Connect with us

National

ਕੋਰੋਨਾ ਦੀ ਤੀਜੀ ਲਹਿਰ ਨੇ ਦਿੱਤੀ ਦਸਤਕ, ਰੋਕੋ ਸੈਰ-ਸਪਾਟਾ – IMA ਦੀ ਸਰਕਾਰ ਨੂੰ ਅਪੀਲ

Published

on

ima

ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਸਰਕਾਰ ਅਤੇ ਲੋਕਾਂ ਨੂੰ ਢਿੱਲ ਵਰਤਣ ਅਤੇ ਕੋਰੋਨਾ ਪ੍ਰੋਟੋਕਾਲ ਦਾ ਪਾਲਣ ਕੀਤੇ ਬਿਨਾਂ ਵੱਡੀ ਗਿਣਤੀ ’ਚ ਇਕੱਠ ਹੋਣ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ। ਆਈ. ਐੱਮ. ਏ. ਨੇ ਕਿਹਾ ਕਿ ਅਜਿਹੀ ਢਿੱਲ ਤੀਜੀ ਲਹਿਰ ਦਾ ਮੁੱਖ ਕਾਰਨ ਬਣ ਸਕਦੀ ਹੈ। ਆਈ. ਐੱਮ. ਏ. ਨੇ ਇਕ ਬਿਆਨ ਵਿਚ ਕਿਹਾ ਕਿ ਸੈਲਾਨੀਆਂ ਦੀ ਆਵਾਜਾਈ, ਤੀਰਥ ਯਾਤਰਾਵਾਂ, ਧਾਰਮਿਕ ਉਤਸ਼ਾਹ ਜ਼ਰੂਰੀ ਹੈ ਪਰ ਕੁਝ ਹੋਰ ਮਹੀਨੇ ਉਡੀਕ ਕੀਤੀ ਜਾ ਸਕਦੀ ਹੈ। ਡਾਕਟਰਾਂ ਦੇ ਇਕ ਸੰਗਠਨ ਨੇ ਕਿਹਾ ਕਿ ਗਲੋਬਲ ਸਬੂਤ ਅਤੇ ਕਿਸੇ ਮਹਾਮਾਰੀ ਦੇ ਇਤਿਹਾਸ ਤੋਂ ਪਤਾ ਲੱਗਦਾ ਹੈ ਕਿ ਤੀਜੀ ਲਹਿਰ ਲਾਜ਼ਮੀ ਹੈ ਅਤੇ ਨੇੜੇ ਆ ਰਹੀ ਹੈ। ਬਿਆਨ ’ਚ ਕਿਹਾ ਗਿਆ ਕਿ ਇਹ ਦੱਸਣਾ ਦੁਖਦਾਈ ਹੈ ਕਿ ਇਸ ਨਾਜ਼ੁਕ ਸਮੇਂ ਵਿਚ ਜਦੋਂ ਸਾਰਿਆਂ ਨੂੰ ਤੀਜੀ ਲਹਿਰ ਦੀ ਸੰਭਾਵਨਾ ਨੂੰ ਘਟਾਉਣ ਲਈ ਕੰਮ ਕਰਨ ਦੀ ਲੋੜ ਹੈ ਤਾਂ ਦੇਸ਼ ਦੇ ਕਈ ਹਿੱਸਿਆਂ ਵਿਚ ਸੂਬਾਈ ਸਰਕਾਰਾਂ ਅਤੇ ਲੋਕ ਢਿੱਲ ਵਰਤ ਰਹੇ ਹਨ। ਲੋਕ ਕੋਰੋਨਾ ਪ੍ਰੋਟੋਕਾਲ ਦਾ ਪਾਲਣ ਕੀਤੇ ਬਿਨਾਂ ਵੱਡੀ ਗਿਣਤੀ ਵਿਚ ਇਕੱਠੇ ਹੋ ਰਹੇ ਹਨ। ਆਈ. ਐੱਮ. ਏ. ਨੇ ਕਿਹਾ ਕਿ ਅਜਿਹੀ ਢਿੱਲ ਦੇਣਾ ਅਤੇ ਲੋਕਾਂ ਨੂੰ ਟੀਕਾ ਲਗਵਾਏ ਬਿਨਾਂ ਭੀੜ ਵਿਚ ਸ਼ਾਮਲ ਹੋਣ ਦੇਣਾ ਕੋਰੋਨਾ ਦੀ ਤੀਜੀ ਲਹਿਰ ਵਿਚ ਵੱਡਾ ਯੋਗਦਾਨ ਦੇ ਸਕਦਾ ਹੈ। ਓਡੀਸ਼ਾ ਦੇ ਪੁਰੀ ਵਿਚ ਸਾਲਾਨਾ ਰੱਥ ਯਾਤਰਾ ਸ਼ੁਰੂ ਹੋਣ ਦੇ ਦਿਨ ਅਤੇ ਉੱਤਰ ਪ੍ਰਦੇਸ਼ ਤੇ ਉਤਰਾਖੰਡ ’ਚ ਕਾਂਵੜ ਯਾਤਰਾ ਦੀ ਇਜਾਜ਼ਤ ਦਿੱਤੇ ਜਾਣ ਦੀ ਗੱਲਬਾਤ ਹੋਣ ਦਰਮਿਆਨ ਆਈ. ਐੱਮ. ਏ. ਇਹ ਬਿਆਨ ਆਇਆ ਹੈ। ਆਈ. ਐੱਮ. ਏ. ਨੇ ਸਾਰੇ ਸੂਬਿਆਂ ਨੂੰ ਸੈਰ-ਸਪਾਟਾ ਵਾਲੀਆਂ ਥਾਵਾਂ ’ਤੇ ਲੋਕਾਂ ਦੀ ਭੀੜ ਨੂੰ ਰੋਕਣ ਦੀ ਅਪੀਲ ਕੀਤੀ ਹੈ।