Governance
ਸ਼ਹੀਦ ਬਾਬੂ ਲਾਭ ਸਿੰਘ ਨਰਸਿੰਗ ਕਾਲਜ ‘ਚ ਮਨਾਈ ਗਈ ਬਰਸੀ

ਜਲੰਧਰ:9ਮਾਰਚ:(ਰਜੀਵ ਵਾਧਵਾ): ਜਲੰਧਰ ਦੇ ਸ਼ਹੀਦ ਬਾਬੂ ਲਾਭ ਸਿੰਘ ਨਰਸਿੰਗ ਕਾਲਜ ਸ਼ਿਰੋਮਣੀ ਅਕਾਲੀ ਦਲ ਦੇ 8ਵੇਂ ਪ੍ਰਧਾਨ ਸ਼ਹੀਦ ਬਾਬੂ ਲਾਭ ਸਿੰਘ ਦੀ ਬਰਸੀ ਦੇ ਮੌਕੇ ਸ਼ਿਰੋਮਣੀ ਅਕਾਲੀ ਦਲ ਦੇ ਸਾਬਕਾ ਨੇਤਾ ਤੇ ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਤੇ ਸ਼ਿਰੋਮਣੀ ਅਕਾਲੀ ਟਕਸਾਲੀ ਦੇ ਨੇਤਾ ਸੇਵਾ ਸਿੰਘ ਸੇਖਵਾ ਪਹੰਚੇ। ਇਸ ਮੌਕੇ ਸੁਖਦੇਵ ਸਿੰਘ ਢੀਂਡਸਾ ਨੇ ਦੱਸਿਆ ਕਿ

ਸ਼ਿਰੋਮਣੀ ਅਕਾਲੀ ਦਲ ਦਾ ਇਤਿਹਾਸ ਸ਼ਹੀਦਾਂ ਨਾਲ ਭਰਿਆ ਹੈ। ਉਹਨਾਂ ਕਿਹਾ ਕਿ ਬਾਬੂ ਲਾਭ ਸਿੰਘ ਪਹਿਲੇ ਅਕਾਲੀ ਸ਼ਹੀਦ ਤੇ ਸ਼ਿਰੋਮਣੀ ਅਕਾਲੀ ਦਲ ਦੇ ਪਹਿਲੇ ਪ੍ਰਧਾਨ ਸਨ ਤੇ ਸੰਤ ਲੌਂਗੋਵਾਲ ਦੂਸਰੇ ਅਕਾਲੀ ਸਨ ਜੋ ਸ਼ਹੀਦ ਹੋਏ ਉਥੇ ਹੀ ਢੀਂਡਸਾ ਨੇ ਕਾਲਜ ਲਈ 5 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਤੇ ਉਹਨਾਂ ਨੇ ਪਟਿਆਲਾ’ਚ ਈ.ਟੀ.ਟੀ ਅਧਿਆਪਕਾਂ ਤੇ ਹੋਏ ਲਾਠੀਚਾਰਜ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਇਸ ਸਰਕਾਰ ‘ਚ ਕਦੇ ਟੀਚਰ ਤੇ ਕਦੇ ਕਿਸਾਨਾਂ ਤੇ ਲਾਠੀਚਾਰਜ ਹੋ ਰਿਹਾ ਇਸ ਮੌਕੇ ਉਹ ਨਕੋਂਦਰ ਗੋਲੀਕਾਂਡ ਤੇ ਦਿੱਲੀ ‘ਚ ਹੋਏ ਦੰਗਿਆਂ ਬੋਲੇ।