੋਂਹਰ ਕੋਈ ਕੋਰੋਨਾ ਤੋਂ ਦਹਿਸ਼ਤਜ਼ਦਾ ਹੋ ਕੇ ਘਰ ਬੈਠਣ ਨੂੰ ਮਜਬੂਰ ਹੈ, ਉਸ ਮੌਕੇ ਅਗਲੀ ਕਤਾਰ ’ਚ ਹੋ ਕੇ ਕੰਮ ਕਰਨ ਵਾਲੀਆਂ ਸ੍ਰੇਣੀਆਂ ’ਚ ਸਫ਼ਾਈ ਸੇਵਕਾਂ ਦੀਬੜੀ ਅਹਿਮ ਭੂਮਿਕਾ ਹੈ। ਉਨ੍ਹਾਂ ਦੱਸਿਆ ਕਿ ਇਹ ਸਫ਼ਾਈ ਸੇਵਕ ਰੋਜ਼ਾਨਾ ਲੋਕਾਂ ਦੇ ਘਰਾਂ ’ਚੋਂ ਕੂੜਾ ਇਕੱਠਾ ਕਰਨ ਦੀ ਜ਼ਿੰਮੇਵਾਰੀ ਬੜੀ ਮਿਹਨਤ ਨਾਲ ਨਿਭਾਅਰਹੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਨਗਰ ਕੌਂਸਲ ਪ੍ਰਧਾਨ ਰਜਿੰਦਰ ਚੋਪੜਾ ਤੇ ਲਲਿਤ ਮੋਹਨ ਪਾਠਕ ਤੇ ਸਾਬਕਾ ਕੌਂਸਲਰ ਵੀ ਮੌਜੂਦ ਸਨ। ਇਨ੍ਹਾਂ ਸਾਰਿਆਂ ਵੱਲੋਂਸਫ਼ਾਈ ਸੇਵਕਾਂ ’ਤੇ ਫੁੱਲ ਸੁੱਟ ਕੇ ਅਤੇ ਉਨ੍ਹਾਂ ਲਈ ਤਾੜੀਆਂ ਮਾਰ ਕੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਉਸ ਤੋਂ ਬਾਅਦ ਇਕੱਲੇ-ਇਕੱਲੇ ਸਫ਼ਾਈ ਸੇਵਕ ਨੂੰ ਵਿਧਾਇਕ ਅੰਗਦ ਸਿੰਘ ਵੱਲੋਂ ਪ੍ਰਸ਼ੰਸਾ ਪੱਤਰ ਅਤੇ ਇੱਕ-ਇੱਕ ਹਜ਼ਾਰ ਰੁਪਏ ਦਾ ਨਕਦ ਇਨਾਮ ਦੇ ਕੇ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਗਈ।
ਚੰਡੀਗੜ੍ਹ, 3 ਮਈ : ਚੰਡੀਗੜ੍ਹ ਵਿੱਚ ਕਰਫ਼ਿਊ ਢਿੱਲ ਸਬੰਧੀ ਫੈਸਲਾ ਸੋਮਵਾਰ ਨੂੰ ਮੁੜ ਤੋਂ ਲਿਆ ਜਾਵੇਗਾ। ਸੰਸਦ ਮੈਂਬਰ ਕਿਰਨ ਖੇਰ ਅਤੇ ਸ਼ਹਿਰ ਦੀਆਂ ਕਈ ਐਸੋਸੀਏਸ਼ਨਾਂ ਵੱਲੋਂ...
ਚੰਡੀਗੜ੍ਹ, 3 ਮਈ : ਕੋਰੋਨਾ ਮਹਾਮਾਰੀ ਦਾ ਪ੍ਰਕੋਪ ਦਿਨੋਂ ਦਿਨ ਵਧਦਾ ਜਾ ਰਿਹਾ, ਜਿਸ ਕਾਰਨ ਲੋਕ ਘਰਾਂ ਅੰਦਰ ਬੰਦ ਹਨ । ਦੱਸ ਦਈਏ ਕਿ ਪੰਜਾਬ ਦਾ...
ਜਲੰਧਰ, 3 ਮਈ : ਜਲੰਧਰ ਵਿੱਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ। ਅੱਜ ਜਲੰਧਰ ਵਿੱਚ 4 ਹੋਰ ਨਵੇਂ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ ਇੱਕ ਔਰਤ ਅਤੇ ਤਿੰਨ ਮਰਦ ਹਨ, ਇਨ੍ਹਾਂ ਵਿੱਚ ਤਿੰਨ ਜਣੇ ਬਸਤੀ ਦਾਨਿਸ਼ਮੰਦਾਂ ਦੇ ਤੇ ਇੱਕ ਕਾਜੀ ਮੁਹੱਲੇ ਦਾ ਹੈ। ਇਹ ਸਭ ਪੁਰਾਣੇ ਕੋਰੋਨਾ ਪੌਜ਼ਿਟਿਵ ਨਾਲ ਸੰਪਰਕ ਰੱਖਦੇ ਹਨ। ਦਸ ਦਈਏ ਕਿ ਜਲੰਧਰ ਵਿੱਚ ਕਰੋਨਾ ਦੇ ਪੀੜਤਾਂ ਦੀ ਗਿਣਤੀ ਕੁੱਲ 124 ਹੋ ਗਈ ਹੈ। ਜਲੰਧਰ ਜਿਲ੍ਹੇ ਵਿੱਚ ਹੁਣ ਤੱਕ 8 ਮਰੀਜ਼ ਠੀਕ ਹੋਏ ਹਨ ਤੇ ਚਾਰ ਜਣਿਆਂ ਦੀ ਮੌਤ ਹੋ ਚੁੱਕੀ ਹੈ।
ਅੰਮ੍ਰਿਤਸਰ, 3 ਮਈ : ਕੋਰੋਨਾ ਵਾਇਰਸ ਨੂੰ ਲੈ ਕੇ ਪੂਰੀ ਦੁਨੀਆ ਵਿਚ ਜੋ ਸਥਿਤੀ ਬਣੀ ਹੋਈ ਹੈ, ਉਹ ਬਹੁਤ ਖਤਰਨਾਕ ਦਿਖਾਈ ਦੇ ਰਹੀ ਹੈ, ਇਸ ਦੇ ਕਾਰਨ, ਅੰਮ੍ਰਿਤਸਰ ਵਿਚ, ਪੰਜਾਬ ਦੇ ਸਭ ਤੋਂ ਵੱਧ ਮਰੀਜ਼ਾਂ ਦਾ ਆਕੜਾਂ ਸਾਹਮਣੇ ਆਇਆ ਹੈ, ਅੰਮ੍ਰਿਤਸਰ ‘ਚ ਮਰੀਜ਼ਾਂ ਦੀ ਗਿਣਤੀ 200 ਨੂੰ ਪਾਰ ਹੋ ਗਈ ਹੈ। ਇਸ ਦੇ ਕਾਰਨ, ਅੰਮ੍ਰਿਤਸਰ ਦੇ ਵਿੱਚ ਅੰਦਰ ਆਉਣ ਅਤੇ ਬਾਹਰ ਜਾਣ ਵਾਲੇ ਰਾਸਤੇ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਗਏ ਹਨ।
Breaking, ਤਰਨਤਾਰਨ, 3 ਮਈ : ਕੋਰੋਨਾ ਮਹਾਮਾਰੀ ਦਾ ਪ੍ਰਕੋਪ ਦਿਨੋ ਦਿਨ ਵੱਧਦਾ ਜਾ ਰਿਹਾ, ਜਿਸ ਕਾਰਨ ਲੋਕ ਘਰਾਂ ਅੰਦਰ ਬੰਦ ਹਨ ਅਤੇ ਦੇਸ਼ ਨੂੰ ਲੌਕਡਾਊਨ ਲਗਾ ਹੋਇਆ ਹੈ। ਦਸ ਦਈਏ ਕਿ ਪੰਜਾਬ ਦਾ ਕੋਈ ਵੀ ਜ਼ਿਲ੍ਹਾ ਐਵੇ ਦਾ ਨਹੀਂ ਰਹਿ ਗਿਆ ਜਿੱਥੇ ਕੋਰੋਨਾ ਦਾ ਪ੍ਰਭਾਵ ਨਾ ਫੈਲਿਆ ਹੋਵੇ। ਜਿਸਦੇ ਚਲਦਿਆਂ ਤਰਨਤਾਰਨ ਵਿਖੇ ਨਾਂਦੇੜ ਸ਼੍ਰੀ ਹਜ਼ੂਰ ਸਾਹਿਬ ਤੋਂ ਵਾਪਿਸ ਪਰਤੇ 26 ਹੋਰ ਸ਼ਰਧਾਲੂ ਪੌਜ਼ਿਟਿਵ ਪਾਏ ਗਏ ਹਨ।