National
CBSE ਨੇ ਬਦਲਿਆ 11ਵੀਂ ਅਤੇ 12ਵੀਂ ਦੇ ਇਮਤਿਹਾਨ ਦਾ ਪੈਟਰਨ, ਜਾਣੋ ਹੁਣ ਕਿਵੇਂ ਰਹੇਗਾ
5 ਅਪ੍ਰੈਲ 2024: ਸੀਬੀਐਸਈ ਨੇ ਸੈਸ਼ਨ 2024-25 ਤੋਂ 11ਵੀਂ ਅਤੇ 12ਵੀਂ ਜਮਾਤ ਦੇ ਪ੍ਰੀਖਿਆ ਪੈਟਰਨ ਵਿੱਚ ਬਦਲਾਅ ਦਾ ਐਲਾਨ ਕਰ ਦਿੱਤਾ ਹੈ। ਲੰਬੇ ਉੱਤਰ ਵਾਲੇ ਸਵਾਲਾਂ ਦੀ ਥਾਂ ਹੁਣ ਸੰਕਲਪ ਆਧਾਰਿਤ ਸਵਾਲ ਹੋਣਗੇ। ਬਹੁ-ਚੋਣ ਵਾਲੇ ਪ੍ਰਸ਼ਨ (MCQ), ਕੇਸ ਅਧਾਰਤ ਪ੍ਰਸ਼ਨ ਅਤੇ ਹੋਰ ਕਿਸਮ ਦੇ ਨਿਪੁੰਨਤਾ ਅਧਾਰਤ ਪ੍ਰਸ਼ਨ ਹੁਣ 40 ਪ੍ਰਤੀਸ਼ਤ ਤੋਂ ਵਧਾ ਕੇ 50 ਪ੍ਰਤੀਸ਼ਤ ਕਰ ਦਿੱਤੇ ਗਏ ਹਨ। ਜਦੋਂ ਕਿ ਰਚਨਾ ਆਧਾਰਿਤ ਛੋਟੇ ਅਤੇ ਲੰਮੇ ਉੱਤਰਾਂ ਸਣੇ ਹੋਰ ਸਵਾਲਾਂ ਦੀ ਹਿੱਸੇਦਾਰੀ 40 ਤੋਂ ਘਟਾ ਕੇ 30 ਫੀਸਦੀ ਕਰ ਦਿੱਤੀ ਗਈ ਹੈ।