Connect with us

Uncategorized

ਮੌਹਾਲੀ ‘ਚ ਕੋਰੋਨਾ ਦੀ ਔਡ-ਈਵਨ ਲਹਿਰ ਲੱਗਪਗ ਖ਼ਤਮ, ਖੁੱਲ੍ਹਣਗੀਆਂ ਹੁਣ ਸਾਰੀਆਂ ਦੁਕਾਨਾਂ

Published

on

mohali

ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਦਾ ਕਹਿਣਾ ਹੈ ਕਿ ਪਾਬੰਦੀਆਂ ਵਿੱਚ ਦਿੱਤੀਆਂ ਰਿਆਇਤਾਂ ਮੁਤਾਬਕ ਹੁਣ ਉਦਯੋਗ ਨੂੰ 50 ਪ੍ਰਤੀਸ਼ਤ ਕਰਮਚਾਰੀਆਂ ਨਾਲ ਕੰਮ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ।  ਵਪਾਰਕ ਲੋਕਾਂ ਦੀਆਂ ਮੰਗਾ ਨੂੰ ਧਿਆਨ ‘ਚ ਰੱਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਹੁਣ ਦੁਕਾਨਾਂ ਖੋਲ੍ਹਣ ਲਈ ਲਾਗੂ ਕੀਤਾ ਔਡ-ਈਵਨ ਸਿਸਟਮ ਖ਼ਤਮ ਕਰ ਦਿੱਤਾ ਹੈ। ਦਸ ਦਈਏ ਕਿ ਇਹ ਫੈਸਲਾ ਮੰਗਲਵਾਰ ਨੂੰ ਹੋਈ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੀਟਿੰਗ ਵਿੱਚ ਲਿਆ ਗਿਆ ਹੈ। ਇਸ  ਦੇ ਤਹਿਤ ਹੁਣ ਜ਼ਿਲ੍ਹੇ ਦੀਆਂ ਸਾਰੀਆਂ ਦੁਕਾਨਾਂ ਹਫ਼ਤੇ ਵਿੱਚ ਪੰਜ ਦਿਨ ਖੁੱਲ੍ਹਣਗੀਆਂ। ਪਰ ਇਸ ਦੇ ਨਾਲ ਹੀ ਹਰ ਸ਼ਨੀਵਾਰ ਤੇ ਐਤਵਾਰ ਨੂੰ ਵੀਕੈਂਡ ਲੌਕਡਾਊਨ ਜਾਰੀ ਰਹੇਗਾ।

ਇਸਦੇ ਨਾਲ ਹੀ ਡੀਸੀ ਨੇ ਅੱਗੇ ਕਿਹਾ ਕਿ ਜੇ ਅਗਲੇ ਹਫਤੇ ਤੱਕ ਕੋਰੋਨਾ ਦੇ ਕੇਸ ਇਸੇ ਤਰ੍ਹਾਂ ਘਟਦੇ ਰਹੇ ਤਾਂ ਹੋਰ ਰਿਆਇਤਾਂ ਦਿੱਤੀਆਂ ਜਾ ਸਕਦੀਆਂ ਹਨ। ​ਮੁਹਾਲੀ ਦੇ ਡੀਸੀ ਦੀ ਪ੍ਰਧਾਨਗੀ ਹੇਠ ਹੋਈ ਅਧਿਕਾਰੀਆਂ ਦੀ ਮੀਟਿੰਗ ਵਿੱਚ ਹੋਰ ਫੈਸਲੇ ਵੀ ਲਏ ਗਏ। ਤੇ ਮਾਰਕੀਟ ਐਸੋਸੀਏਸ਼ਨ ਇਹ ਯਕੀਨੀ ਬਣਾਏਗੀ ਕਿ ਦੁਕਾਨਾਂ ਵਿੱਚ ਕੋਰੋਨਾ ਸੁਰੱਖਿਆ ਨਿਯਮਾਂ ਦੀ ਪੂਰੀ ਪਾਲਣਾ ਕੀਤੀ ਜਾਵੇ।