Politics
ਕਾਂਗਰਸ ਸੰਸਦ ਦੇ ਮੈਂਬਰ ਨੇ ਅਨੁਰਾਗ ਠਾਕੁਰ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਜੋ ਖੇਤੀ ਕਾਨੂੰਨਾਂ ‘ਤੇ ਝੂਠ ਬੋਲਿਆ ਸੀ ਬਿਆਨ ਨੂੰ ਲਿਆ ਵਾਪਸ
ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਸੰਸਦ ਦੇ ਦੋਵੇਂ ਸਦਨਾਂ ‘ਚ ਬਹਿਸ ਛਿੜੀ ਹੋਈ ਹੈ। ਸੱਤਾ ਪੱਖ ਤੋਂ ਲੈ ਕੇ ਵਿਰੋਧੀ ਤਕ ਦੇ ਸਾਰੇ ਆਗੂ ਆਪਣੇ-ਆਪਣੇ ਤਰਕ ਦੇ ਕੇ ਕਾਨੂੰਨ ਨੂੰ ਸਹੀ ਤੇ ਗਲਤ ਠਹਿਰਾਉਣ ‘ਚ ਲੱਗੇ ਹੋਏ ਹਨ। ਮੰਗਲਵਾਰ ਨੂੰ ਲੋਕ ਸਭਾ ‘ਚ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਕਾਂਗਰਸ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਭਾਸ਼ਣ ਨੂੰ ਝੂਠ ਕਰਾਰ ਦਿੱਤਾ।
ਕਾਂਗਰਸ ਸੰਸਦ ਮੈਂਬਰ ਨਵੇਂ ਖੇਤੀ ਕਾਨੂੰਨ ਤਹਿਤ ਮੰਡੀਆਂ ਨੂੰ ਖ਼ਤਮ ਕਰਨ ਨੂੰ ਲੈ ਕੇ ਲੋਕ ਸਭਾ ‘ਚ ਬੋਲ ਰਹੇ ਸੀ। ਕਾਂਗਰਸ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਸਦਨ ‘ਚ ਕਿਹਾ ਕਿ ਤਿੰਨੋਂ ਖੇਤੀ ਕਾਨੂੰਨ ਕਾਲੇ ਕਾਨੂੰਨ ਹਨ। ਬਿੱਟੂ ਨੇ ਕਿਹਾ ਕਿ ਉਹ ਮੰਡੀਆਂ ਨੂੰ ਖਤਮ ਕਰ ਦੇਵੇਗਾ ਤੇ ਇਸ ਦੀ ਬਜਾਏ ਸਰਕਾਰ ਨਿੱਜੀ ਮੰਡੀਆ ਬਣਾਏਗੀ। ਇਸ ਨਾਲ ਹੀ ਮੰਗਲਵਾਰ ਨੂੰ ਲੋਕ ਸਭਾ ‘ਚ ਬੋਲਦੇ ਹੋਏ ਅਨੁਰਾਗ ਠਾਕੁਰ ਨੇ ਕਾਂਗਰਸ ‘ਤੇ ਤਿੱਖੇ ਹਮਲੇ ਵੀ ਕੀਤੇ।
ਕੇਂਦਰੀ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਖੇਤੀ ਬਾਜ਼ਾਰ ਕਮੇਟੀ ਦਾ ਦਾਅਵਾ ਕਰ ਕੇ ਪਾਰਟੀ ਆਪਣੇ ਰਾਜਨੀਤਿਕ ਲਾਭ ਲਈ ਕਿਸਾਨਾਂ ਨੂੰ ਗੁਮਰਾਹ ਕਰ ਰਹੀ ਹੈ ਤੇ ਕਹਿ ਰਹੀ ਹੈ ਕਿ ਮੰਡੀਆਂ ਨੂੰ ਨਵੇਂ ਪਾਸ ਖੇਤੀ ਕਾਨੂੰਨਾਂ ਦੇ ਲਾਗੂ ਹੋਣ ਤੋਂ ਬਾਅਦ ਖਤਮ ਕਰ ਦਿੱਤਾ ਜਾਵੇਗਾ। ਠਾਕੁਰ ਦੇ ਜਵਾਬ ‘ਚ ਸੰਸਦ ਮੈਂਬਰ ਬਿੱਟੂ ਨੇ ਸਵਾਲ ਨੂੰ ਟਾਲ਼ ਦਿੱਤਾ ਤੇ ਵਿਕਾਸ ਦਰ ਬਾਰੇ ਗੱਲ ਕਰਨੀ ਸ਼ੁਰੂ ਕਰ ਦਿੱਤੀ। ਕਾਂਗਰਸ ਸੰਸਦ ਮੈਂਬਰ ਨੇ ਆਪਣੇ ਦੋਸ਼ ਨੂੰ ਅਸਫ਼ਲ ਕਰਦੇ ਹੋਏ ਇਹ ਵੀ ਕਿਹਾ ਕਿ ਉਹ ਆਪਣੇ ਬਿਆਨ ਨੂੰ ਵਾਪਸ ਲੈਂਦੇ ਹਨ।