ਅਮਰੀਕਾ, 19 ਅਪ੍ਰੈਲ : ਅਮਰੀਕਾ ਦੇ ਨਿਊਯੌਰਕ ਵਿੱਚ ਰਹਿੰਦੇ ਕਪੂਰਥਲਾ ਦੇ ਨੇੜਲੇ ਪਿੰਡ ਭੁਲੱਥ ਦੇ ਇਕ ਬੁਜ਼ੁਰਗ ਜੋੜੇ ਦੀ ਕੋਰੋਨਾ ਕਾਰਨ ਮੌਤ ਹੋ ਗਈ । ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇ ਨਿਊਯੌਰਕ ਵਿੱਚ ਕਾਫੀ ਸਮੇਂ ਤੋਂ ਰਹਿੰਦੇ ਸਨ। ਬੁਜ਼ੁਰਗ ਜੋੜਾ ਜਿਹਨਾਂ ਵਿੱਚੋਂ ਇਕ ਦੀ ਨਾਂ ਸਰਦਾਰਾ ਸਿੰਘ ਉਮਰ 75 ਸਾਲਾਂ ਸੀ ਅਤੇ ਦੂਸਰੇ ਦਾ ਨਾਂ ਸਤਵੰਤ ਕੌਰ ਉਮਰ 72 ਸਾਲਾਂ ਸੀ। ਇੱਥੇ ਦਸਣਯੋਗ ਗੱਲ ਇਹ ਹੈ ਕਿ ਇਹ ਦੋਵੇ ਬਿਮਾਰ ਚਲ ਰਹੇ ਸੀ ਜਿਸਦੇ ਚਲਦਿਆਂ ਇਹਨਾਂ ਨੂੰ ਨਿਊਯੌਰਕ ਦੇ ਇਕ ਹਸਪਤਾਲ ਵਿੱਚ ਦਾਖ਼ਿਲ ਵੀ ਕਰਵਾਇਆ ਗਿਆ ਸੀ , ਜਿਥੇ ਉਨ੍ਹਾਂ ਦੀ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਅਤੇ ਇਲਾਜ ਦੌਰਾਨ ਹੀ ਮੌਤ ਹੋ ਗਈ।
ਚੰਡੀਗੜ੍ਹ,18 ਅਪ੍ਰੈਲ : ਪੰਜਾਬ ਰਾਜ ਵਿੱਚ ਕਣਕ ਦੀ ਖਰੀਦ ਦੇ ਚੋਥੇ ਦਿਨ 249686 ਮੀਟ੍ਰਿਕ ਟਨ ਖਰੀਦ ਕੀਤੀ ਗਈ ਜਿਸ ਵਿਚੋਂ ਸਰਕਾਰੀ ਏਜੰਸੀਆਂ ਵੱਲੋਂ 252904 ਅਤੇ ਆੜ੍ਹਤੀਆਂ...
ਚੰਡੀਗੜ੍ਹ, 18 ਅਪ੍ਰੈਲ 2020 ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਮੀਤ ਹੇਅਰ ਅਤੇ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਕੋਰੋਨਾ ਸੰਕਟ ਦੇ ਚੱਲਦਿਆਂ...
ਚੰਡੀਗੜ੍ਹ, 18 ਅਪ੍ਰੈਲ: ਸੂਬੇ ਵਿਚ ਕੁਦਰਤੀ ਮਹਾਮਾਰੀ ਦੇ ਔਖੇ ਦੋਰ ਵਿਚ ਵੀ ਪੰਜਾਬ ਸਰਕਾਰ ਦੇ ਕੱਚੇ ਮੁਲਾਜ਼ਮ ਆਪਣੇ ਜੀਅ ਜਾਨ ਦੀ ਬਾਜ਼ੀ ਲਗਾ ਕੇ ਜਨਤਾ ਦੀ...
ਕੋਰੋਨਾ ਵਾਇਰਸ ਦਾ ਅਮਰੀਕਾ ਵਿਚ ਸਭ ਤੋਂ ਵੱਧ ਕਹਿਰ ਦੇਖਿਆ ਜਾ ਰਿਹਾ ਹੈ। ਦੱਸ ਦਈਏ ਮਹਾਂਮਾਰੀ ਦਾ ਕੇਂਦਰ ਬਣੇ ਨਿਊਯਾਰਕ ਵਿਚ ਹੁਣ ਤੱਕ 14 ਹਜ਼ਾਰ ਤੋਂ...
ਚੰਡੀਗੜ੍ਹ 17 ਅਪ੍ਰੈਲ ਬਰਤਾਨੀਆ ਦੇ ਸਲੋਹ ਸੰਸਦੀ ਹਲਕੇ ਤੋਂ ਲੇਬਰ ਪਾਰਟੀ ਦੇ ਪਹਿਲੇ ਦਸਤਾਰਧਾਰੀ ਸਿੱਖ ਸੰਸਦ ਮੈਂਬਰ ਬਣਨ ਦਾ ਮਾਣ ਹਾਸਲ ਕਰਨ ਵਾਲੇ ਤਨਮਨਜੀਤ ਸਿੰਘ ਢੇਸੀ...
ਚੰਡੀਗੜ੍ਹ, 17ਅਪ੍ਰੈਲ, ਬਲਜੀਤ ਮਰਵਾਹਾ : ਜਦ ਤੋਂ ਕੋਰੋਨਾ ਵਾਇਰਸ ਫੈਲਿਆ ਹੈ ਉਸ ਵੇਲੇ ਤੋਂ ਮੁਹਾਲੀ ਜ਼ਿਲ੍ਹੇ ਅਧੀਨ ਆਉਂਦੇ ਨੇ ਪਿੰਡ ਮੋਹਾਲੀ ਵਿੱਚ ਕੋਈ ਵੀ ਸਰਕਾਰੀ ਤੌਰ...
ਚੰਡੀਗੜ੍ਹ,17 ਅਪ੍ਰੈਲ : ਕਰੋਨਾ ਵਾਇਰਸ ਦੇ ਮੱਦੇਨਜ਼ਰ ਦੇਸ਼ ਭਰ ਵਿੱਚ ਲਾਗੂ ਲਾਕਡਾਊਨ ਦੋਰਾਨ ਦੇਸ਼ ਵਾਸੀਆਂ ਨੂੰ ਕਣਕ ਅਤੇ ਚੌਲ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਦੇ ਮਕਸਦ...
ਚੰਡੀਗੜ, 17 ਅਪ੍ਰੈਲ : ਮੁੱਖ ਸਕੱਤਰ ਸ੍ਰੀ ਕਰਨ ਅਵਤਾਰ ਸਿੰਘ ਵੱਲੋਂ ਕੱਲ ਕੀਤੀ ਗਈ ਅਪੀਲ ਦੇ ਮੱਦੇਨਜ਼ਰ ਆਈ.ਏ.ਐਸ. ਅਫਸਰਜ਼ ਐਸੋਸੀਏਸ਼ਨ ਦੀ ਕਾਰਜਕਾਰੀ ਕਮੇਟੀ ਅਤੇਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਆਪਣੇ ਕਾਡਰ ਦੇ ਸਾਰੇ ਅਧਿਕਾਰੀਆਂ ਨੂੰ ਅਗਲੇ ਤਿੰਨ ਮਹੀਨਿਆਂ ਲਈ ਆਪਣੀ ਤਨਖਾਹ ਦਾ 30 ਫੀਸਦੀ ਹਿੱਸਾ ਸਵੈਇੱਛਤ ਤੌਰ ‘ਤੇ ਮੁੱਖ ਮੰਤਰੀ ਕੋਵਿਡ ਰਾਹਤ ਫੰਡ ਨੂੰ ਦੇਣ ਦੀ ਅਪੀਲ ਕੀਤੀ। ਮੁੱਖ ਸਕੱਤਰ ਨੇ ਵੀਰਵਾਰ ਨੂੰ ਸਮੂਹ ਏ ਅਤੇ ਬੀ ਅਧਿਕਾਰੀਆਂ ਨੂੰ ਮੌਜੂਦਾ ਸੰਕਟ ਦੇ ਮੱਦੇਨਜ਼ਰ ਅਗਲੇ 3 ਮਹੀਨਿਆਂ ਲਈ ਆਪਣੀ ਤਨਖਾਹ ਦਾ 30 ਫੀਸਦੀ ਹਿੱਸਾ ਫੰਡ ਵਜੋਂ ਦੇਣ ਦੀ ਅਪੀਲ ਕੀਤੀ ਸੀ। ਇੱਕ ਮੀਟਿੰਗ ਵਿੱਚ, ਸੀਨੀਅਰ ਆਈ.ਪੀ.ਐਸ. ਅਧਿਕਾਰੀਆਂ ਨੇ ਸੂਬੇ ਦੇ ਵੱਖ-ਵੱਖ ਜ਼ਿਲਿਆਂ ਵਿੱਚ ਕੰਮ ਕਰ ਰਹੇ ਵੱਖ-ਵੱਖ ਰੈਂਕਾਂ ਦੇ ਪੁਲਿਸ ਅਧਿਕਾਰੀਆਂ ਵੱਲੋਂਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਕੋਰੋਨਵਾਇਰਸ ਤੋਂ ਇਲਾਵਾ ਅਪਰਾਧਿਕ ਅਤੇ ਸਮਾਜ ਵਿਰੋਧੀ ਅਨਸਰਾਂ ਨਾਲ ਨਜਿੱਠਣ ਲਈ ਕੀਤੀ ਜਾ ਰਹੀ ਸਖਤ ਮਿਹਨਤਦੀ ਵੀ ਸ਼ਲਾਘਾ ਕੀਤੀ। ਉਹਨਾਂ ਕੋਵਿਡ -19 ਵਿਰੁੱਧ ਚੁਣੌਤੀ ਭਰੀ ਲੜਾਈ ਦੌਰਾਨ ਮੂਹਰਲੀ ਕਤਾਰ ਵਿਚ ਜੰਗ ਲੜਨ ਵਾਲੇ ਪੁਲਿਸ ਫੋਰਸ ਖ਼ਾਸਕਰ ਫੀਲਡ ਅਫਸਰਾਂ ਦੀ ਵਚਨਬੱਧਤਾ ਦੀ ਵੀ ਸ਼ਲਾਘਾ ਕੀਤੀ। ਡੀ.ਜੀ.ਪੀ. ਦਿਨਕਰ ਗੁਪਤਾ ਨੇ ਕਿਹਾ ਕਿ ਇਸ ਔਖੀ ਘੜੀ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਗਰੀਬ ਲੋਕਾਂ ਦੀ ਤੁਰੰਤ ਸਹਾਇਤਾ ਕਰਨ ਦੀ ਲੋੜ ਨੂੰ ਵੇਖਦਿਆਂ ਅਧਿਕਾਰੀਆਂ ਨੇ ਫੈਸਲਾ ਲਿਆ ਕਿ ਸਾਰੇ ਅਧਿਕਾਰੀਆਂ ਨੂੰ ਉਹਨਾਂ ਦੀ ਅਗਲੇ ਤਿੰਨ ਮਹੀਨਿਆਂ ਲਈ ਆਪਣੀ ਤਨਖਾਹ ਦਾ 30 ਫੀਸਦੀ ਹਿੱਸਾ ਪੰਜਾਬ ਦੇ ਮੁੱਖ ਮੰਤਰੀ ਰਾਹਤ ਫੰਡ-ਕੋਵਿਡ 19 ਨੂੰ ਦੇਣ ਦੀ ਅਪੀਲ ਕੀਤੀ ਜਾਵੇ। ਆਈ.ਏ.ਐਸ. ਅਧਿਕਾਰੀਆਂ ਦੀ ਕਾਰਜਕਾਰੀ ਕਮੇਟੀ ਨੇ ਇਕ ਵੱਖਰੀ ਮੀਟਿੰਗ ਵਿਚ ਅਜਿਹੀਆਂ ਭਾਵਨਾਵਾਂ ਜ਼ਾਹਰ ਕਰਦਿਆਂ ਉਮੀਦ ਪ੍ਰਗਟਾਈ ਕਿ ਸਾਰੇਆਈ.ਏ.ਐਸ. ਅਧਿਕਾਰੀ ਸੂਬਾ ਸਰਕਾਰ ਦੇ ਹੋਰ ਅਧਿਕਾਰੀਆਂ ਸਾਹਮਣੇ ਹਿੱਸਾ ਪਾਉਣ ਲਈ ਇਕ ਵੱਡੀ ਮਿਸਾਲ ਕਾਇਮ ਕਰਨਗੇ। ਵਧੀਕ ਮੁੱਖ ਸਕੱਤਰਸ੍ਰੀਮਤੀ ਵਿਨੀ ਮਹਾਜਨ ਨੇ ਕਿਹਾ ਕਿ ਅਧਿਕਾਰੀ ਇਸ ਵਿਚਾਰ ਵਿਚ ਇਕਮਤ ਹਨ ਕਿ ਸੰਕਟ ਦੀ ਇਸ ਘੜੀ ਵਿਚ ਲੋੜਵੰਦਾਂ ਨੂੰ ਹਰ ਸੰਭਵ ਸਹਾਇਤਾ ਦੇਣਾ ਜ਼ਰੂਰੀ ਹੈ।
ਚੰਡੀਗੜ੍ਹ, 17 ਅਪ੍ਰੈਲ : ਕਣਕ ਦੀ ਖਰੀਦ ਨੂੰ ਲੈ ਕੇ ਪ੍ਰਬੰਧ ਮੁਕੰਮਲ ਹੋਣ ਦੇ ਦਾਅਵੇ ਸਰਕਾਰ ਅਤੇ ਮੰਡੀ ਬੋਰਡ ਪ੍ਰਬੰਧਕਾਂ ਵੱਲੋਂ ਕੀਤੇ ਜਾ ਰਹੇ ਹਨ। ਇਸ...