Connect with us

International

ਰੂਸ ‘ਚ ਅਮਰੀਕਾ ਦੇ 9/11 ਵਰਗਾ ਖ਼ਤਰਨਾਕ ਡਰੋਨ ਹਮਲਾ, ਹਿੱਲ ਗਈ ਧਰਤੀ!

Published

on

ਵੱਡੀ ਖ਼ਬਰ ਰੂਸ ਤੋਂ ਸਾਹਮਣੇ ਆਈ ਹੈ, ਜਿੱਥੇ ਖ਼ਤਰਨਾਕ ਡਰੋਨ ਹਮਲਾ ਹੋਇਆ ਹੈ। ਇਹ ਘਟਨਾ ਰੂਸ ਦੇ ਕਜ਼ਾਨ ਸ਼ਹਿਰ ਦੀ ਦੱਸੀ ਜਾ ਰਹੀ ਹੈ। ਰੂਸੀ ਮੀਡੀਆ ਮੁਤਾਬਕ ਡਰੋਨ ਨੇ ਕਜ਼ਾਨ ‘ਚ ਕਈ ਬਹੁ-ਮੰਜ਼ਿਲਾ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ ਹੈ। ਇਹ ਹਮਲਾ ਅਮਰੀਕਾ ਵਿੱਚ 2001 ਵਿੱਚ 11 ਸਤੰਬਰ ਦੇ ਹਮਲੇ ਵਾਂਗ ਕੀਤਾ ਗਿਆ ਹੈ।

ਇਸ ਹਮਲੇ ‘ਚ ਹੋਏ ਨੁਕਸਾਨ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ ਪਰ ਜਿਸ ਤਰ੍ਹਾਂ ਨਾਲ ਡਰੋਨ ਰਿਹਾਇਸ਼ੀ ਇਮਾਰਤਾਂ ਨਾਲ ਟਕਰਾਏ ਅਤੇ ਇਮਾਰਤਾਂ ‘ਚ ਧਮਾਕੇ ਅਤੇ ਅੱਗ ਲੱਗ ਗਈ, ਉਸ ਨਾਲ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਹੈ। ਹਮਲੇ ਦੀਆਂ ਵੀਡੀਓਜ਼ ਵੀ ਸਾਹਮਣੇ ਆਈਆਂ ਹਨ।

ਕਜ਼ਾਨ ਵਿਚ ਉੱਚੀਆਂ ਇਮਾਰਤਾਂ ‘ਤੇ ਯੂਏਵੀ ਹਮਲੇ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਇਹ ਸਪੱਸ਼ਟ ਤੌਰ ‘ਤੇ ਦਿਖਾਈ ਦੇ ਰਿਹਾ ਹੈ ਕਿ ਵੱਖ-ਵੱਖ ਦਿਸ਼ਾਵਾਂ ਤੋਂ ਆ ਰਹੇ ਕਾਤਲ ਡਰੋਨ (ਯੂਏਵੀ) ਹਵਾ ਵਿਚ ਇਮਾਰਤਾਂ ਨਾਲ ਟਕਰਾ ਰਹੇ ਹਨ।

ਡਰੋਨ ਦੇ ਇਮਾਰਤ ਨਾਲ ਟਕਰਾਉਣ ਤੋਂ ਬਾਅਦ ਇੱਕ ਵੱਡਾ ਧਮਾਕਾ ਵੀ ਦੇਖਿਆ ਗਿਆ ਹੈ। ਰੂਸ ਨੇ ਇਸ ਹਮਲੇ ਦਾ ਸਿੱਧੇ ਤੌਰ ‘ਤੇ ਯੂਕਰੇਨ ‘ਤੇ ਇਲਜ਼ਾਮ ਲਗਾਇਆ ਹੈ। ਰੂਸੀ ਰੱਖਿਆ ਮੰਤਰਾਲੇ ਨੇ ਟਵੀਟ ਕਰਕੇ ਕਿਹਾ ਹੈ ਕਿ ਇਹ ਡਰੋਨ ਹਮਲਾ ਯੂਕਰੇਨ ਵੱਲੋਂ ਕੀਤਾ ਗਿਆ ਹੈ।