Connect with us

National

ਕਾਂਗਰਸ ਨੇਤਾ ਰਾਹੁਲ ਗਾਂਧੀ ਦਾ ਜਨਮਦਿਨ, ਜਾਣੋ ਕਦੋਂ ਸ਼ੁਰੂ ਕੀਤਾ ਸੀ ਸਿਆਸੀ ਸਫ਼ਰ

Published

on

RAHUL GANDHI BIRTHDAY : ਕਾਂਗਰਸ ਨੇਤਾ ਰਾਹੁਲ ਗਾਂਧੀ ਦਾ ਅੱਜ 54ਵਾਂ ਜਨਮਦਿਨ ਹੈ | ਉਨ੍ਹਾਂ ਦਾ ਜਨਮ ਦਿਨ ਮਨਾਉਣ ਲਈ ਕਾਂਗਰਸੀਆਂ ਨੇ ਤਿਆਰੀਆਂ ਕੀਤੀਆਂ ਹੋਈਆਂ ਹਨ। ਇਸ ਵਾਰ ਉਨ੍ਹਾਂ ਦਾ ਜਨਮਦਿਨ ਬਹੁਤ ਖਾਸ ਹੈ। ਇਨ੍ਹਾਂ ਚੋਣਾਂ ਵਿੱਚ ਰਾਹੁਲ ਨੇ ਦੋ ਲੋਕ ਸਭਾ ਸੀਟਾਂ ਰਾਏਬਰੇਲੀ ਅਤੇ ਵਾਇਨਾਡ ਤੋਂ ਚੋਣ ਲੜੀ ਅਤੇ ਦੋਵੇਂ ਸੀਟਾਂ ਜਿੱਤੀਆਂ। ਹਾਲਾਂਕਿ ਰਾਹੁਲ ਨੇ ਵਾਇਨਾਡ ਸੀਟ ਛੱਡ ਦਿੱਤੀ ਹੈ। ਉਥੋਂ ਉਨ੍ਹਾਂ ਦੀ ਛੋਟੀ ਭੈਣ ਪ੍ਰਿਅੰਕਾ ਗਾਂਧੀ ਚੋਣ ਲੜੇਗੀ।

ਰਾਹੁਲ ਗਾਂਧੀ ਦਾ ਜਨਮ

ਰਾਹੁਲ ਗਾਂਧੀ ਦਾ ਜਨਮ 19 ਜੂਨ, 1970 ਨੂੰ ਦਿੱਲੀ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਨਾ ਨਾਂ ਰਾਜੀਵ ਗਾਂਧੀ ਹੈ| ਉਨ੍ਹਾਂ ਦੀ ਮਾਂ ਸੋਨੀਆ ਗਾਂਧੀ ਹੈ ਜੋ ਇਟਲੀ ਤੋਂ ਹੈ।ਰਾਹੁਲ ਗਾਂਧੀ ਸਿਆਸੀ ਖ਼ਾਨਦਾਨ ਦੇ ਪ੍ਰਮੁੱਖ ਵਾਰਸ ਹਨ।  ਰਾਹੁਲ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਪੜਪੋਤੇ ਵੀ ਹਨ| ਉਨ੍ਹਾਂ ਦੇ ਪਿਤਾ ਰਾਜੀਵ ਗਾਂਧੀ ਭਾਰਤ ਦੇ ਸਭ ਤੋਂ ਘੱਟ ਉਮਰ ਦੇ ਪ੍ਰਧਾਨ ਮੰਤਰੀ ਬਣੇ ਸੀ | ਉਨ੍ਹਾਂ ਦੀ ਦਾਦੀ ਇੰਦਰਾ ਗਾਂਧੀ ਭਾਰਤ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਸੀ ।

 

ਰਾਹੁਲ ਗਾਂਧੀ ਭੈਣ ਪ੍ਰਿਅੰਕਾ ਤੋਂ 2 ਸਾਲ ਵੱਡੇ

ਰਾਹੁਲ ਗਾਂਧੀ ਪ੍ਰਿਯੰਕਾ ਗਾਂਧੀ ਵਾਡਰਾ ਤੋਂ ਦੋ ਸਾਲ ਵੱਡੇ ਹਨ। ਪ੍ਰਿਅੰਕਾ ਗਾਂਧੀ 52 ਸਾਲ ਦੀ ਹੈ ਜਦਕਿ ਰਾਹੁਲ ਗਾਂਧੀ 54 ਸਾਲ ਦੀ ਉਮਰ ਪੂਰੀ ਕਰ ਚੁੱਕੇ ਹਨ। ਇਨ੍ਹਾਂ ਚੋਣਾਂ ਵਿੱਚ ਰਾਹੁਲ ਨੇ ਦੋ ਲੋਕ ਸਭਾ ਸੀਟਾਂ ਰਾਏਬਰੇਲੀ ਅਤੇ ਵਾਇਨਾਡ ਤੋਂ ਚੋਣ ਲੜੀ ਅਤੇ ਦੋਵੇਂ ਸੀਟਾਂ ਜਿੱਤੀਆਂ। ਹਾਲਾਂਕਿ ਰਾਹੁਲ ਨੇ ਵਾਇਨਾਡ ਸੀਟ ਛੱਡ ਦਿੱਤੀ ਹੈ। ਉਥੋਂ ਉਨ੍ਹਾਂ ਦੀ ਛੋਟੀ ਭੈਣ ਪ੍ਰਿਅੰਕਾ ਗਾਂਧੀ ਚੋਣ ਲੜੇਗੀ।

ਭਾਰਤ ਜੋੜੋ ਯਾਤਰਾ

ਲੋਕ ਸਭਾ ਚੋਣਾਂ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਅਤੇ ਭਾਰਤ ਜੋੜੋ ਨਿਆਯਾ ਯਾਤਰਾ ਕੱਢੀ ਸੀ। ਭਾਰਤ ਜੋੜੋ ਯਾਤਰਾ ਵਿੱਚ ਉਨ੍ਹਾਂ ਨੇ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ 4,080 ਕਿਲੋਮੀਟਰ ਦਾ ਪੈਦਲ ਮਾਰਚ ਕੀਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਮਨੀਪੁਰ ਤੋਂ ਭਾਰਤ ਜੋੜੋ ਨਿਆਯਾ ਯਾਤਰਾ ਸ਼ੁਰੂ ਕੀਤੀ ਸੀ|

 

 

ਰਾਹੁਲ ਗਾਂਧੀ ਦਾ ਰਾਜਨੀਤੀ ‘ਚ ਕਦੋਂ ਸ਼ੁਰੂ ਹੋਇਆ ਸੀ ਸਫ਼ਰ

  1. ਰਾਹੁਲ ਗਾਂਧੀ ਨੇ ਮਾਰਚ 2004 ਵਿੱਚ ਭਾਰਤੀ ਰਾਜਨੀਤੀ ਵਿੱਚ ਸਫ਼ਰ ਸ਼ੁਰੂ ਕੀਤਾ
  2. ਰਾਹੁਲ ਗਾਂਧੀ ਨੇ ਆਪਣੇ ਪਿਤਾ ਰਾਜੀਵ ਗਾਂਧੀ ਦੇ ਹਲਕੇ ਅਮੇਠੀ ਤੋਂ ਚੋਣ ਲੜ ਕੇ ਜਿੱਤੀ ਸੀ, ਜਿੱਥੇ ਉਹ ਇੱਕ ਲੱਖ ਤੋਂ ਵੱਧ ਵੋਟਾਂ ਦੇ ਵੱਡੇ ਫਰਕ ਨਾਲ ਜਿੱਤੇ ਸਨ।
  3. ਰਾਹੁਲ ਗਾਂਧੀ ਨੂੰ 2017 ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦੇ ਪ੍ਰਧਾਨ ਦਾ ਅਹੁਦਾ ਮਿਲਿਆ ਸੀ। ਇਸ ਤੋਂ ਬਾਅਦ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।