Uncategorized
ਸੁਮੇਧ ਸੈਣੀ ਨੂੰ ਝਟਕਾ, ਮੁਲਤਾਨੀ ਅਗਵਾ ਤੇ ਕਤਲ ਮਾਮਲੇ ’ਚ ਜ਼ਮਾਨਤ ਅਰਜ਼ੀ ਰੱਦ
ਪੁਲਿਸ ਅਤੇ ਮੁਲਤਾਨੀ ਦੇ ਵਕੀਲਾਂ ਦਾ ਦਾਅਵਾ ਹੈ ਕਿ ਸੈਣੀ ਵੱਲੋਂ ਚੁੱਕੇ ਗਏ ਮੁਲਤਾਨੀ ਨੂੰ ਪੁਲਿਸ ਹਿਰਾਸਤ ਵਿੱਚ ਤਸ਼ੱਦਦ ਕਰਕੇ ਮਾਰ ਮੁਕਾਉਣ ਅਤੇ ਉਸਦੀ ਮ੍ਰਿਤਕ ਦੇਹ ਨੂੰ ਗਾਇਬ ਕਰ ਦੇਣ ਦੇ ਮਾਮਲੇ ਵਿੱਚ ਕਾਫ਼ੀ ਗਵਾਹੀਆਂ ਅਤੇ ਸਬੂਤ ਸਾਹਮਣੇ ਆ ਚੁੱਕੇ ਹਨ।

1 ਸਤੰਬਰ: ਪੰਜਾਬ ਦੇ ਸਾਬਕਾ ਡੀ.ਜੀ.ਪੀ. ਸੁਮੇਧੀ ਸੈਣੀ ਦੀਆਂ ਮੁਸ਼ਕਿਲਾਂ ਵਿੱਚ ਹੋਰ ਵਾਧਾ ਹੋਇਆ ਹੈ। ਮੋਹਾਲੀ ਦੀ ਜ਼ਿਲ੍ਹਾ ਅਦਾਲਤ ਵੱਲੋਂ ਅੱਜ ਸੈਣੀ ਦੀ ਅਗਾਊਂ ਜ਼ਮਾਨਤ ਲਈ ਲਾਈ ਗਈ ਅਰਜ਼ੀ ਨੂੰ ਖ਼ਾਰਿਜ ਕਰਦਿਆਂ ਉਨ੍ਹਾਂ ਨੂੰ ਅਗਾਊਂ ਜ਼ਮਾਨਤ ਦੇਣਤੋਂ ਇਨਕਾਰ ਕਰ ਦਿੱਤਾ ਗਿਆ।
ਹੁਣ ਸੈਣੀ ਦੇ ਸਿਰ ’ਤੇ ਫ਼ਿਰ ਗ੍ਰਿਫ਼ਤਾਰੀ ਦੀ ਤਲਵਾਰ ਲਟਕ ਗਈ ਹੈ ਹਾਲਾਂਕਿ ਸਾਬਕਾ ਡੀ.ਜੀ.ਪੀ. ਕੋਲ ਹਾਈਕੋਰਟ ਜਾ ਕੇ ਜ਼ਮਾਨਤ ਲਈ ਅਰਜ਼ੀ ਦਾਇਰ ਕਰਨ ਦਾ ਬਦਲ ਅਜੇ ਵੀ ਮੌਜੂਦ ਹੈ।
ਯਾਦ ਰਹੇ ਕਿ ਇਸ ਕੇਸ ਦੇ ਸੰਬੰਧ ਵਿਚ ਬਣੀ ਐਸ.ਆਈ.ਟੀ. ਵੱਲੋਂ ਸੈਣੀ ਦੀ ਗ੍ਰਿਫ਼ਤਾਰੀ ਲਈ ਲੰਘੀ 23 ਅਗਸਤ ਨੂੰ ਸੈਣੀ ਦੇ ਚੰਡੀਗੜ੍ਹ ਅਤੇ ਹਿਮਾਚਲ ਸਥਿਤ ਘਰ ਅਤੇ ਫ਼ਾਰਮਹਾਊਸ ’ਤੇ ਛਾਪੇਮਾਰੀ ਕੀਤੀ ਗਈ ਸੀ ਪਰ ਸਾਬਕਾ ਡੀ.ਜੀ.ਪੀ. ਘਰ ਅਤੇ ਫ਼ਾਰਮਹਾਊਸ ਦੋਹਾਂ ਜਗ੍ਹਾ ਨਹੀਂ ਸੀ ਮਿਲੇ। ਉਂਜ ਛਾਪਿਆਂ ਤੋਂ ਬਾਅਦ ਉਸੇ ਦਿਨ ਹੀ ਸੈਣੀ ਨੂੂੰ ਮੋਹਾਲੀ ਦੀ ਅਦਾਲਤ ਨੇ ਰਾਹਤ ਦਿੰਦਿਆਂ ਗ੍ਰਿਫ਼ਤਾਰੀ ’ਤੇ 29 ਅਗਸਤ ਤਕ ਰੋਕ ਲਗਾ ਦਿੱਤੀ ਸੀ ਅਤੇ 29 ਅਗਸਤ ਨੂੰ ਫ਼ੈਸਲਾ ਰਾਖ਼ਵਾਂ ਕਰ ਲਿਆ ਸੀ ਜੋ ਅੱਜ ਸੁਣਾਇਆ ਗਿਆ।
ਜ਼ਿਕਰਯੋਗ ਹੈ ਕਿ ਇਕ ਸਾਬਕਾ ਆਈ.ਏ.ਐਸ. ਅਧਿਕਾਰੀ ਸ: ਗੁਰਬਖ਼ਸ਼ ਸਿੰਘ ਮੁਲਤਾਨੀ ਦੇ ਬੇਟੇ ਅਤੇ ਸਿਟਕੋ ਦੇ ਜੂਨੀਅਰ ਇੰਜੀਨੀਅਰ ਸ: ਬਲਵੰਤ ਸਿੰਘ ਮੁਲਤਾਨੀ ਦੇ ਅਗਵਾ ਅਤੇ ਲਾਪਤਾ ਕਰ ਦੇਣ ਦੇ ਮਾਮਲੇ ਵਿੱਚ ਸੈਣੀ ਦੇ ਨਾਲ ਦੋਸ਼ੀ ਦੋ ਪੁਲਿਸ ਇੰਸਪੈਕਟਰਾਂ ਵੱਲੋਂ ਵਾਅਦਾ ਮੁਆਫ਼ ਗਵਾਹ ਬਣ ਜਾਣ ਅਤੇ ਉਸ ਮਗਰੋਂ ਅਦਾਲਤ ਵੱਲੋਂ ਧਾਰਾ 302 ਜੋੜ ਦਿੱਤੇ ਜਾਣ ਨਾਲ ਸੈਣੀ ਦੀਆਂ ਮੁਸ਼ਕਿਲਾਂ ਪਹਿਲਾਂ ਹੀ ਵਧੀਆਂ ਹੋਈਆਂ ਹਨ ਅਤੇ ਹੁਣ ਅਦਾਲਤ ਵੱਲੋਂ ਅਗਾਊਂ ਜ਼ਮਾਨਤ
ਪੁਲਿਸ ਅਤੇ ਮੁਲਤਾਨੀ ਦੇ ਵਕੀਲਾਂ ਦਾ ਦਾਅਵਾ ਹੈ ਕਿ ਸੈਣੀ ਵੱਲੋਂ ਚੁੱਕੇ ਗਏ ਮੁਲਤਾਨੀ ਨੂੰ ਪੁਲਿਸ ਹਿਰਾਸਤ ਵਿੱਚ ਤਸ਼ੱਦਦ ਕਰਕੇ ਮਾਰ ਮੁਕਾਉਣ ਅਤੇ ਉਸਦੀ ਮ੍ਰਿਤਕ ਦੇਹ ਨੂੰ ਗਾਇਬ ਕਰ ਦੇਣ ਦੇ ਮਾਮਲੇ ਵਿੱਚ ਕਾਫ਼ੀ ਗਵਾਹੀਆਂ ਅਤੇ ਸਬੂਤ ਸਾਹਮਣੇ ਆ ਚੁੱਕੇ ਹਨ।
Continue Reading