Ludhiana
ਕੋਰੋਨਾ ਮਰੀਜ ਦੀ ਹੋਈ ਮੌਤ, ਡਾਕਟਰਾਂ ਨੂੰ ਨਹੀਂ ਸੀ ਖ਼ਬਰ,

ਕੋਰੋਨਾ ਵਾਇਰਸ ਤੋਂ ਪੀੜਤ ਇੱਕ ਹੋਰ ਮਰੀਜ ਦੀ ਮੌਤ ਹੋ ਗਈ। ਲੁਧਿਆਣਾ ਦੇ ਅਮਰਪੁਰਾ ਇਲਾਕੇ ਦੀ ਰਹਿਣ ਵਾਲੀ 42 ਸਾਲ ਦੀ ਮਹਿਲਾ ਪਟਿਆਲਾ ਸ਼ਹਿਰ ਦੇ ਰਾਜਿੰਦਰ ਹਸਪਤਾਲ ਚ ਭਰਤੀ ਸੀ। ਪਟਿਆਲਾ ਦੇ ਸਿਵਿਲ ਸਰਜਨ ਹਰੀਸ਼ ਮਲਹੋਤਰਾ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਮਹਿਲਾ ਲੁਧਿਆਣਾ ਤੋਂ ਰੈਫਰ ਹੋ ਕੇ ਆਈ ਸੀ। ਜਿਸਦੀ ਮੰਗਲਵਾਰ ਨੂੰ ਮੌਤ ਹੋ ਗਈ, ਜਿਸਦੀ ਬਾਅਦ ਚ ਜਾਂਚ ਰਿਪੋਰਟ ਕੋਰੋਨਾ ਪਾਜ਼ਿਟਿਵ ਪਾਇਆ ਗਿਆ। ਹੁਣ ਮਹਿਲਾ ਦੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਤੇ ਲੋਕਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਮਹਿਲਾ ਬਾਰੇ ਕੋਈ ਜਾਣਕਾਰੀ ਨਹੀਂ ਸੀ। ਇਸ ਸੂਚਨਾ ਤੋਂ ਬਾਅਦ ਲੁਧਿਆਣਾ ਚ ਹੜਕੰਪ ਦਾ ਮਹੌਲ ਬਣਿਆ ਹੋਇਆ ਹੈ। ਇਸ ਉੱਤੇ ਕੋਈ ਵੀ ਮੀਡੀਆ ਨਾਲ ਗੱਲ ਬਾਤ ਕਰਨ ਚ ਗੁਰੇਜ਼ ਕਰ ਰਿਹਾ ਹੈ ਕੋਈ ਵੀ ਮੀਡੀਆ ਦੇ ਸਾਹਮਣੇ ਨਹੀਂ ਅਾ ਰਿਹਾ। ਇਸਦਾ ਮਤਲਬ ਸਾਫ ਨਿਕਲਦਾ ਹੈ ਕਿ ਇਹ ਲਾਪਰਵਾਹੀ ਹੈ।