Connect with us

Punjab

ਵਿਵਾਦਾਂ ‘ਚ ਘਿਰੇ ਕੁਲਵਿੰਦਰ ਬਿੱਲਾ, ਮੁਸ਼ਲਿਮ ਸਮਾਜ ਨੇ ਪਰਚਾ ਦਰਜ ਕਰਨ ਦੀ ਕੀਤੀ ਮੰਗ

Published

on

duldi sharaab.jpg1

ਚੰਡੀਗੜ੍ਹ : ਪੰਜਾਬ ਦੇ ਮੁਸਲਿਮ ਭਾਈਚਾਰੇ ਨੇ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਵਿਰੁੱਧ ਸ਼ਿਕਾਇਤ ਚੰਡੀਗੜ੍ਹ ਦੇ ਐਸਐਸਪੀ ਨੂੰ ਦਿੱਤੀ ਹੈ। ਮੁਸਲਿਮ ਭਾਈਚਾਰੇ ਨੇ ਬਿੱਲਾ ਦੇ ਖਿਲਾਫ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ। ਦਰਅਸਲ, ਬਿੱਲਾ ਦਾ ਹਾਲ ਹੀ ਵਿੱਚ ਰਿਲੀਜ਼ ਹੋਇਆ ਨਵਾਂ ਗੀਤ ਡੂਲਦੀ ਸ਼ਰਾਬ (Duldi Sharaab) ਵਿੱਚ ਮੁਸਲਿਮ ਪੋਸ਼ਾਕ ਪਹਿਨੇ ਹੋਏ ਹਨ । ਮੁਸਲਿਮ ਭਾਈਚਾਰੇ ਦਾ ਕਹਿਣਾ ਹੈ ਕਿ ਇਸ ਗੀਤ ਵਿੱਚ ਕੁਲਵਿੰਦਰ ਨੇ ਮੁਸਲਮਾਨ ਦਾ ਰੂਪ ਧਾਰਨ ਕੀਤਾ ਹੈ ਅਤੇ ਇਸ ਵਿੱਚ ਸ਼ਰਾਬ ਦਾ ਜ਼ਿਕਰ ਕਰ ਰਿਹਾ ਹੈ।

ਇਸ ਗੀਤ ਵਿੱਚ ਕੁਲਵਿੰਦਰ ਬਿੱਲਾ ਸ਼ਰਾਬ ਪੀ ਰਿਹਾ ਹੈ, ਜੋ ਕਿ ਪੂਰੀ ਤਰ੍ਹਾਂ ਗਲਤ ਹੈ ਅਤੇ ਮੁਸਲਿਮ ਭਾਈਚਾਰੇ ਦੇ ਵਿਰੁੱਧ ਹੈ। ਉਨ੍ਹਾਂ ਕਿਹਾ ਕਿ ਇਸ ਗੀਤ ਵਿੱਚ ਉਹ ਬੁਰਕਾ ਪਾ ਕੇ ਹੱਥ ਵਿੱਚ ਹਥਿਆਰ ਲੈ ਕੇ ਨਜ਼ਰ ਆ ਰਹੇ ਹਨ।ਜੋ ਇੱਕ ਮੁਸਲਮਾਨ ਦੇ ਅਕਸ ਨੂੰ ਖਰਾਬ ਕਰ ਰਿਹਾ ਹੈ। ਇਸ ਦੇ ਨਾਲ ਹੀ ਮੁਸਲਿਮ ਭਾਈਚਾਰੇ ਨੇ ਮੰਗ ਕੀਤੀ ਹੈ ਕਿ ਕੁਲਵਿੰਦਰ ਬਿੱਲਾ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ।