National
ਚੱਕਰਵਾਤੀ ਤੂਫ਼ਾਨ ਮਿਚੌਂਗ ਆਂਧਰਾ ਤੱਟ ਨਾਲ ਟਕਰਾਉਂਦਾ ਹੋਇਆ ਉੱਤਰ ਵੱਲ ਵਧੀਆ
6 ਦਸੰਬਰ 2023: 2 ਦਸੰਬਰ ਨੂੰ ਬੰਗਾਲ ਦੀ ਖਾੜੀ ਤੋਂ ਨਿਕਲਿਆ ਚੱਕਰਵਾਤੀ ਤੂਫਾਨ ਮਿਚੌਂਗ ਆਂਧਰਾ ਪ੍ਰਦੇਸ਼ ਦੇ ਤੱਟ ਨਾਲ ਟਕਰਾਉਣ ਤੋਂ ਬਾਅਦ ਉੱਤਰ ਵੱਲ ਵਧਿਆ ਹੈ। ਮੌਸਮ ਵਿਭਾਗ (IMD) ਦੇ ਅਨੁਸਾਰ, ਤੂਫਾਨ ਨੇ 5 ਦਸੰਬਰ ਨੂੰ ਦੁਪਹਿਰ 1 ਵਜੇ ਨੇਲੋਰ-ਮਛਲੀਪਟਨਮ ਦੇ ਵਿਚਕਾਰ ਬਾਪਟਲਾ ਵਿੱਚ ਲੈਂਡਫਾਲ ਕੀਤਾ। ਇਸ ਦੌਰਾਨ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲੀਆਂ ਅਤੇ ਭਾਰੀ ਮੀਂਹ ਪਿਆ।
ਤੂਫ਼ਾਨ ਦਾ ਸਭ ਤੋਂ ਵੱਧ ਅਸਰ ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਵਿੱਚ ਪਿਆ। ਦੋਵਾਂ ਰਾਜਾਂ ਵਿੱਚ 100 ਤੋਂ ਵੱਧ ਰੇਲ ਗੱਡੀਆਂ ਅਤੇ 50 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। 29 NDRF ਅਤੇ SDRF ਟੀਮਾਂ ਨੇ 9500 ਲੋਕਾਂ ਨੂੰ ਆਂਧਰਾ ਪ੍ਰਦੇਸ਼ ਦੇ ਤੱਟੀ ਇਲਾਕਿਆਂ ਤੋਂ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ।
ਆਂਧਰਾ ਪ੍ਰਦੇਸ਼ ਦੇ ਸੀਐਮ ਦਫ਼ਤਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਮਿਚੌਂਗ ਕਾਰਨ 194 ਪਿੰਡਾਂ ਅਤੇ ਦੋ ਸ਼ਹਿਰਾਂ ਦੇ ਕਰੀਬ 40 ਲੱਖ ਲੋਕ ਪ੍ਰਭਾਵਿਤ ਹੋਏ ਹਨ। 25 ਪਿੰਡਾਂ ਵਿੱਚ ਹੜ੍ਹ ਆ ਗਏ।
ਤਾਮਿਲਨਾਡੂ ਦੇ ਮੁੱਖ ਸਕੱਤਰ ਨੇ ਦੱਸਿਆ ਕਿ ਤੂਫਾਨ ਕਾਰਨ ਸੂਬੇ ‘ਚ 2 ਦਿਨਾਂ ‘ਚ 3 ਮਹੀਨਿਆਂ ਦੀ ਬਾਰਿਸ਼ ਹੋਈ ਹੈ। ਚੇਨਈ ਸ਼ਹਿਰ ਪਾਣੀ ਵਿੱਚ ਡੁੱਬ ਗਿਆ, ਜਿਸ ਕਾਰਨ 17 ਲੋਕਾਂ ਦੀ ਮੌਤ ਹੋ ਗਈ ਹੈ।