National
CBSE ਨੇ ਐਲਾਨਿਆਂ 10ਵੀਂ ਦਾ ਨਤੀਜਾ, ਇੰਨ੍ਹਾਂ ਵੈਬਸਾਈਟਸ ‘ਤੇ ਕਰੋ ਚੈਕ
ਨਵੀਂ ਦਿੱਲੀ : ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (CBSE) ਨੇ ਅੱਜ 10 ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਹਨ। ਇਸ ਸਾਲ 99.04 ਫੀਸਦੀ ਵਿਦਿਆਰਥੀ 10 ਵੀਂ ਜਮਾਤ ਵਿੱਚ ਪਾਸ ਹੋਏ ਹਨ। ਬੋਰਡ ਦੇ ਅਨੁਸਾਰ, ਕੁੱਲ 20,97,128 ਵਿਦਿਆਰਥੀਆਂ ਵਿੱਚੋਂ, ਪਾਸ ਹੋਣ ਵਾਲੇ ਵਿਦਿਆਰਥੀਆਂ ਦੀ ਗਿਣਤੀ 20,76,997 ਰਹੀ ਹੈ।
ਕੇਰਲਾ ਦੀ ਰਾਜਧਾਨੀ ਤ੍ਰਿਵੇਂਦਰਮ ਦੇਸ਼ ਵਿੱਚ ਸਭ ਤੋਂ ਉੱਪਰ ਹੈ। ਇੱਥੇ 99.99 ਫੀਸਦੀ ਬੱਚੇ ਪਾਸ ਹੋਏ ਹਨ। ਇਸ ਦੇ ਨਾਲ ਹੀ ਪਟਨਾ ਦਾ ਨਾਂ ਵੀ ਚੋਟੀ ਦੇ 10 ਵਿੱਚ ਸ਼ਾਮਲ ਹੈ। ਚੰਡੀਗੜ੍ਹ ‘ਚ ਵੀ 99.46% ਫੀਸਦੀ ਬੱਚੇ ਪਾਸ ਹੋਏ ਹਨ। ਹਾਲਾਂਕਿ, ਦਿੱਲੀ ਸਿਖਰਲੇ 10 ਵਿੱਚੋਂ ਬਾਹਰ ਹੈ । ਅਜਿਹੀ ਸਥਿਤੀ ਵਿੱਚ, ਜਿਨ੍ਹਾਂ ਵਿਦਿਆਰਥੀਆਂ ਨੇ 10 ਵੀਂ ਦੀ ਪ੍ਰੀਖਿਆ ਲਈ ਰਜਿਸਟਰ ਕੀਤਾ ਸੀ ਉਹ cbseresults.nic.in ‘ਤੇ ਜਾ ਕੇ ਆਪਣੇ ਨਤੀਜਿਆਂ ਦੀ ਜਾਂਚ ਕਰ ਸਕਦੇ ਹਨ । ਉਮੀਦਵਾਰ ਆਪਣੇ ਰੋਲ ਨੰਬਰ ਰਾਹੀਂ ਆਪਣਾ ਨਤੀਜਾ ਚੈੱਕ ਕਰ ਸਕਣਗੇ । ਦੱਸ ਦੇਈਏ ਕਿ, ਇਸ ਸਾਲ 10 ਵੀਂ ਦੀ ਪ੍ਰੀਖਿਆ ਕੋਰੋਨਾ ਮਹਾਂਮਾਰੀ ਦੇ ਕਾਰਨ ਰੱਦ ਕਰਨੀ ਪਈ ਸੀ, ਅਜਿਹੀ ਸਥਿਤੀ ਵਿੱਚ ਵਿਦਿਆਰਥੀਆਂ ਦਾ ਨਤੀਜਾ ਇੱਕ ਮੁਲਾਂਕਣ ਨੀਤੀ ਦੇ ਅਧਾਰ ਤੇ ਤਿਆਰ ਕੀਤਾ ਗਿਆ ਹੈ।
ਇਨ੍ਹਾਂ ਵੈਬਸਾਈਟਾਂ ਤੇ ਨਤੀਜਿਆਂ ਦੀ ਜਾਂਚ ਕਰੋ
Cbse.nic.in
Cbseresults.nic.in
Cbse.gov.in
Digilocker.gov.in
Umang App
Digilocker App
ਸੀਬੀਐਸਈ 10 ਵੀਂ ਬੋਰਡ ਦੇ ਨਤੀਜੇ 2021: ਇਸ ਤਰ੍ਹਾਂ ਨਤੀਜਾ ਚੈੱਕ ਕਰੋ
ਸਭ ਤੋਂ ਪਹਿਲਾਂ CBSE ਦੀ ਅਧਿਕਾਰਤ ਵੈਬਸਾਈਟ cbse.gov.in ਤੇ ਜਾਓ
ਸੀਬੀਐਸਈ 10 ਵੀਂ ਬੋਰਡ ਨਤੀਜਾ 2021 ਲਿੰਕ ਤੇ ਕਲਿਕ ਕਰੋ
ਇੱਥੇ ਪੁੱਛੇ ਗਏ ਲੋੜੀਂਦੇ ਵੇਰਵੇ ਦਾਖਲ ਕਰੋ
ਤੁਹਾਡਾ ਸੀਬੀਐਸਈ 10 ਵੀਂ ਬੋਰਡ ਨਤੀਜਾ 2021 ਸਕ੍ਰੀਨ ਤੇ ਦਿਖਾਈ ਦੇਵੇਗਾ
ਇਸਨੂੰ ਦੇਖੋ ਜਾਂ ਇਸਨੂੰ ਡਾਉਨਲੋਡ ਕਰੋ