Uncategorized
ਚੰਡੀਗੜ੍ਹ: ਚੰਡੀਗੜ੍ਹ ‘ਚ ਬਟਨ ਦਬਾਉਣ ‘ਤੇ ਬੱਚੇ ਤੱਕ ਪਹੁੰਚ ਜਾਵੇਗੀ ਮਦਦ ਟੀਮ

4 ਦਸੰਬਰ 2023: ਚੰਡੀਗੜ੍ਹ ਟਰਾਂਸਪੋਰਟ ਅਥਾਰਟੀ ਵੱਲੋਂ ਰਜਿਸਟਰਡ ਸਾਰੀਆਂ ਸਕੂਲੀ ਬੱਸਾਂ ਨੂੰ ਹੁਣ ਕੰਟਰੋਲ ਐਂਡ ਕਮਾਂਡ ਸੈਂਟਰ ਨਾਲ ਜੋੜਿਆ ਜਾਵੇਗਾ। ਇਸ ‘ਚ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨ ‘ਤੇ ਸਿਰਫ ਇਕ ਬਟਨ ਦਬਾਉਣਾ ਹੋਵੇਗਾ। ਇਸ ਤੋਂ ਬਾਅਦ ਇਹ ਸੂਚਨਾ ਪੁਲਿਸ ਅਤੇ ਕਮਾਂਡ ਸੈਂਟਰ ਤੱਕ ਪਹੁੰਚੇਗੀ। ਹੈਲਪਲਾਈਨ ਟੀਮ ਜੀਪੀਐਸ ਟਰੈਕਿੰਗ ਰਾਹੀਂ ਉਸ ਬੱਸ ਤੱਕ ਪਹੁੰਚੇਗੀ। ਸਟੇਟ ਟਰਾਂਸਪੋਰਟ ਅਥਾਰਟੀ ਨੇ ਤਿਆਰੀ ਕਰ ਲਈ ਹੈ ਕਿ ਜਿੱਥੋਂ ਇਹ ਬਟਨ ਦਬਾਇਆ ਜਾਵੇਗਾ। ਇਹ ਕੰਮ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ।