Connect with us

Ludhiana

Crime: ਲੁਧਿਆਣਾ ‘ਚ ਭਰਾ ਨੇ ਕੀਤਾ ਭੈਣ ਦਾ ਕਤਲ

Published

on

ਲੁਧਿਆਣਾ, 4 ਸਤੰਬਰ 2023:  ਲੁਧਿਆਣਾ ਦੇ ਭਾਈ ਦਇਆ ਸਿੰਘ ਨਗਰ, ਬੱਡੇਵਾਲ ਰੋਡ, ਵਿੱਚ ਚਚੇਰੇ ਭਰਾ ਨੇ ਨਾਬਾਲਗ ਭੈਣ ਦੇ ਸਿਰ ਵਿੱਚ ਵਾਰ ਕੀਤਾ। ਇਸ ਤੋਂ ਬਾਅਦ ਦੋਸ਼ੀ ਨੌਜਵਾਨ ਨੇ ਆਪਣੇ ਗਲੇ ‘ਚ ਛੁਰਾ ਮਾਰ ਲਿਆ। ਓਥੇ ਹੀ ਦੱਸ ਦੇਈਏ ਕਿ ਦੋਵਾਂ ਨੂੰ ਹੀ ਹਸਪਤਾਲ ਲਿਆਂਦਾ ਗਿਆ। ਜਿੱਥੇ ਦੇਰ ਰਾਤ ਨਾਬਾਲਗ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੰਧਿਆ ਵਜੋਂ ਹੋਈ ਹੈ। ਸੰਧਿਆ ‘ਤੇ 2 ਸਤੰਬਰ ਨੂੰ ਹਮਲਾ ਹੋਇਆ ਸੀ।

ਕਾਤਲ ਭਰਾ ਪੀਜੀਆਈ ਵਿੱਚ ਦਾਖ਼ਲ
ਦੂਜੇ ਪਾਸੇ ਮੁਲਜ਼ਮ ਭਰਾ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ। ਉਸ ਦੀ ਪਛਾਣ ਰਾਕੇਸ਼ ਕੁਮਾਰ ਵਜੋਂ ਹੋਈ ਹੈ। ਉਹ ਪਿਛਲੇ 3 ਸਾਲਾਂ ਤੋਂ ਆਪਣੇ ਚਾਚਾ ਰਾਮ ਸੇਵਕ ਕੋਲ ਰਹਿ ਰਿਹਾ ਸੀ।

ਸਿਲੰਡਰ ਅਤੇ ਸੜੇ ਹੋਏ ਕੱਪੜੇ ਮਿਲੇ ਹਨ
ਦੂਜੇ ਪਾਸੇ ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਸ ਨੂੰ ਸੰਧਿਆ ਦੇ ਕਮਰੇ ‘ਚੋਂ ਸਿਲੰਡਰ ਸਮੇਤ ਕੁਝ ਸੜੇ ਹੋਏ ਕੱਪੜੇ ਮਿਲੇ ਹਨ। ਪੁਲਿਸ ਇਸ ਕੋਣ ਤੋਂ ਵੀ ਜਾਂਚ ਕਰ ਰਹੀ ਹੈ ਕਿ ਕਿਤੇ ਕੱਪੜਿਆਂ ਨੂੰ ਲੈ ਕੇ ਦੋਵਾਂ ਵਿਚਾਲੇ ਕੋਈ ਝਗੜਾ ਤਾਂ ਨਹੀਂ ਹੋਇਆ।

ਪੁੱਛਗਿੱਛ ਦੌਰਾਨ ਕਾਰਨ ਦਾ ਖੁਲਾਸਾ ਹੋਵੇਗਾ
ਥਾਣਾ ਸਰਾਭਾ ਨਗਰ ਦੇ ਐਸਐਚਓ ਅਮਰਿੰਦਰ ਸਿੰਘ ਨੇ ਦੱਸਿਆ ਕਿ ਮਾਮਲਾ ਸ਼ੱਕੀ ਹੈ। ਮ੍ਰਿਤਕ ਸੰਧਿਆ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ ਜਾ ਰਿਹਾ ਹੈ। ਹਮਲਾ ਕਰਨ ਵਾਲਾ ਨੌਜਵਾਨ ਰਾਕੇਸ਼ ਪੀਜੀਆਈ ਵਿੱਚ ਦਾਖ਼ਲ ਹੈ। ਉਸ ਦੀ ਹਾਲਤ ਨਾਰਮਲ ਹੋਣ ਤੋਂ ਬਾਅਦ ਕਤਲ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਉਸ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ।