Punjab
ਦਲਵੀਰ ਗੋਲਡੀ ਨੇ ਫੜਿਆ ‘ਆਪ’ ਦਾ ਪੱਲਾ
LOK SABHA ELECTIONS : ਸਾਬਕਾ ਕਾਂਗਰਸੀ ਵਿਧਾਇਕ ਦਲਵੀਰ ਗੋਲਡੀ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਦਲਵੀਰ ਗੋਲਡੀ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ| ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਹਾਜ਼ਰੀ ‘ਚ ਦਲਵੀਰ ਗੋਲਡੀ ਨੂੰ ਆਮ ਆਦਮੀ ਪਾਰਟੀ ;ਚ ਸ਼ਾਮਿਲ ਕੀਤਾ ਹੈ ਅਤੇ ਨਾਲ ਹੀ ਗੁਰਮੀਤ ਸਿੰਘ ਮੀਤ ਹੇਅਰ ਵੀ ਸ਼ਾਮਿਲ ਸੀ|ਆਪ ਪਾਰਟੀ ‘ਚ ਸ਼ਾਮਿਲ ਹੋਣ ਤੋਂ ਬਾਅਦ ਦਲਵੀਰ ਗੋਲਡੀ ਨੇ ਕਿਹਾ ਕਿ ‘ਮਾਨ ਸਾਹਿਬ ਖ਼ਿਲਾਫ਼ ਚੋਣਾਂ ਲੜੀਆਂ ਪਰ ਹੁਣ ਸਾਰੀ ਉਮਰ ਇਨ੍ਹਾਂ ਦੇ ਨਾਲ ਹਾਂ|
ਆਖ਼ਿਰਕਾਰ ਕਾਂਗਰਸ ਦਾ ਸਾਥ ਛੱਡ ਕੇ ਦਲਵੀਰ ਗੋਲਡੀ ਨੇ CM ਮਾਨ ਦੀ ਅਗਵਾਈ ਵਿੱਚ AAP ਨੂੰ ਚੁਣ ਲਿਆ ਹੈ। ਇਸ ਦੌਰਾਨ ਉਨ੍ਹਾਂ ਕਾਂਗਰਸ ਵਿੱਚ ਸਵੈ ਸਤਿਕਾਰ ਨਾ ਮਿਲਣ ਦੀ ਵੀ ਗੱਲ ਆਖੀ। ਉਨ੍ਹਾਂ ਮੁਤਾਬਕ ਕਾਂਗਰਸ ’ਚੋਂ ਉਨ੍ਹਾਂ ਨੂੰ ਕੱਢਿਆ ਗਿਆ ਹੈ।
ਦਲਵੀਰ ਸਿੰਘ ਗੋਲਡੀ ਨੇਬੀਤੇ ਦਿਨ ਹੀ ਵਿੱਚ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ। ਉਹ ਕਾਂਗਰਸ ਪਾਰਟੀ ਦੇ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਵੀ ਰਹਿ ਚੁੱਕੇ ਹਨ|
ਪਾਰਟੀ ‘ਚ ਸ਼ਾਮਿਲ ਹੋਣ ਤੋਂ ਬਾਅਦ ਦਲਵੀਰ ਗੋਲਡੀ ਨੇ ਆਖੀਆਂ ਇਹ ਗੱਲਾਂ:
ਵੱਡੇ ਭਰਾ ਨੇ ਆਪਣੇ ਛੋਟੇ ਭਰਾ ਨੂੰ ਸਮਝਿਆ ਕਾਬਲ-ਦਲਵੀਰ ਗੋਲਡੀ
ਸੁਖਪਾਲ ਖਹਿਰਾ ਨੂੰ ਹਲਕੇ ਦੇ 10 ਪਿੰਡਾਂ ਦਾ ਨਾਮ ਵੀ ਨਹੀਂ ਪਤਾ ਹੋਣਾ-ਗੋਲਡੀ
ਮੈਂ ਪਾਰਟੀ ਨਹੀਂ ਛੱਡੀ, ਮੈਨੂੰ ਪਾਰਟੀ ਨੇ ਕੱਢਿਆ-ਦਲਵੀਰ ਗੋਲਡੀ