Ludhiana
CRIME: ਲੁਧਿਆਣਾ ‘ਚ ਮਕਾਨ ਮਾਲਕ ਨੇ ਔਰਤ ਨਾਲ ਕੀਤਾ ਬਲਾਤਕਾਰ
ਲੁਧਿਆਣਾ 6ਸਤੰਬਰ 2023: ਲੁਧਿਆਣਾ ‘ਚ ਮਕਾਨ ਮਾਲਕ ਨੇ ਕਿਰਾਏ ਦੇ ਕਮਰੇ ‘ਚ ਰਹਿਣ ਵਾਲੀ ਇਕ ਔਰਤ ਨਾਲ ਸ਼ਰਮਨਾਕ ਹਰਕਤ ਕੀਤੀ ਹੈ। ਦੱਸ ਦੇਈਏ ਕਿ ਔਰਤ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਸੀ, ਮਾਕਨ ਮਲਿਕ ਨੂੰ ਮਕਾਨ ਦਾ ਅੱਧਾ ਕਿਰਾਇਆ ਦੇ ਦਿੱਤਾ ਸੀ ਜਿਸ ਵਿੱਚੋ ਅੱਧਾ ਹਜੇ ਰਹਿੰਦਾ ਸੀ ,ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ 20 ਅਗਸਤ ਨੂੰ ਉਸਦਾ ਮਹੀਨੇ ਦਾ ਕਿਰਾਇਆ ਪੂਰਾ ਹੋ ਗਿਆ ਸੀ। ਜਿਸ ਵਿਚ 3200 ਰੁਪਏ ਦਾ ਕਿਰਾਇਆ ਦੇਣਾ ਬਾਕੀ ਸੀ।
ਪਹਿਲੇ ਪਤੀ ਦੀ ਮੌਤ
ਔਰਤ ਨੇ ਦੱਸਿਆ ਕਿ ਉਸਦੇ ਪਹਿਲੇ ਪਤੀ ਦੀ 2020 ਵਿੱਚ ਮੌਤ ਹੋ ਗਈ ਸੀ। ਉਸ ਦੇ ਦੋ ਬੱਚੇ ਹਨ। ਪਰਿਵਾਰ ਵਾਲਿਆਂ ਨੇ ਦੂਸਰਾ ਵਿਆਹ ਰੋਹਿਤ ਨਾਂ ਦੇ ਨੌਜਵਾਨ ਨਾਲ ਮੰਦਰ ‘ਚ ਕਰਵਾਇਆ। ਪਤੀ ਰੋਹਿਤ ਕੰਮ ‘ਤੇ ਗਿਆ ਹੋਇਆ ਸੀ।
ਇਸੇ ਦੌਰਾਨ ਮੁਲਜ਼ਮ ਸੰਨੀ ਵਾਸੀ ਗਲੀ ਨੰਬਰ 4 ਸੰਤ ਨਗਰ ਹੈਬੋਵਾਲ 4 ਸਤੰਬਰ ਨੂੰ ਘਰ ਆਇਆ। ਮੁਲਜ਼ਮ ਉਸ ਤੋਂ ਕਿਰਾਏ ਦੀ ਮੰਗ ਕਰਨ ਲੱਗਾ। ਪੀੜਤਾ ਅਨੁਸਾਰ ਉਸ ਨੇ ਮਕਾਨ ਮਾਲਕ ਨੂੰ ਕਿਰਾਏ ਬਾਰੇ ਆਪਣੇ ਪਤੀ ਨਾਲ ਗੱਲ ਕਰਨ ਲਈ ਕਿਹਾ। ਇਹ ਸੁਣ ਕੇ ਦੋਸ਼ੀ ਛੱਤ ‘ਤੇ ਚਲਾ ਗਿਆ।
ਪੀੜਤਾ ਅਨੁਸਾਰ ਉਹ ਲੋਕਾਂ ਦੇ ਘਰਾਂ ਵਿੱਚ ਸਫ਼ਾਈ ਦਾ ਕੰਮ ਕਰਦੀ ਹੈ। ਜਦੋਂ ਉਹ ਕੰਮ ‘ਤੇ ਜਾਣ ਲਈ ਕਮਰੇ ‘ਚ ਤਿਆਰ ਹੋ ਰਹੀ ਸੀ ਤਾਂ ਦੋਸ਼ੀ ਜ਼ਬਰਦਸਤੀ ਉਸ ਦੇ ਕਮਰੇ ‘ਚ ਦਾਖਲ ਹੋ ਗਿਆ ਅਤੇ ਉਸ ਨਾਲ ਧੱਕਾ-ਮੁੱਕੀ ਕਰਨੀ ਸ਼ੁਰੂ ਕਰ ਦਿੱਤੀ। ਕਮਰੇ ਦਾ ਦਰਵਾਜ਼ਾ ਬੰਦ ਕਰਕੇ ਮੁਲਜ਼ਮ ਨੇ ਉਸ ਦੇ ਮੂੰਹ ’ਤੇ ਹੱਥ ਰੱਖ ਕੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਔਰਤ ਨੇ ਘਟਨਾ ਦੇ ਤੁਰੰਤ ਬਾਅਦ ਆਪਣੇ ਪਤੀ ਰੋਹਿਤ ਨੂੰ ਸੂਚਨਾ ਦਿੱਤੀ।