Punjab
ਔਰਤਾਂ ਨੂੰ 1000 ਰੁਪਏ ਦੇਣ ਵਾਲੀ ਸਕੀਮ ‘ਤੇ CM ਮਾਨ ਦੀ ਪਤਨੀ ਦਾ ਵੱਡਾ ਐਲਾਨ
ਪੰਜਾਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਅੱਜ ਚੋਣ ਪ੍ਰਚਾਰ ਲਈ ਧੂਰੀ ਪਹੁੰਚੇ, ਜਿੱਥੇ ਉਨ੍ਹਾਂ ਨੇ ‘ਆਪ’ ਸਰਕਾਰ ਦੇ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਔਰਤਾਂ ਨੂੰ 1000 ਰੁਪਏ ਦੇਣ ਵਾਲੀ ਗਾਰੰਟੀ ਬਾਰੇ ਕਿਹਾ ਕਿ ਇਸੇ ਸਾਲ ਵੋਟਾਂ ਤੋਂ ਬਾਅਦ ਇਸ ਸਕੀਮ ਚਾਲੂ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ ਅੱਜ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੇ ਹੱਕ ਦੇ ਵਿੱਚ ਮੁੱਖ ਮੰਤਰੀ ਮਾਨ ਦੀ ਪਤਨੀ ਡਾਂ. ਗੁਰਪ੍ਰੀਤ ਕੌਰ ਨੇ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜੇਕਰ ‘ਆਪ’ ਸਰਕਾਰ ਤੁਹਾਡੇ ਲਈ ਤੁਹਾਡੇ ਕੰਮਾਂ ਲਈ ਗਰਾਂਟਾਂ ਦੇਣ ‘ਚ ਪਿੱਛੇ ਨਹੀਂ ਹੱਟਦੀ ਤਾਂ ਤੁਸੀਂ ਵੋਟਾਂ ਪਾਉਣ ‘ਚ ਵੀ ਪਿੱਛੇ ਨਹੀਂ ਰਹਿਣਾ। ਧੂਰੀ ਦੇ ਲੋਕਾਂ ਨਾਲ ਰੂਬਰੂ ਹੋਏ ਡਾ. ਗੁਰਪ੍ਰੀਤ ਕੌਰ ਨੇ ਸਰਕਾਰ ਦੇ ਕੰਮਾਂ ਗਿਣਾਉਂਦਿਆਂ ਹੋਇਆ ਵਿਰੋਧੀਆਂ ਨੂੰ ਵੀ ਨਿਸ਼ਾਨੇ ‘ਤੇ ਲਿਆ। ਪਹਿਲੀ ਵਾਰ ਮੁੱਖ ਮੰਤਰੀ ਦੀ ਪਤਨੀ ਵੱਲੋਂ ਅਰਵਿੰਦ ਖੰਨਾ ਦੇ ਉੱਪਰ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ 2012 ਦੇ ਵਿੱਚ ਉਹ ਧੂਰੀ ਤੋਂ ਚੋਣ ਜਿੱਤੇ ਸੀ ਪਰ ਵਿਚਕਾਰ ਤੁਹਾਨੂੰ ਛੱਡ ਕੇ ਚਲੇ ਗਏ ਸੀ ਹੁਣ ਤੁਸੀਂ ਉਹਨਾਂ ਨੂੰ ਛੱਡ ਦੇਵੋ।
(ਸਟੋਰੀ- ਇਕਬਾਲ ਕੌਰ, ਵਰਲਡ ਪੰਜਾਬੀ)