Connect with us

National

ਟਰੰਪ ਮੋਦੀ ਦੀ ਦੋਸਤੀ ‘ਚ ਦਰਾੜ; ਕਿਸਨੂੰ ਕਿੰਨਾ ਨੁਕਸਾਨ?

Published

on

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਦੋਸਤੀ ਵਿੱਚ ਦਰਾੜ ਪੈ ਚੁੱਕੀ ਹੈ। ਇਸ ਦਰਾੜ ਦੇ ਕਈ ਕਾਰਨ ਹਨ। ਪਹਿਲਾ ਭਾਰਤ ਪਾਕਿ ਵਿਚਾਲੇ ਮਈ ਮਹੀਨੇ ਵਿੱਚ ਚੱਲੇ ਯੁੱਧ ਨੂੰ ਖਤਮ ਕਰਵਾਉਣ ਦਾ ਟਰੰਪ ਦਾ ਦਾਅਵਾ। ਇਹ ਦਾਅਵਾ ਟਰੰਪ ਨੇ ਨੋਬਲ ਪੁਰਸਕਾਰ ਲੈਣ ਦੇ ਇਰਾਦੇ ਨਾਲ ਕੀਤਾ ਸੀ ਪਰ ਭਾਰਤ ਨੇ ਨਾ ਸਿਰਫ ਇਸਦਾ ਖੰਡਨ ਕੀਤਾ ਸਗੋਂ ਨਾਰਾਜ਼ਗੀ ਵੀ ਜਤਾਈ ਸੀ। ਭਾਰਤ ਦਾ ਮੰਨਣਾ ਹੈ ਕਿ ਭਾਰਤ ਅਤੇ ਪਾਕਿਸਤਾਨ ਦਾ ਮਾਮਲਾ ਦੋਵਾਂ ਦੇਸ਼ਾਂ ਦਾ ਹੈ ਅਤੇ ਕਿਸੇ ਤੀਜੇ ਨੂੰ ਇਸ ਵਿੱਚ ਦਖ਼ਲ ਨਹੀਂ ਦੇਣਾ ਚਾਹੀਦਾ। ਇਸੇ ਦੌਰਾਨ ਹੀ ਟਰੰਪ ਨੇ ਪਾਕਿਸਤਾਨ ਨਾਲ ਨੇੜਤਾ ਵਧਾਉਂਦਿਆਂ ਪਾਕਿ ਦੇ ਸੈਨਾ ਮੁਖੀ ਆਸਿਮ ਮੁਨੀਰ ਨੂੰ ਵ੍ਹਾਈਟ ਹਾਊਸ ਵਿੱਚ ਖਾਣੇ ‘ਤੇ ਬੁਲਾਇਆ ਸੀ।

ਭਾਰਤ ਅਤੇ ਅਮਰੀਕਾ ਵਿਚਾਲੇ ਪਿਛਲੇ 30 ਸਾਲਾਂ ਤੋਂ ਵਧੀਆ ਤੇ ਸੁਖਾਵੇਂ ਚੱਲ ਰਹੇ ਸਨ ਪਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੁੱਝ ਮਹੀਨਿਆਂ ਵਿੱਚ ਹੀ ਇਨ੍ਹਾਂ ਰਿਸ਼ਤਿਆਂ ਵਿੱਚ ਤਰੇੜਾਂ ਪਾ ਦਿੱਤੀਆਂ ਹਨ ਅਤੇ ਕਰੀ ਕਰਾਈ ਤੇ ਪਾਣੀ ਫੇਰ ਦਿੱਤਾ ਹੈ। ਆਧੁਨਿਕ ਭਾਰਤ ਅਮਰੀਕਾ ਰਿਸ਼ਤਿਆਂ ਦੀ ਬੁਨਿਆਦ ਰੱਖਣ ਵਾਲੇ ਬਿੱਲ ਕਲਿੰਟਨ ਨੇ ਦੋਵਾਂ ਦੇਸ਼ਾਂ ਨੂੰ ਚੰਗੇ ਸਹਿਯੋਗੀ ਦੱਸਿਆ ਸੀ। ਜਾਰਜ ਬੁੱਸ਼ ਨੇ ਭਾਰਤ ਅਤੇ ਅਮਰੀਕਾ ਨੂੰ ਮਾਨਵ ਆਜ਼ਾਦੀ ਲਈ ਖੜ੍ਹੇ ਰਹਿਣ ਵਾਲੇ ਭਰਾ ਕਿਹਾ ਸੀ। ਬਰਾਕ ਓਬਾਮਾ ਅਤੇ ਜੋ ਬਾਈਡਨ ਮੰਨਦੇ ਸਨ ਕਿ ਦੋਵਾਂ ਦੇਸ਼ਾਂ ਦੇ ਸੰਬੰਧ ਸਦੀ ਦੀਆਂ ਚੁਣੌਤੀਆਂ ਨਾਲ ਨਿਪਟਣ ਵਾਲੇ ਹਨ।ਭਾਰਤ ਨੇ ਸੋਵੀਅਤ ਯੂਨੀਅਨ ਅਤੇ ਅਮਰੀਕਾ ਦੇ ਸ਼ੀਤ ਯੁੱਧ ਸਮੇਂ ਵੀ ਅਮਰੀਕਾ ਨਾਲ ਚੰਗੇ ਰਿਸ਼ਤੇ ਕਾਇਮ ਰੱਖੇ ਸਨ। ਲੇਕਿਨ ਟਰੰਪ ਨੇ ਕੁੱਝ ਮਹੀਨਿਆਂ ਵਿੱਚ ਹੀ ਸਭ ਉੱਪਰ ਪਾਣੀ ਫੇਰ ਦਿੱਤਾ ਹੈ।

ਅਮਰੀਕੀ ਰਾਸ਼ਟਰਪਤੀ ਨੇ ਭਾਰਤ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਭਾਰਤ ਦੀਆਂ ਅਮਰੀਕਾ ਜਾਣ ਵਾਲੀਆਂ ਵਸਤਾਂ ਉੱਪਰ 50 ਫ਼ੀਸਦੀ ਟੈਰਿਫ ਲਗਾ ਦਿੱਤਾ ਹੈ। ਟਰੰਪ ਦੇ ਇਸ ਰੱਵਈਏ ਨਾਲ ਦੋਵਾਂ ਦੇਸ਼ਾਂ ਦੇ ਸੰਬੰਧ ਸੁਖਾਵੇਂ ਨਹੀਂ ਰਹੇ ਲੇਕਿਨ ਇਸ ਨਾਲ ਕੁੱਝ ਚੰਗਾ ਵੀ ਹੋਇਆ ਹੈ ਕਿ ਭਾਰਤ ਦੇ ਸਾਰੇ ਰਾਜਨੀਤਿਕ ਦਲ ਇਕਜੁੱਟ ਹੋਏ ਹਨ। ਟਰੰਪ ਦੀ ਅਸਥਿਰ ਮਨੋਦਸ਼ਾ ਨਾਲ ਕੋਈ ਵੀ ਦੇਸ਼ ਸੁਰੱਖਿਅਤ ਨਹੀਂ ਹੈ। ਟੈਰਿਫ ਲਗਾਉਣ ਦੀ ਆਰਥਿੱਕ ਨੀਤੀ ਨੇ ਅਮਰੀਕਾ ਅਤੇ ਕੈਨੇਡਾ ਦੇ ਸਬੰਧਾਂ ਵਿੱਚ ਦਰਾੜ ਪਾਈ ਹੈ।ਟਰੰਪ ਦੇ ਟੈਰਿਫ ਲਗਾਉਣ ਦੇ ਮਾਮਲੇ ਨੂੰ ਅਮਰੀਕੀ ਅਦਾਲਤਾਂ ਵਿੱਚ ਵੀ ਚੁਣੌਤੀ ਮਿਲ ਚੁੱਕੀ ਹੈ। ਟੈਰਿਫ ਲੱਗਣ ਦੇ ਬਾਵਜੂਦ ਭਾਰਤ ਸੰਭਲ ਜਾਵੇਗਾ ਕਿਉੰਕਿ ਭਾਰਤ ਦੁਨੀਆਂ ਦੀ ਚੌਥੀ ਅਰਥ ਵਿਵਸਥਾ ਵਾਲਾ ਦੇਸ਼ ਹੈ ਅਤੇ ਭਾਰਤ ਵਿੱਚ ਵਿਸ਼ਾਲ ਘਰੇਲੂ ਬਾਜ਼ਾਰ ਹੈ ਪਰ ਇਸਦਾ ਨੁਕਸਾਨ ਟਰੰਪ ਨੂੰ ਹੀ ਹੋਵੇਗਾ। ਜੋ ਵਿਸ਼ਵਭਰ ਦੇ ਸਮੀਕਰਣ ਬਣ ਰਹੇ ਹਨ ਉਸ ਵਿਚਾਲੇ ਭਾਰਤ ਅਮਰੀਕਾ ਲਈ ਬਹੁਤ ਅਹਿਮੀਅਤ ਰੱਖਦਾ ਸੀ।

ਇਸ ਸਮੇਂ ਭਾਰਤ ਦੁਨੀਆਂ ਦੀਆਂ ਦੂਜੀਆਂ ਵੱਡੀਆਂ ਸ਼ਕਤੀਆਂ ਨਾਲ ਵਧੀਆ ਸੰਬੰਧ ਬਣਾ ਰਿਹਾ ਹੈ। ਪਿਛਲੇ ਦਿਨਾਂ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਪਾਨ ਦਾ ਦੌਰਾ ਕੀਤਾ ਹੈ ਭਾਰਤ ਵਿੱਚ ਅਗਲੇ ਦਸ ਸਾਲਾਂ ਵਿੱਚ ਦਸ ਟ੍ਰਿਲੀਅਨ ਯੇਨ ਦਾ ਨਿਵੇਸ਼ ਕਰਨ ਦਾ ਫੈਸਲਾ ਕੀਤਾ ਹੈ। ਹਾਲ ਹੀ ਵਿੱਚ ਹੋਏ ਸ਼ਿੰਘਾਈ ਸੰਗਠਨ ਸੰਮੇਲਨ ਦੌਰਾਨ ਜਿੱਥੇ ਨਰਿੰਦਰ ਮੋਦੀ ਨੇ ਚੀਨ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਸਰਹੱਦੀ ਮਸਲਿਆਂ ਤੇ ਵਪਾਰਕ ਸੰਬੰਧਾਂ ਨੂੰ ਮਜ਼ਬੂਤ ਕਰਨ ਦਾ ਫੈਸਲਾ ਵੀ ਕੀਤਾ ਗਿਆ ਹੈ। ਇਸੇ ਦੌਰਾਨ ਹੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ 45 ਮਿੰਟ ਤੱਕ ਕਾਰ ਵਿੱਚ ਬੈਠ ਕੇ ਅਹਿਮ ਮੀਟਿੰਗ ਕੀਤੀ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਭਾਰਤ ਨਾਲ ਸੰਬੰਧ ਖ਼ਰਾਬ ਕਰਨ ਨਾਲ ਭਾਰਤ ਨੂੰ ਥੋੜ੍ਹਾ ਆਰਥਿੱਕ ਨੁਕਸਾਨ ਹੋ ਸਕਦਾ ਪਰ ਇਸਦਾ ਜ਼ਿਆਦਾ ਨੁਕਸਾਨ ਅਮਰੀਕਾ ਨੂੰ ਹੋਵੇਗਾ ਕਿਉਕਿ ਭਾਰਤ ਜੋ ਸਮਾਨ ਅਮਰੀਕਾ ਤੋਂ ਖਰੀਦਦਾ ਸੀ ਪਰ ਉਸ ਉੱਪਰ ਰੋਕ ਲੱਗ ਸਕਦੀ ਹੈ। ਭਾਰਤ ਵੱਲੋਂ ਅਮਰੀਕਾ ਤੋਂ ਯਾਤਰੂ ਜਹਾਜ ਖਰੀਦੇ ਜਾਣੇ ਸਨ ਜਿਨ੍ਹਾਂ ਦੀ ਡੀਲ ਰੱਦ ਹੋਣ ਦੀ ਸੰਭਾਵਨਾ ਹੈ।ਕੁੱਲ ਮਿਲਾ ਕੇ ਇਸ ਦਾ ਨੁਕਸਾਨ ਅਮਰੀਕਾ ਨੂੰ ਹੀ ਹੋਵੇਗਾ ਹੋਵੇਗਾ।

ਕੁਲਵੰਤ ਸਿੰਘ ਗੱਗੜਪੁਰੀ