Connect with us

National

ਜੋੜ-ਤੋੜ ਦੀ ਰਾਜਨੀਤੀ ਦੌਰਾਨ ਨੇਪਰੇ ਚੜ੍ਹੀਆਂ ਚੰਡੀਗੜ੍ਹ ਮੇਅਰ ਦੀ ਚੋਣਾਂ

Published

on

ਚੰਡੀਗੜ੍ਹ ‘ਚ ਮੇਅਰ ਬਣਾਉਣ ਨੂੰ ਲੈ ਕੇ ਰਾਜਨੀਤੀ ਸਿਖਰਾਂ ਉੱਤੇ ਚੱਲ ਰਹੀ ਹੈ, ਜਿਸ ਤੇ ਅੱਜ ਉਸ ਸਮੇਂ ਲਗਾਮ ਲੱਗ ਗਈ ਜਦੋਂ ਸਵੇਰਸਾਰ 11 ਵਜੇ ਵੋਟਿੰਗ ਹੋਈ । ਪੂਰੀ ਚੋਣ ਪ੍ਰਕਿਰਿਆ ਕਰੀਬ ਡੇਢ ਘੰਟੇ ਤੱਕ ਚੱਲੀ। ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਇਸ ਚੋਣ ਪ੍ਰਕਿਰਿਆ ਦੀ ਵੀਡੀਓਗ੍ਰਾਫ਼ੀ ਹੋਈ।ਇਸ ਤੋਂ ਇਲਾਵਾ ਸੁਪਰੀਮ ਕੋਰਟ ਦੇ ਸੇਵਾਮੁਕਤ ਜਸਟਿਸ ਜੈਸ਼੍ਰੀ ਠਾਕੁਰ ਵੀ ਨਿਗਰਾਨ ਵਜੋਂ ਹਾਜ਼ਰ ਰਹੇ। ਅੰਤ ਚੰਡੀਗੜ੍ਹ ਨੂੰ ਅੱਜ ਨਵਾਂ ਮੇਅਰ ਮਿਲ ਹੀ ਗਿਆ ਹੈ। ਕੌਣ ਬਣਿਆ ਚੰਡੀਗੜ੍ਹ ਦਾ ਕਿੰਗ ਜਾਂ ਇਹ ਕਹਿ ਲਓ ਕਿਸ ਦੇ ਹੱਥ ਚੰਡੀਗੜ੍ਹ ਦੀ ਵਾਂਗਡੋਰ ਇਸ ਬਾਰੇ ਵਿਸਥਾਰ ਨਾਲ ਗੱਲ਼ ਕਰਾਂਗੇ ਪਰ ਪਹਿਲਾਂ ਇੱਥੇ ਦੱਸ ਦੇਈਏ ਕਿ ਚੰਡੀਗੜ੍ਹ ‘ਚ ਨਿਗਮ ਕੌਂਸਲਰਾਂ ਦੀ ਚੋਣ 5 ਸਾਲ ‘ਚ ਇੱਕ ਵਾਰ ਹੁੰਦੀ ਹੈ ਪਰ ਇੱਥੇ ਮੇਅਰ ਦੀ ਚੋਣ ਹਰ ਸਾਲ ਹੁੰਦੀ ਹੈ।

ਹਰਪ੍ਰੀਤ ਕੌਰ ਬਬਲਾ ਦੇ ਸਿਰ ਸਜਿਆ ਚੰਡੀਗੜ੍ਹ ਮੇਅਰ ਦਾ ਤਾਜ-
ਨਗਰ ਨਿਗਮ ਦੇ ਮੇਅਰ ਦੀਆਂ ਚੋਣਾਂ ‘ਚ ਭਾਜਪਾ ਦੇ ਉਮੀਦਵਾਰ ਹਰਪ੍ਰੀਤ ਕੌਰ ਬਬਲਾ ਜੇਤੂ ਰਹੇ। ਉਨ੍ਹਾਂ ਨੇ ਕਰਾਸ ਵੋਟਿੰਗ ਤੋਂ ਬਾਅਦ 2 ਵੋਟਾਂ ਨਾਲ ਚੋਣ ਜਿੱਤੀ। ਭਾਜਪਾ ਉਮੀਦਵਾਰ ਨੂੰ 19 ਵੋਟਾਂ ਮਿਲੀਆਂ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਗਠਜੋੜ ਦੀ ਉਮੀਦਵਾਰ ਪ੍ਰੇਮ ਲਤਾ ਨੂੰ 17 ਵੋਟਾਂ ਮਿਲੀਆਂ।ਇਸ ਤੋਂ ਇਲਾਵਾ ਗਠਜੋੜ ਦੇ ਉਮੀਦਵਾਰ ਜਸਬੀਰ ਸਿੰਘ ਸੀਨੀਅਰ ਡਿਪਟੀ ਮੇਅਰ ਬਣੇ ਹਨ।

ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਨਾਵਾਂ ਦਾ ਵੀ ਐਲਾਨ-
ਇੱਥੇ ਦੱਸ ਦੇਈਏ ਕਿ ਮੇਅਰ ਤੋਂ ਬਿਨਾਂ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਨਾਵਾਂ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਕਾਂਗਰਸੀ ਉਮੀਦਵਾਰ ਜਸਬੀਰ ਸਿੰਘ ਬੰਟੀ ਸੀਨੀਅਰ ਡਿਪਟੀ ਮੇਅਰ ਚੁਣੇ ਗਏ ਹਨ। ਉਨ੍ਹਾਂ ਨੂੰ ਕੁੱਲ 19 ਵੋਟਾਂ ਮਿਲੀਆਂ। ਜਦਕਿ ਭਾਜਪਾ ਉਮੀਦਵਾਰ ਬਿਮਲਾ ਦੂਬੇ ਨੂੰ 17 ਵੋਟਾਂ ਮਿਲੀਆਂ। ਇਸ ਤੋਂ ਇਲਾਵਾ ਕਾਂਗਰਸ ਦੀ ਤਰੁਣਾ ਮਹਿਤਾ ਡਿਪਟੀ ਮੇਅਰ ਬਣੀ। ਉਨ੍ਹਾਂ ਨੂੰ 19 ਵੋਟਾਂ ਮਿਲੀਆਂ। ਜਦਕਿ ਭਾਜਪਾ ਉਮੀਦਵਾਰ ਲਖਬੀਰ ਸਿੰਘ ਨੂੰ 17 ਵੋਟਾਂ ਮਿਲੀਆਂ।

ਦੱਸਣਯੋਗ ਹੈ ਕਿ ਵੋਟਿੰਗ ਸਵੇਰੇ 11 ਵਜੇ ਸ਼ੁਰੂ ਹੋਵੇਗੀ। ਨਾਮਜ਼ਦ ਕੌਂਸਲਰ ਰਮਨੀਕ ਸਿੰਘ ਬੇਦੀ ਨੂੰ ਚੋਣ ਅਧਿਕਾਰੀ ਨਿਯੁਕਤ ਕੀਤਾ ਗਿਆ ਸੀ। ਚੋਣਾਂ ਨੂੰ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਲਈ 6 ਡਿਊਟੀ ਮੈਜਿਸਟ੍ਰੇਟ ਅਤੇ 1200 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਇਸ ਦੌਰਾਨ ਸਿਰਫ ਉਹੀ ਲੋਕ ਨਿਗਮ ਦੀ ਇਮਾਰਤ ਦੇ ਅੰਦਰ ਜਾ ਸਕਣਗੇ, ਜਿਨ੍ਹਾਂ ਕੋਲ ਪਛਾਣ ਪੱਤਰ ਹਨ।