Punjab
ਅਟਾਰੀ ਸਰਹੱਦ ‘ਤੇ ਰਿਟਰੀਟ ਸਮਾਰੋਹ ਦੇ ਸਮੇਂ ‘ਚ ਬਦਲਾਅ
ਅੱਜ ਤੋਂ ਅਟਾਰੀ ਸਰਹੱਦ ‘ਤੇ ਹੋਣ ਵਾਲੇ ਮਸ਼ਹੂਰ ਰਿਟਰੀਟ ਸਮਾਰੋਹ ਦੇ ਸਮੇਂ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ। ਨਵੇਂ ਸਮੇਂ ਅਨੁਸਾਰ ਹੁਣ ਇਹ ਸਮਾਰੋਹ ਸ਼ਾਮ 6 ਵਜੇ ਤੋਂ 6:30 ਵਜੇ ਤੱਕ ਹੋਵੇਗਾ।
ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਹਜ਼ਾਰਾਂ ਲੋਕ ਇਸ ਦੇਖਣ ਲਈ ਸਰਹੱਦ ‘ਤੇ ਪਹੁੰਚਣਗੇ। ਦੇਸ਼ਭਗਤੀ ਦੇ ਜੋਸ਼ ਨਾਲ ਭਰਪੂਰ ਇਹ ਸਮਾਰੋਹ ਦਰਸ਼ਕਾਂ ਲਈ ਖਾਸ ਆਕਰਸ਼ਣ ਬਣਿਆ ਰਹਿੰਦਾ ਹੈ।
ਅਧਿਕਾਰੀਆਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ, ਸਮੇਂ ਵਿੱਚ ਇਹ ਤਬਦੀਲੀ ਮੌਸਮ ਅਤੇ ਪ੍ਰਬੰਧਕੀ ਕਾਰਨਾਂ ਕਰਕੇ ਕੀਤੀ ਗਈ ਹੈ, ਤਾਂ ਜੋ ਦਰਸ਼ਕਾਂ ਨੂੰ ਵਧੀਆ ਅਨੁਭਵ ਮਿਲ ਸਕੇ। ਅਟਾਰੀ ਸਰਹੱਦ ‘ਤੇ ਹੋਣ ਵਾਲਾ ਇਹ ਰਿਟਰੀਟ ਸਮਾਰੋਹ ਹਰ ਰੋਜ਼ ਦੇਸ਼ ਪ੍ਰੇਮ ਦੀ ਮਿਸਾਲ ਪੇਸ਼ ਕਰਦਾ ਹੈ ਅਤੇ ਲੋਕਾਂ ਵਿੱਚ ਨਵਾਂ ਜੋਸ਼ ਭਰਦਾ ਹੈ।
